ਹਫ਼ਤਾਵਰੀ ਕਰਫਿਊ ਦੌਰਾਨ ਐਤਵਾਰ ਵੀ ਟਾਂਡਾ ਰਿਹਾ ਮੁਕੰਮਲ ਬੰਦ

05/02/2021 12:51:49 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਦੇ ਲਈ ਲਾਏ ਗਏ  ਹਫ਼ਤਾਵਰੀ ਕਰਫਿਊ ਦੌਰਾਨ ਐਤਵਾਰ ਵੀ ਟਾਂਡਾ ਇਲਾਕਾ ਮੁਕੰਮਲ ਬੰਦ ਹੋਇਆ ਹੈ।

ਸ਼ਨੀਵਾਰ ਸਵੇਰ ਤੋਂ ਹੀ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਸਨ ਅਤੇ ਸੜਕਾਂ ਤੇ ਟ੍ਰੈਫਿਕ ਘੱਟ ਸੀ , ਬਾਅਦ ਵਿੱਚ ਸੜਕਾਂ ਤੇ ਸਨਾਟਾ ਪਸਰ ਗਿਆ ਅਤੇ ਟ੍ਰੈਫਿਕ ਵੀ ਘੱਟ ਗਈ ਹੈ। ਜਿੱਥੇ ਪੁਲਸ ਪ੍ਰਸ਼ਾਸ਼ਨ ਸਰਕਾਰੀ ਹੁਕਮਾਂ ਲਈ ਲੋਕਾਂ ਨੂੰ ਪ੍ਬੰਧ ਕਰ ਰਿਹਾ ਹੋ ਉੱਥੇ ਲੋਕ ਖੁਦ ਵੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਲਾਕ ਡਾਊਨ ਦੀ ਪਾਲਣਾ ਕਰਦੇ ਦਿਸੇ। ਇਸ ਦੌਰਾਨ ਡੀ ਐੱਸ ਪੀ ਟਾਂਡਾ ਦਲਜੀਤ ਸਿੰਘ ਖੱਖ ਅਤੇ ਥਾਣਾ ਮੁਖੀ ਟਾਂਡਾ ਬਿਕਰਮ ਸਿੰਘ ਦੀ ਅਗਵਾਈ ਵਿੱਚ ਪੁਲਸ ਟੀਮਾਂ ਇਲਾਕੇ ਵਿੱਚ ਗਸ਼ਤ ਕਰ ਰਹੀਆਂ ਸਨ। 

Shyna

This news is Content Editor Shyna