ਕਰਫ਼ਿਊ ਦੌਰਾਨ ਬੰਦ ਰਹੇਗੀ ਸਟੇਟ ਤੇ ਇੰਟਰ-ਸਟੇਟ ਰੂਟਾਂ ''ਤੇ ਬੱਸ ਸੇਵਾ

12/02/2020 5:32:03 PM

ਹੁਸ਼ਿਆਰਪੁਰ (ਅਮਰਿੰਦਰ)— ਕੋਰੋਨਾ ਕਾਰਨ ਮੰਗਲਵਾਰ ਤੋਂ ਪੰਜਾਬ ਸਰਕਾਰ ਨੇ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫ਼ਿਊ ਲਾਗੂ ਕਰ ਦਿੱਤਾ ਹੈ। ਇਸ ਦਾ ਅਸਰ ਬੱਸਾਂ ਦੀ ਆਵਾਜਾਈ 'ਤੇ ਵੀ ਪਵੇਗਾ। ਲੋਕ ਰਾਤ ਨੂੰ ਬੱਸਾਂ 'ਚ ਸਫ਼ਰ ਨਹੀਂ ਕਰ ਸਕਣਗੇ ਕਿਉਂਕਿ ਕਰਫ਼ਿਊ ਦੌਰਾਨ ਸਟੇਟ ਅਤੇ ਇੰਟਰ-ਸਟੇਟ ਰੂਟਾਂ 'ਤੇ ਬੱਸਾਂ ਬੰਦ ਰਹਿਣਗੀਆਂ।

ਡਿਪਟੀ ਡਾਇਰੈਕਟਰ ਟ੍ਰਾਂਸਪੋਰਟ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਹੁਕਮਾਂ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਕਰਫਿਊ ਲਾਗੂ ਰਹਿਣ ਦੌਰਾਨ ਪੰਜਾਬ ਅੰਦਰ ਰਾਤ ਦੀ ਬੱਸ ਸੇਵਾ ਬੰਦ ਰੱਖੀ ਜਾਵੇਗੀ। ਕਰਫਿਊ ਲਾਗੂ ਹੋਣ ਦੇ ਬਾਅਦ ਕੋਈ ਵੀ ਬੱਸ ਰੂਟ 'ਤੇ ਰਵਾਨਾ ਨਹੀਂ ਕੀਤੀ ਜਾਵੇਗੀ। ਪੰਜਾਬ ਰੋਡਵੇਜ਼ ਦੇ ਮੁੱਖ ਦਫ਼ਤਰ ਵੱਲੋਂ ਵੀ ਇਸ ਸਬੰਧ ਵਿਚ ਸਪੱਸ਼ਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਬੁਰੀ ਫਸੀ ਅਦਾਕਾਰਾ ਕੰਗਨਾ ਰਣੌਤ, ਮਹਿਲਾ ਕਮਿਸ਼ਨ ਪੰਜਾਬ ਨੇ ਲਿਆ ਸਖ਼ਤ ਐਕਸ਼ਨ

ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਜਾਣ ਵਾਲਿਆਂ ਦੀ ਵਧੀ ਪ੍ਰੇਸ਼ਾਨੀ

ਰਾਤ ਦੀ ਬੱਸ ਸੇਵਾ ਬੰਦ ਰਹਿਣ ਨਾਲ ਰਾਜ ਦੇ ਅੰਦਰ ਅਤੇ ਇੰਟਰ-ਸਟੇਟ ਰੂਟ ਪ੍ਰਭਾਵਿਤ ਹੋਣਗੇ । ਪੰਜਾਬ ਵੱਲੋਂ ਰਾਜਸਥਾਨ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਆਦਿ ਲਈ ਰਾਤ ਸਮੇਂ ਚੱਲਣ ਵਾਲੀਆਂ ਬੱਸਾਂ ਹੁਣ ਬੰਦ ਰਹਿਣਗੀਆਂ।

ਬੱਸ 'ਚ ਬਿਨਾਂ ਮਾਸਕ ਮੁਸਾਫ਼ਰ ਮਿਲਿਆ ਤਾਂ ਡਰਾਈਵਰ-ਕੰਡਕਟਰ 'ਤੇ ਹੋਵੇਗੀ ਕਾਰਵਾਈ
ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਜੇਕਰ ਕੋਈ ਮੁਸਾਫਰ ਬਿਨਾਂ ਮਾਸਕ ਪਾਈ ਮਿਲਿਆ ਤਾਂ ਡਰਾਈਵਰ ਅਤੇ ਕੰਡਕਟਰ ਉੱਤੇ ਕਾਰਵਾਈ ਹੋਵੇਗੀ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਫੈਲਣੋਂ ਰੋਕਣ ਲਈ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਵੀ ਸਖਤੀ ਕੀਤੀ ਜਾਵੇਗੀ। ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਹੁਣ ਕਿਸੇ ਵੀ ਮੁਸਾਫਰ ਨੂੰ ਬਿਨਾਂ ਮਾਸਕ ਦੇ ਸਵਾਰ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜੇਕਰ ਕਿਸੇ ਵੀ ਬੱਸ 'ਚ ਚੈਕਿੰਗ ਦੌਰਾਨ ਬਿਨਾਂ ਮਾਸਕ ਦੇ ਮੁਸਾਫ਼ਰ ਬੈਠਾ ਮਿਲਿਆ ਤਾਂ ਸਬੰਧਤ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੋਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: SGPC ਦੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਢੀਂਡਸਾ ਨੇ ਚੁੱਕੇ ਸਵਾਲ, ਕੇਂਦਰ ਨੂੰ ਵੀ ਪਾਈ ਝਾੜ

shivani attri

This news is Content Editor shivani attri