ਠੇਕੇਦਾਰ ਦੀ ਹਿੰਮਤ : ਨਿਗਮ ਦਾ ਟੈਂਡਰ ਲੈਣ ਲਈ ਲਗਾ ਦਿੱਤਾ ਫਰਜ਼ੀ ਲੇਬਰ ਲਾਇਸੈਂਸ

06/12/2020 12:24:52 PM

ਜਲੰਧਰ (ਖੁਰਾਣਾ) - ਕੁਝ ਮਹੀਨੇ ਪਹਿਲਾਂ ਹੁਸ਼ਿਆਰਪੁਰ ਦੇ ਠੇਕੇਦਾਰਾਂ ’ਤੇ ਆਧਾਰਿਤ ਬਜਵਾੜਾ ਸੋਸਾਇਟੀ ’ਤੇ ਪੁਲਸ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਫਰਜ਼ੀਵਾੜੇ ਵਿਚ ਸ਼ਾਮਲ ਠੇਕੇਦਾਰ ਜਲੰਧਰ ਦੇ ਕਾਂਗਰਸੀ ਨੇਤਾਵਾਂ ਦਾ ਰਿਸ਼ਤੇਦਾਰ ਸੀ। ਇਸ ਲਈ ਨਿਗਮ ਦੀ ਸੱਤਾ ’ਤੇ ਕਾਬਜ਼ ਕਾਂਗਰਸੀ ਨੇਤਾਵਾਂ ਨੇ ਉਕਤ ਠੇਕੇਦਾਰ ਅਤੇ ਉਸਦੀ ਫਰਮ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਣ ਦਿੱਤੀ। ਹੁਣ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਨਗਰ ਨਿਗਮ ਵਲੋਂ ਠੇਕੇਦਾਰ ਫਰਮ ਵਿਸ਼ਾਲ ਗਵਰਨਮੈਂਟ ਕਾਂਟ੍ਰੈਕਟਰਸ ਨੇ ਨਿਗਮ ਨਾਲ ਫਰਜ਼ੀਵਾੜਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ 24 ਫਰਵਰੀ ਨੂੰ ਨਗਰ ਨਿਗਮ ਦੇ ਵੈਸਟ ਹਲਕੇ ਵਿਚ ਸਫਾਈ ਦਾ ਕੰਮ ਕਰਵਾਉਣ ਲਈ 6 ਟਰੈਕਟਰ-ਟਰਾਲੀਆਂ ਨੂੰ ਲੇਬਰ ਸਮੇਤ ਹਾਇਰ ਕਰਨ ਦੇ ਟੈਂਡਰ ਤੀਜੀ ਵਾਰ ਮੰਗੇ ਗਏ ਸਨ। ਇਸ ਪ੍ਰਕਿਰਿਆ ਵਿਚ ਠੇਕੇਦਾਰ ਗੌਰਵ ਗੁਪਤਾ ਅਤੇ ਠੇਕੇਦਾਰ ਫਰਮ ਵਿਸ਼ਾਲ ਗਵਰਨਮੈਂਟ ਕਾਂਟ੍ਰੈਕਟਰ ਨੇ ਹਿੱਸਾ ਲਿਆ। ਜਦੋਂ ਇਨ੍ਹਾਂ ਟੈਂਡਰਾਂ ਦੀ ਟੈਕਨੀਕਲ ਬਿੱਡ ਖੋਲ੍ਹੀ ਗਈ ਤਾਂ ਦੋਵੇਂ ਠੇਕੇਦਾਰਾਂ ਵੱਲੋਂ ਲਾਏ ਗਏ ਲੇਬਰ ਲਾਇਸੈਂਸ ਨੂੰ ਵੈਰੀਫਿਕੇਸ਼ਨ ਲਈ ਲੇਬਰ ਕਮਿਸ਼ਨ ਕੋਲ ਭੇਜਿਆ ਗਿਆ। ਨਿਗਮ ਦੇ ਅਫਸਰ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਜਲੰਧਰ ਦੇ ਲੇਬਰ ਕਮਿਸ਼ਨਰ ਦਫਤਰ ਤੋਂ ਉਨ੍ਹਾਂ ਨੂੰ ਰਿਪੋਰਟ ਪ੍ਰਾਪਤ ਹੋਈ।

ਵਿਸ਼ਾਲ ਗਵਰਨਮੈਂਟ ਕਾਂਟ੍ਰੈਕਟਰ ਵਲੋਂ ਲਾਇਆ ਗਿਆ ਲੇਬਰ ਲਾਇਸੈਂਸ ਵਿਭਾਗ ਵਲੋਂ ਜਾਰੀ ਨਹੀਂ ਕੀਤਾ ਗਿਆ ਅਤੇ ਉਸ ਨੂੰ ਫਰਜ਼ੀ ਤੌਰ ’ਤੇ ਤਿਆਰ ਕੀਤਾ ਗਿਆ ਹੈ। ਲੇਬਰ ਕਮਿਸ਼ਨਰ ਦਫਤਰ ਦੀ ਰਿਪੋਰਟ ਦੇ ਆਧਾਰ ’ਤੇ ਹੁਣ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁਲਰ ਨੂੰ ਇਕ ਪੱਤਰ ਲਿਖ ਕੇ ਠੇਕੇਦਾਰ ਫਰਮ ਵਿਸ਼ਾਲ ਗਵਰਨਮੈਂਟ ਕਾਂਟ੍ਰੈਕਟਰ ਵਿਰੁੱਧ ਪੁਲਸ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ।

ਕੀ ਇਸ ਕੰਮ ਵਿਚ ਨਿਗਮ ਦਾ ਕੋਈ ਕਰਮਚਾਰੀ ਸ਼ਾਮਲ ਹੈ?
ਨਿਗਮ ਖੇਤਰਾਂ ਵਿਚ ਚਰਚਾ ਹੈ ਕਿ ਨਿਗਮ ਵਿਚ ਇਸ ਤਰ੍ਹਾਂ ਦੇ ਕਾਂਟ੍ਰੈਕਟ ਨਿਗਮ ਦਾ ਹੀ ਇਕ ਸੈਨੀਟੇਸ਼ਨ ਵਿਭਾਗ ਦਾ ਕਰਮਚਾਰੀ ਲੱਗਾ ਹੈ। ਚਰਚਾ ਕਰਨ ਵਾਲੇ ਮੰਨਦੇ ਹਨ ਕਿ ਉਕਤ ਨਿਗਮ ਕਰਮਚਾਰੀ ਨੇ ਆਪਣੇ ਭਾਣਜੇ ਦੇ ਨਾਂ ’ਤੇ ਇਹ ਫਰਮ ਖੋਲ੍ਹੀ ਹੈ, ਜਿਸ ਨੇ ਲੇਬਰ ਕਮਿਸ਼ਨਰ ਦਫਤਰ ਵਲੋਂ ਜਾਰੀ ਲੇਬਰ ਲਾਇਸੈਂਸ ਦੇ ਨਾਂ ’ਤੇ ਫਰਜ਼ੀਵਾੜਾ ਕੀਤਾ ਹੈ। ਇਸ ਨਿਗਮ ਕਰਮਚਾਰੀ ਦੀ ਇਕ ਹੋਰ ਫਰਮ ਵੀ ਵਿਵਾਦਾਂ ਵਿਚ ਫਸੀ ਹੋਈ ਹੈ। ਹੁਣ ਵੇਖਣਾ ਇਹ ਹੈ ਕਿ ਨਿਗਮ ਜਾਂ ਪੁਲਸ ਪ੍ਰਸ਼ਾਸਨ ਇਸ ਠੇਕੇਦਾਰ ਫਰਮ ਵਲੋਂ ਕੀਤੇ ਗਏ ਫਰਜ਼ੀਵਾੜੇ ’ਤੇ ਕੀ ਐਕਸ਼ਨ ਲੈਂਦੀ ਹੈ।


rajwinder kaur

Content Editor

Related News