ਕੋਵਿਡ-19 : ਕਪੂਰਥਲਾ ਜ਼ਿਲ੍ਹੇ 'ਚ 2 ਹੋਰ ਮਰੀਜ਼ਾਂ ਦੀ ਪੁਸ਼ਟੀ

07/15/2020 10:47:54 AM

ਕਪੂਰਥਲਾ,(ਮਹਾਜਨ)- ਕੋਰੋਨਾ ਮਹਾਮਾਰੀ ’ਤੇ ਜਿੱਤ ਹਾਸਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾ ਕੇ ਡੋਰ ਟੂ ਡੋਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਹਰ ਦਿਨ ਕੋਰੋਨਾ ਪਾਜ਼ੇਟਿਵ ਕੇਸ ਪਾਏ ਜਾਣ ’ਤੇ ਇਹ ਯਤਨ ਫਿੱਕੇ ਨਜ਼ਰ ਆ ਰਹੇ ਹਨ। ਲੋਕ ਅਜੇ ਵੀ ਕੋਰੋਨਾ ਤੋਂ ਬਚਾਅ ਲਈ ਨੁਕਤਿਆਂ ਤਰ੍ਹਾਂ ਨਹੀਂ ਹਨ ਜਾਂ ਫਿਰ ਜਾਣਬੁੱਝ ਕੇ ਕੋਰੋਨਾ ਨਿਯਮਾਂ ਦਾ ਪਾਲਣ ਨਾ ਕਰ ਕੇ ਖੁਦ ਨੂੰ, ਆਪਣੇ ਪਰਿਵਾਰ ਨੂੰ ਤੇ ਸਮਾਜ ਨੂੰ ਖਤਰੇ ’ਚ ਪਾ ਰਹੇ ਹਨ।

ਜ਼ਿਲਾ ਕਪੂਰਥਲਾ ’ਚ ਕੋਰੋਨਾ ਦੀ ਮਾਰ ਦਿਨ ਪ੍ਰਤੀਦਿਨ ਵੱਧਦੀ ਹੀ ਜਾ ਰਹੀ ਹੈ ਤੇ ਜ਼ਿਲੇ ’ਚ ਮੰਗਲਵਾਰ ਨੂੰ ਦੋ ਕੋਰੋਨਾ ਪਾਜ਼ੇਟਿਵ ਆਉਣ ਨਾਲ ਇੱਕ ਵਾਰ ਫਿਰ ਦਹਿਸ਼ਤ ਪੈਦਾ ਹੋ ਗਈ। ਸ਼ਹਿਰ ਦੇ ਮੁਹੱਲਾ ਪ੍ਰੀਤ ਨਗਰ ’ਚ 65 ਸਾਲਾ ਪੁਰਸ਼ ਦਾ ਕੋਰੋਨਾ ਪਾਜ਼ੇਟਿਵ ਆਉ ਨਾਲ ਲੱਗਦੇ ਇਲਾਕਿਆਂ ’ਚ ਹਲਚਲ ਮਚ ਗਈ। ਇਸ ਇਲਾਕੇ ’ਚ ਪਹਿਲਾਂ ਵੀ ਕੋਰੋਨਾ ਪਾਜ਼ੇਟਿਵ ਕੇਸ ਆ ਚੁੱਕੇ ਹਨ। ਸਿਹਤ ਵਿਭਾਗ ਦੀ ਟੀਮ ਨੇ ਆਰ. ਸੀ. ਐੱਫ. ਤੇ ਮੁਹੱਲਾ ਪ੍ਰੀਤ ਨਗਰ ਦੇ ਆਸ-ਪਾਸ ਇਲਾਕਿਆਂ ’ਚ ਸਰਵੇ ਕੀਤਾ ਤੇ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਕੀਤਾ। ਉੱਥੇ ਨਗਰ ਨਿਗਮ ਵਿਭਾਗ ਦੀ ਟੀਮ ਨੇ ਉਸ ਇਲਾਕੇ ਨੂੰ ਸੈਨੀਟਾਈਜ ਕਰਵਾਇਆ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ 274 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਸ ’ਚ ਕਪੂਰਥਲਾ ਦੇ 87, ਫਗਵਾਡ਼ਾ ਦੇ 91, ਆਰ. ਸੀ. ਐੱਫ. ਦੇ 12, ਕਾਲਾ ਸੰਘਿਆਂ ਦੇ 26, ਪਾਂਛਟਾਂ ਦੇ 47, ਸੁਲਤਾਨਪੁਰ ਲੋਧੀ ਦੇ 11 ਸੈਂਪਲ ਹਨ।

ਬੇਗੋਵਾਲ, (ਰਜਿੰਦਰ, ਭੂਪੇਸ਼)-ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਬਤੌਰ ਸਟਾਫ ਨਰਸ ਨੌਕਰੀ ਕਰਦੀ ਬੇਗੋਵਾਲ ਦੀ 26 ਸਾਲਾਂ ਲੜਕੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਦੀ ਪੁਸ਼ਟੀ ਸਰਕਾਰੀ ਹਸਪਤਾਲ ਬੇਗੋਵਾਲ ਦੀ ਐੱਸ. ਐੱਮ. ਓ. ਡਾ. ਕਿਰਨਪ੍ਰੀਤ ਕੌਰ ਸ਼ੇਖੋ ਨੇ ਗੱਲਬਾਤ ਦੌਰਾਨ ਕੀਤੀ। ਉਨ੍ਹਾਂ ਦੱਸਿਆ ਕਿ ਇਸ ਲੜਕੀ ਨੂੰ ਦੋ ਹਫਤਿਆਂ ਲਈ ਜਲੰਧਰ ਦੇ ਕੋਵਿਡ ਕੇਅਰ ਸੈਂਟਰ ਵਿਚ ਰਖਿਆ ਗਿਆ ਹੈ। ਇਸ ਲੜਕੀ ਦੇ ਪਰਿਵਾਰਕ ਮੈਂਬਰ ਬੇਗੋਵਾਲ ਵਿਚ ਰਹਿੰਦੇ ਹਨ, ਜਿਨ੍ਹਾਂ ਨੂੰ ਮਿਲਣ ਲਈ ਇਹ ਲੜਕੀ 22 ਜੂਨ ਨੂੰ ਬੇਗੋਵਾਲ ਆਈ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕਰੀਬ 24 ਦਿਨਾਂ ਤੋਂ ਜਲੰਧਰ ਵਿਚ ਰਹਿ ਰਹੀ ਹੈ। ਇਸ ਕਰ ਕੇ ਇਸ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਟੈਸਟ ਦੀ ਜ਼ਰੂਰਤ ਨਹੀਂ ਹੈ।

ਸ਼ਾਹਵਾਲਾ ਅੰਦਰੀਸਾਂ ’ਚ ਕੋਰੋਨਾ ਪਾਜ਼ੇਟਿਵ ਕੇਸ ਆਉਣ ਕਾਰਣ ਲੋਕ ਹੋਏ ਚੁਕੰਨੇ

ਸੁਲਤਾਨਪੁਰ ਲੋਧੀ, (ਸੋਢੀ)-ਸਬ ਡਵੀਜਨ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਹਵਾਲਾ ਨਿਵਾਸੀ ਇਕ 42 ਸਾਲਾ ਵਿਅਕਤੀ ਦੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਖਬਰ ਨਾਲ ਸੁਲਤਾਨਪੁਰ ਲੋਧੀ ਦੇ ਲੋਕਾਂ ਚ ਦਹਿਸਤ ਫੈਲ ਗਈ ਤੇ ਆਸ ਪਾਸ ਪਿੰਡਾਂ ਦੇ ਲੋਕ ਵੀ ਚੁਕੰਨੇ ਹੋ ਗਏ ਹਨ ।

ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਡਾ. ਅਨਿਲ ਮਨਚੰਦਾ ਨੇ ਦੱਸਿਆ ਕਿ ਪਿੰਡ ਸ਼ਾਹਵਾਲਾ ਅੰਦਰੀਸਾਂ ਨਾਲ ਸੰਬੰਧਿਤ ਵਿਅਕਤੀ ਪਿਛਲੇ ਦਿਨੀ ਹੀ ਕੁਵੈਤ ’ਚੋਂ ਪਰਤਿਆ ਹੈ। ਜਿਸਨੂੰ ਸਰਕਾਰੀ ਆਦੇਸ਼ਾਂ ਅਨੁਸਾਰ 14 ਦਿਨ ਲਈ ਇਕਾਂਤਵਾਸ ਕੀਤਾ ਗਿਆ ਸੀ ਤੇ ਸੈਂਪਲ ਲੈ ਕੇ ਭੇਜੇ ਸਨ ਜਿਸਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਕਪੂਰਥਲਾ ’ਚ ਇਲਾਜ ਲਈ ਦਾਖਲ ਕੀਤੇ ਜਾਣ ਦੀ ਖਬਰ ਹੈ, ਜਿਸਦੀ ਸਿਹਤ ਬਿਲਕੁਲ ਠੀਕ ਦੱਸੀ ਗਈ ਹੈ ਤੇ ਉਮੀਦ ਕੀਤੀ ਗਈ ਕਿ ਉਹ ਜਲਦੀ ਹੀ ਤੰਦਰੁਸਤ ਹੋ ਕੇ ਘਰ ਪਰਤੇਗਾ।


Bharat Thapa

Content Editor

Related News