ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਯੋਗ ਕੇਂਦਰ ਤੇ ਜਿੰਮ ਖੋਲ੍ਹਣ ਸਬੰਧੀ ਹਦਾਇਤਾਂ ਜਾਰੀ

08/06/2020 5:28:04 PM

ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਨੇ ਅਨਲਾਕ-3 ਸਬੰਧੀ ਜਾਰੀ ਹੋਈਆਂ ਪਹਿਲੀਆਂ ਹਦਾਇਤਾਂ ਦੀ ਲਗਾਤਾਰਤਾ 'ਚ ਯੋਗ ਕੇਂਦਰਾਂ ਅਤੇ ਜਿੰਮ ਨੂੰ ਸ਼ਰਤਾਂ ਸਹਿਤ ਖੋਲ੍ਹਣ ਦੀ ਆਗਿਆ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਕੋਰੋਨਾ ਦੇ ਫੈਲਾਅ ਨੂੰ ਰੋਕਣ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸ਼ਰਤ 'ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ 5 ਅਗਸਤ ਤੋਂ ਯੋਗ ਕੇਂਦਰ ਅਤੇ ਜਿੰਮ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਜਦਕਿ ਕਨਟੇਨਮੈਂਟ ਜ਼ੋਨ 'ਚ ਸਾਰੇ ਯੋਗ ਕੇਂਦਰ ਅਤੇ ਜਿੰਮ ਬੰਦ ਰਹਿਣਗੇ।

ਇਹ ਵੀ ਪੜ੍ਹੋ: ਸੁਸਰੀ ਵਾਲੇ ਗੋਲ-ਗੱਪੇ ਖਿਲਾਉਣ 'ਤੇ ਜਮ ਕੇ ਹੋਇਆ ਹੰਗਾਮਾ, ਵੀਡੀਓ ਹੋਈ ਵਾਇਰਲ

ਇਸੇ ਤਰ੍ਹਾਂ ਸਪਾ, ਸਾਉਨਾ, ਸਟੀਮ ਬਾਥ ਅਤੇ ਸਵੀਮਿੰਗ ਪੂਲ ਫਿਲਹਾਲ ਬੰਦ ਰਹਿਣਗੇ। ਜਾਰੀ ਹੁਕਮਾਂ ਅਨੁਸਾਰ ਜਿੰਮ ਅਤੇ ਯੋਗ ਕੇਂਦਰਾਂ ਦੇ ਸਾਰੇ ਸਟਾਫ ਮੈਂਬਰਾਂ ਅਤੇ ਆਉਣ ਵਾਲਿਆਂ ਵਿਚਾਲੇ ਸਰੀਰਕ ਸੰਪਰਕ ਘੱਟ ਤੋਂ ਘੱਟ ਹੋਵੇ ਅਤੇ ਆਪਸ 'ਚ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਵਿੱਥ ਰੱਖੀ ਜਾਵੇ। ਜਿੱਥੋਂ ਤੱਕ ਸੰਭਵ ਹੋ ਸਕੇ ਯੋਗ ਅਭਿਆਸ ਦੌਰਾਨ ਜਾਂ ਜਿਮ 'ਚ ਕਸਰਤ ਕਰਦੇ ਹੋਏ ਵਿਜਰ (ਮੂੰਹ ਕਵਰ ਕਰਨ ਵਾਲਾ) ਦੀ ਵਰਤੋਂ ਕੀਤੀ ਜਾਵੇ। ਜਿੰਮ ਅਤੇ ਯੋਗ ਸੰਸਥਾਨ ਦੇ ਪ੍ਰਬੰਧਕ ਇਹ ਯਕੀਨੀ ਬਣਾਉਣਗੇ ਕਿ ਹਰੇਕ ਵਿਅਕਤੀ ਲਈ 4 ਵਰਗ ਮੀਟਰ ਭਾਵ ਕਰੀਬ 40 ਵਰਗ ਫੁੱਟ ਜਗ੍ਹਾ ਹੋਵੇ।

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਖਾਲੀ ਪਲਾਟ 'ਚੋਂ ਮਿਲਿਆ ਨਵਜੰਮਿਆ ਬੱਚਾ, ਹਾਲਤ ਵੇਖ ਡਾਕਟਰ ਵੀ ਹੈਰਾਨ
ਏਅਰ ਕੰਡੀਸ਼ਨਿੰਗ-ਵੈਂਟੀਲੇਸ਼ਨ ਲਈ ਸੈਂਟਰ ਪਬਲਿਕ ਵਰਕਸ ਮਹਿਕਮਿਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ, ਜਿਸ ਦੇ ਅਨੁਸਾਰ ਕਮਰੇ ਦਾ ਤਾਪਮਾਨ 24 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਣਾ ਚਾਹੀਦਾ ਹੈ। ਜਿਥੋਂ ਤੱਕ ਸੰਭਵ ਹੋ ਸਕੇ, ਤਾਜ਼ੀ ਹਵਾ ਦੀ ਵਰਤੋਂ ਅਤੇ ਹਵਾ ਦੀ ਕਰਾਸਿੰਗ ਹੋਣੀ ਚਾਹੀਦੀ ਹੈ। ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਅਤੇ ਅਦਾਰਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ:  ਜ਼ਿਲ੍ਹਾ ਜਲੰਧਰ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਮਰੀਜ਼ ਦੀ ਮੌਤ ਤੇ ਵੱਡੀ ਗਿਣਤੀ 'ਚ ਫਿਰ ਮਿਲੇ ਪਾਜ਼ੇਟਿਵ ਕੇਸ

shivani attri

This news is Content Editor shivani attri