ਸਿਟੀ ਗਰੁੱਪ ਦੇ ਵੀਕੈਂਡ ਆਫ ਵੈੱਲਨੈਸ ਨੇ ਦਿੱਤਾ ਫਿਟਨੈੱਸ ਸਣੇ ਸਵੱਛ ਭਾਰਤ ਦਾ ਸੰਦੇਸ਼

11/17/2019 1:01:53 PM

ਜਲੰਧਰ (ਸੋਨੂੰ)— ਸਿਟੀ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਐਤਵਾਰ ਨੂੰ ਮਾਡਲ ਟਾਊਨ ਦੀਆਂ ਸੜਕਾਂ 'ਤੇ ਵੀਕੈਂਡ ਆਫ ਵੈੱਲਨੈਸ ਦਾ ਆਯੋਜਨ (ਵਾਓ) ਕੀਤਾ ਗਿਆ। ਦੱਸਣਯੋਗ ਹੈ ਕਿ ਜਲੰਧਰ ਦੀ ਕਮਿਸ਼ਨਰੇਟ ਆਫ ਪੁਲਸ, ਫਿਟਨੈੱਸ ਪਾਰਟਨਰ ਹਾਰਟ, ਸੋਲ ਫਿਟ ਸਟੂਡੀਓ, ਰੇਡੀਓ ਪਾਰਟਨਰ 94.3 ਮਾਈ. ਐੱਫ. ਐੱਮ., ਹੈਲਥ ਪਾਰਟਨਰ ਜੈਰਥ ਪਾਥ ਲੈਬ ਐਂਡ ਐਲਰਜੀ ਟੈਸਟਿੰਗ ਸੈਂਟਰ ਅਤੇ ਮਾਡਲ ਟਾਊਨ ਸ਼ਾਪਕੀਪਰਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਵਾਓ 'ਚ ਪੁਲਸ ਫੈਮਿਲੀ ਦੇ ਇਲਾਵਾ ਲਗਭਗ 500 ਤੋਂ ਵੱਧ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ।

PunjabKesari

ਸਮਾਰੋਹ ਦੀ ਸ਼ੁਰੂਆਤ ਸਵੱਛ ਭਾਰਤ ਮੁਹਿੰਮ ਨਾਲ ਕੀਤੀ ਗਈ। ਵਿਦਿਆਰਥੀਆਂ ਨੇ ਮਾਡਲ ਟਾਊਨ ਦੀਆਂ ਸੜਕਾਂ 'ਤੇ ਪਏ ਕੂੜੇ ਨੂੰ ਚੁੱਕਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖ-ਵੱਖ ਕੂੜੇਦਾਨ 'ਚ ਪਾਉਣ ਲਈ ਪ੍ਰੇਰਿਤ ਕੀਤਾ। ਸਿਟੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਫਿਟਨੈੱਸ ਨਾਲ ਸਬੰਧਤ ਫਲੋਰ ਪੇਂਟਿੰਗ ਵੀ ਬਣਾਈ ਗਈ।

PunjabKesari

ਇਸ ਦੌਰਾਨ ਡੀ. ਸੀ. ਪੀ. (ਡਿਟੈਕਟਿਵ) ਅਮਰੀਕ ਸਿੰਘ ਪਵਾਰ (ਪੀ.ਪੀ.ਐੱਸ), ਏ. ਡੀ. ਸੀ. ਪੀ. ਪਰਮਿੰਦਰ ਸਿਘ ਭੰਡਾਲ (ਪੀ.ਪੀ.ਐੱਸ) ਸਿਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਕੋ ਚੇਅਰਪਰਸਨ ਪਰਮਿੰਦਰ ਕੌਰ ਚੰਨੀ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਸ਼ਾਹਪੁਰ ਕੈਂਪਸ ਡਾਇਰੈਕਟਰ ਡਾ. ਜੀ. ਐੱਸ. ਕਾਲੜਾ, ਮਕਸੂਦਾਂ ਕੈਂਪਸ ਦੀ ਡਾਇਰੈਕਟਰ ਜਸਦੀਪ ਕੌਰ ਧਾਮੀ, ਸਿਟੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਰਾਣਾ, ਸਿਟੀ ਵਰਲਡ ਸਕੂਲ ਦੀ ਪ੍ਰਿੰਸੀਪਲ ਮਧੁ ਸ਼ਰਮਾ ਅਤੇ ਸਿਟੀ ਦਾ ਸਟਾਉ ਅਤੇ ਸ਼ਹਿਰਵਾਸੀ ਮੌਜੂਦ ਸਨ।ਸ਼ਹਿਰ ਵਾਸੀਆਂ ਨੂੰ ਸਿਹਤ ਦੇ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਕ੍ਰਾਸ ਫਿਟ, ਫ੍ਰੀ ਹੇਅਰ ਕਟ, ਸਰਕੇਟ ਟ੍ਰੇਨਿੰਗ, ਬੈਡਮਿੰਟਨ, ਸਟੀਵਰਡ ਸੈਲਵਰ ਰੇਸ ਸਮੇਤ ਕਈ ਖੇਡਾਂ ਖੇਡੀਆਂ ਗਈਆਂ। ਇਸ ਦੇ ਨਾਲ ਹੀ ਨਿਊ ਈਮੇਜ ਬਿਊਟੀ ਸੈਲੂਨ ਵੱਲੋਂ ਔਰਤਾਂ ਨੂੰ ਫਰੀ ਹੇਅਰ ਕਟ ਵੀ ਦਿੱਤਾ ਗਿਆ।

PunjabKesari

ਇਹ ਪ੍ਰੋਗਰਾਮ ਮਾਡਲ ਟਾਊਨ 'ਚ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਚੱਲਿਆ। ਇਕ ਪਾਸੇ ਜਿੱਥੇ ਸ਼ਹਿਰ ਵਾਸੀਆਂ ਨੇ ਵਾਓ ਸਮਾਰੋਹ 'ਚ ਵੱਧ-ਚੜ੍ਹ ਕੇ ਹਿੱਸਾ ਲਿਆ, ਉਥੇ ਹੀ ਇਵੈਂਟ 'ਚ ਆਏ ਮੁਕਾਬਲੇਬਾਜ਼ਾਂ ਨੇ ਵੀਕੈਂਡ ਆਫ ਵੈੱਲਨੈੱਸ (ਵਾਓ) ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਡੀ. ਸੀ. ਪੀ. (ਡਿਟੈਕਟਿਵ) ਅਮਰੀਕ ਸਿੰਘ ਪਵਾਰ ਨੇ ਸ਼ਹਿਰਵਾਸੀਆਂ ਨੂੰ ਸਵੱਛ ਰਹਿਣ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਅਤੇ ਸਾਫ-ਸੁਥਰਾ ਰੱਖਣ ਲਈ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ ਕਿ ਥੋੜ੍ਹੀ ਦੂਰ ਤੱਕ ਕਿਸੇ ਵੀ ਵਾਹਨ ਦਾ ਇਸਤੇਮਾਲ ਕਰਨ ਦੀ ਜਗ੍ਹਾ 'ਤੇ ਸਾਈਕਲਿੰਗ ਜਾਂ ਫਿਰ ਪੈਦਲ ਚੱਲਣ ਲਈ ਪ੍ਰੇਰਿਤ ਕੀਤਾ। ਅਜਿਹਾ ਕਰਨ ਨਾਲ ਸਰੀਰ ਸਿਹਤਮੰਦ ਰਹੇਗਾ ਅਤੇ ਦੂਜਾ ਵਾਤਾਵਰਣ ਪ੍ਰਦੂਸ਼ਣ ਰਹਿਤ ਰਹੇਗਾ। ਸਿਟੀ ਗਰੁੱਪ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਰੋਜ਼ਾਨਾ ਕਸਰਤ ਕਰਨ ਦੇ ਨਾਲ ਸਰੀਰ 'ਚ ਊਰਜਾ ਵੱਧਦੀ ਹੈ, ਜਿਸ ਕਾਰਨ ਅਸੀਂ ਪੂਰਾ ਦਿਨ ਤਣਾਅ ਤੋਂ ਮੁਕਤ ਰਹਿੰਦੇ ਹਾਂ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ।


shivani attri

Content Editor

Related News