ਫੋਨ 'ਤੇ ਹੋਈ ਲੱਖਾਂ ਦੀ ਠੱਗੀ ਦਾ ਮਾਮਲਾ, ਜਾਂਚ ਲਈ ਸਾਈਬਰ ਸੈੱਲ ਪਹੁੰਚਿਆ

01/07/2020 11:41:50 AM

ਜਲੰਧਰ (ਰਮਨ)— ਸ਼ਹਿਰ 'ਚ ਠੱਗ ਗਿਰੋਹ ਇੰਨੇ ਸਰਗਰਮ ਹੋ ਗਏ ਹਨ ਕਿ ਆਏ ਦਿਨ ਠੱਗੀ ਦੇ ਨਵੇਂ ਤਰੀਕੇ ਲੱਭ ਕੇ ਲੋਕਾਂ ਨੇ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਕਿ ਜਿੱਥੇ ਠੱਗਾਂ ਨੇ ਪੇ. ਟੀ. ਐੱਮ. ਕੇ. ਵਾਈ. ਸੀ. ਅਤੇ ਫਾਸਟ ਟੈਗ ਦੇ ਬਹਾਨੇ ਰੇਲ ਕੋਚ ਫੈਕਟਰੀ ਦੇ ਟੈਕਨੀਸ਼ੀਅਨ ਨਯਾ ਬਾਜ਼ਾਰ ਦੇ ਰਹਿਣ ਵਾਲੇ ਦਿਨੇਸ਼ ਜੌਲੀ ਤੋਂ 1.80 ਲੱਖ ਠੱਗ ਲਏ ਹਨ। ਉਨ੍ਹਾਂ ਨੇ ਠੱਗੀ ਦੇ ਮਾਮਲੇ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦੇ ਦਿੱਤੀ ਹੈ। ਜਿੱਥੋਂ ਸ਼ਿਕਾਇਤ ਸਾਈਬਰ ਸੈੱਲ ਨੂੰ ਮਾਰ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ।

ਸ਼ਿਕਾਇਤ 'ਚ ਉਨ੍ਹਾਂ ਨੇ ਦੱਸਿਆ ਕਿ ਪੇ. ਟੀ. ਐੱਮ. ਕੇ. ਵਾਈ. ਸੀ. ਦੇ ਬਹਾਨੇ ਠੱਗਾਂ ਨੇ ਇਹ ਠੱਗੀ ਉਨ੍ਹਾਂ ਨੇ ਤਿੰਨ ਕ੍ਰੈਡਿਟ ਕਾਰਡ ਦੇ ਨੰਬਰ ਭਰਵਾ ਕੇ ਕੀਤੀ ਹੈ, ਜਿਸ ਸਬੰਧੀ ਥਾਣਾ ਨੰਬਰ 4 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਜੌਲੀ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਨੂੰ ਇਕ ਮੈਸੇਜ ਆਇਆ, ਜਿਸ ਦਾ ਪੇਅ. ਟੀ. ਐੱਮ. ਕੇ. ਵਾਈ. ਸੀ. ਸਸਪੈਂਡ ਕਰ ਦਿੱਤਾ ਗਿਆ ਹੈ। 24 ਘੰਟੇ 'ਚ ਉਨ੍ਹਾਂ ਦਾ ਅਕਾਊਂਟ ਬਲਾਕ ਕਰ ਦਿੱਤਾ ਜਾਵੇਗਾ। ਇਹ ਪੜ੍ਹ ਉਨ੍ਹਾਂ ਨੇ ਮੈਸੇਜ ਦੇ ਨਾਲ ਆਏ ਨੰਬਰ 'ਤੇ ਕਾਲ ਕੀਤੀ ਪਰ ਫੋਨ ਨਹੀਂ ਲੱਗਾ। ਕੁਝ ਹੀ ਦੇਰ 'ਚ ਉਨ੍ਹਾਂ ਨੇ ਦੂਜੇ ਪਾਸੇ ਤੋਂ ਕਾਲ ਆਈ ਅਤੇ ਉਸ ਨੇ ਖੁਦ ਨੂੰ ਪੇ. ਟੀ.ਐੱਮ. ਦਾ ਅਧਿਕਾਰੀ ਦੱਸਿਆ।

ਉਸ ਨੇ ਕਿਹਾ ਕਿ ਤੁਹਾਡੀ ਕੇ. ਵਾਈ. ਸੀ. ਅਤੇ ਫਾਸਟ ਟੈਗ ਲਈ ਰਿਕੁਐਸਟ ਆਈ ਹੈ। ਥੋੜ੍ਹੀ ਹੀ ਦੇਰ 'ਚ ਗੱਲਬਾਤ ਦੇ ਬਾਅਦ ਉਸ ਨੇ ਆਪਣੇ ਫੋਨ 'ਚ ਕਵਿਕ ਸਪੋਟ ਅਪ ਡਾਊਨਲੋਡ ਕਰਨ ਲਈ ਕਿਹਾ ਹੈ। ਉਸ ਦੇ ਕੋਲ ਆਈਫੋਨ ਸੀ, ਇਸ ਲਈ ਉਸ ਦੇ ਮੋਬਾਇਲ 'ਚ ਐਪ ਡਾਊਨਲੋਡ ਨਹੀਂ ਹੋ ਰਿਹਾ ਸੀ। ਉਸ ਨੇ ਕਿਹਾ ਕਿ ਉਹ ਕਿਸੇ ਐਨਡ੍ਰਾਇਡ ਫੋਨ 'ਚ ਇਸ ਨੂੰ ਡਾਊਨਲੋਡ ਕਰੇ। ਉਨ੍ਹਾਂ ਨੇ ਦੂਸਰੇ ਮੋਬਾਇਲ 'ਚ ਐਪ ਡਾਊਨਲੋਡ ਕਰ ਲਿਆ। ਫਿਰ ਠੱਗ ਨੇ ਉਸ ਨੂੰ ਕਿਹਾ ਕਿ ਪੇਅ. ਟੀ. ਐੱਮ. ਅਕਾਊਂਟ 'ਚ ਇਕ ਰੁਪਏ ਐਡ ਕਰੋ। ਉਨ੍ਹਾਂ ਨੇ ਪਹਿਲਾਂ ਐਕਸਿਸ ਬੈਂਕ ਦੇ ਕਾਰਡ ਤੋਂ ਇਕ ਰੁਪਏ ਐਡ ਕੀਤਾ ਪਰ ਉਹ ਐਡ ਨਹੀਂ ਹੋਇਆ।

ਫਿਰ ਉਸ ਨੇ ਦੂਜੇ ਕਾਰਡ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਆਰ. ਬੀ. ਐੱਲ. ਬੈਂਕ ਦੇ ਕ੍ਰੈਡਿਟ ਕਾਰਡ ਤੋਂ ਇਕ ਰੁਪਏ ਟਰਾਂਸਫਰ ਕੀਤਾ ਪਰ ਫਿਰ ਪੈਸਾ ਟਰਾਂਸਫਰ ਨਹੀਂ ਹੋਇਆ। ਫਿਰ ਐੱਚ. ਡੀ. ਐੱਫ. ਸੀ. ਬੈਂਕ ਤੋਂ ਪੈਸਾ ਟਰਾਂਸਫਰ ਕੀਤਾ ਪਰ ਉਹ ਵੀ ਨਹੀਂ ਹੋਇਆ। ਇਸ ਦੌਰਾਨ ਠੱਗ ਨੇ ਉਨ੍ਹਾਂ ਦਾ ਮੋਬਾਇਲ ਹੈਕ ਕਰ ਲਿਆ ਅਤੇ ਕਾਰਡ ਦੇ ਨੰਬਰ, ਕੋਡ ਆਦਿ ਨਾਲ ਜੁੜੇ ਸਾਰੀਆਂ ਜਾਣਕਾਰੀਆਂ ਉਸ ਨੇ ਦੇਖ ਲਈਆਂ। ਇਸ ਦੇ ਤੁਰੰਤ ਬਾਅਦ ਹੀ ਉਨ੍ਹਾਂ ਦੇ ਮੋਬਾਇਲ ਨੰਬਰ 'ਤੇ ਪੈਸੇ ਕੱਟ ਹੋਣ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ। ਇਸ 'ਚ ਐਕਸਿਸ ਬੈਂਕ ਤੋਂ 49 ਹਜ਼ਾਰ, ਆਰ. ਬੀ. ਆਈ. ਐੱਲ. ਤੋਂ 1,04,075 ਰੁਪਏ ਅਤੇ ਐੱਚ. ਡੀ. ਐੱਫ. ਸੀ. ਬੈਂਕ ਤੋਂ 30 ਹਜ਼ਾਰ ਰੁਪਏ ਕੱਢ ਲਏ ਗਏ। ਉਨ੍ਹਾਂ ਦੇ ਪੇ. ਟੀ. ਐੱਮ. 'ਚ ਪਏ 671 ਰੁਪਏ ਵੀ ਠੱਗ ਨੇ ਕੱਢ ਲਏ।

shivani attri

This news is Content Editor shivani attri