30 ਕਿਲੋ ਭੁੱਕੀ ਸਣੇ ਪਤੀ-ਪਤਨੀ ਗ੍ਰਿਫਤਾਰ

07/26/2019 12:55:46 AM

ਜਲੰਧਰ,(ਮ੍ਰਿਦੁਲ) : ਥਾਣਾ 6 ਦੀ ਪੁਲਸ ਨੇ 30 ਕਿਲੋ ਭੁੱਕੀ ਸਣੇ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਮੁਲਜ਼ਮ ਕੋਲੋ ਐਕਟਿਵਾ ਵੀ ਬਰਾਮਦ ਕਰ ਕੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਸਬ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਨਪੁੱਟ ਮਿਲੀ ਸੀ ਕਿ ਵਡਾਲਾ ਚੌਕ ਦੇ ਰਹਿਣ ਵਾਲੇ ਹਿੰਮਤ ਸਿੰਘ ਤੇ ਉਸ ਦੀ ਪਤਨੀ ਨਿਸ਼ਾ ਅਰੋੜਾ ਦੋਵੇਂ ਭੁੱਕੀ ਦੀ ਸਪਲਾਈ ਕਰਦੇ ਹਨ ਅਤੇ ਉਨ੍ਹਾਂ ਨੂੰ ਡੇਅਰੀਆਂ ਚੌਂਕ ਕੋਲ ਕੋਈ ਨਾ-ਮਾਲੂਮ ਵਿਅਕਤੀ ਕੰਸਾਇਨਮੈਂਟ ਦੇਣ ਲਈ ਆ ਰਿਹਾ ਹੈ। ਜਿਸ 'ਤੇ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਸੀ। ਉਥੇ ਹੀ ਨਾਕਾਬੰਦੀ ਦੌਰਾਨ ਐਕਟਿਵਾ 'ਤੇ ਸਵਾਰ ਹੋ ਕੇ ਦੋਵੇਂ ਪਤੀ-ਪਤਨੀ ਆ ਰਹੇ ਸਨ ਤੇ ਉਨ੍ਹਾਂ ਦੀ ਐਕਟਿਵਾ ਦੀ ਅਗਲੀ ਜਗ੍ਹਾ 'ਤੇ ਬੋਰੇ ਵਿਚ ਕੁਝ ਸਾਮਾਨ ਪਿਆ ਸੀ। ਜਿਸ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ ਭੁੱਕੀ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਸ ਨੇ ਮਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ 'ਚ ਗੱਲ ਸਾਹਮਣੇ ਆਈ ਕਿ ਦੋਵਾਂ 'ਤੇ ਪਹਿਲਾਂ ਵੀ ਥਾਣਾ ਕੈਂਟ ਤੇ ਥਾਣਾ ਭਾਰਗੋ ਕੈਂਪ 'ਚ ਕੇਸ ਦਰਜ ਹਨ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ।