ਕੋਰੋਨਾ ਦੀ ਮਾਰ ਹੇਠ ਆਏ ਪਰਿਵਾਰਾਂ ਨੂੰ ਖਰਚ ਦੇਵੇ ਸਰਕਾਰ

06/04/2020 2:51:17 PM

ਬੰਗਾ (ਚਮਨ ਲਾਲ,ਰਾਕੇਸ਼)— ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਕੇਂਦਰੀ ਕਮੇਟੀ ਦੇ ਸੱਦੇ 'ਤੇ ਮੰਢਾਲੀ ਭਵਨ ਵਿਖੇ ਇਕ ਇਕੱਤਰਤਾ ਕੀਤੀ ਗਈ। ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਕੋਵਿਡ-19 ਦੌਰਾਨ ਗਰੀਬ ਖੇਤ ਮਜ਼ਦੂਰਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਹੋਇਆ ਹੈ, ਇਸ ਲਈ ਹਰ ਮਜ਼ਦੂਰ ਦੇ ਖਾਤੇ 'ਚ 7500/ਮਹੀਨਾ ਖਰਚਾ ਪਾਇਆ ਜਾਵੇ।

ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਦਾ ਖਰਚਾ ਦਿੱਤਾ ਜਾਵੇ। ਮਨਰੇਗਾ ਮਜ਼ਦੂਰਾਂ ਨੂੰ 200 ਦਿਨ ਕੰਮ ਦਿਤਾ ਜਾਵੇ ਅਤੇ 600 ਰੁਪਏ ਦਿਹਾੜੀ ਦਿਤੀ ਜਾਵੇ। ਹਰ ਮੈਂਬਰ ਨੂੰ ਦਸ ਕਿਲੋ ਅਨਾਜ ਹਰ ਮਹੀਨੇ ਤੇ ਰਸੋਈ ਦੀਆਂ ਹੋਰ 16 ਚੀਜ਼ਾਂ ਦਿਤੀਆਂ ਜਾਣ। ਖੇਤ ਮਜ਼ਦੂਰਾਂ ਦੀ ਪੇਂਡੂ ਖੇਤਰਾਂ ਵਿਚ ਸਿਹਤ ਸੰਭਾਲ ਕੀਤੀ ਜਾਵੇ। ਕਿਰਤ ਕਾਨੂੰਨਾਂ 'ਚ ਕੀਤੀਆਂ ਸੋਧਾਂ ਰੱਦ ਕੀਤੀਆਂ ਜਾਣ। ਖੇਤੀ ਦਾ ਮਾਡਲ ਫਾਰਮਿੰਗ ਐਕਟ 2081 ਬੰਦ ਕੀਤਾ ਜਾਵੇ ਅਤੇ ਵਾਧੂ ਜ਼ਮੀਨ ਖੇਤ ਮਜ਼ਦੂਰਾਂ 'ਚ ਵੰਡੀ ਜਾਵੇ। ਬਿਜਲੀ ਐਕਟ 2020 ਵਾਪਸ ਲਿਆ ਜਾਵੇ।

ਸਾਥੀ ਨੂਰਪੁਰੀ ਨੇ ਕਿਹਾ ਕਿ ਜੇ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਤਿਖੇ ਸੰਘਰਸ਼ ਦੇਸ਼ ਪੱਧਰ 'ਤੇ ਹੋਣਗੇ ਅਤੇ ਸਰਕਾਰ ਨੂੰ ਇਹ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਏਗਾ। ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਝਿੰਗੜ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬਾਂ ਦੇ ਨੀਲੇ ਕਾਰਡ ਕੱਟੇ ਰਹੀ ਹੈ, ਜੋ ਗਰੀਬਾਂ ਨਾਲ ਧੱਕਾ ਹੈ।ਇਸ ਲਈ ਇਨ੍ਹਾਂ ਮੰਗਾਂ ਨੂੰ ਲੈਕੇ ਖੁਰਾਕ ਸਪਲਾਈ ਅਫ਼ਸਰ ਅਤੇ ਬੀ. ਡੀ. ਪੀ. ਓਜ਼ ਨੂੰ ਮੰਗ ਪੱਤਰ ਦਿੱਤੇ ਗਏ। ਇਸ ਮੌਕੇ 'ਤੇ ਉਨ੍ਹਾਂ ਵੱਲੋਂ ਸਰਕਾਰ ਦੀਆਂ ਗਲਤ ਨੀਤੀਆਂ ਪ੍ਰਤੀ ਰੋਸ ਵੀ ਕੀਤਾ ਗਿਆ। ਇਸ ਮੌਕੇ ਤੇ ਜੋਗਿੰਦਰ ਲੜੋਆ, ਕੁਲਵੰਤ ਰਾਏ, ਰੌਸ਼ਨ ਲਾਲੀ, ਚੈਨ ਸਿੰਘ ਗੁਰਦੀਪ ਗੁਲਾਟੀ ਪਰਮਜੀਤ ਸਾਬਕਾ ਐਮ ਸੀ, ਹਰਪਾਲ ਸਿੰਘ ਪਾਲੀ,ਮੋਹਣ ਲਾਲ ਗੋਬਿੰਦ ਪੁਰ, ਕੁਲਵਿੰਦਰ ਕੁਮਾਰ, ਚਮਨ ਲਾਲ, ਬਲਵਿੰਦਰ ਹੀਉ ਸੁਨੀਤਾ ਤਲਵੰਡੀ, ਅਮਰਜੀਤ ਕੌਰ ਨੀਲਮ ਰਾਣੀ ਗੀਤਾ ਰਾਣੀ ਆਸ਼ਾ ਰਾਣੀ ਨੇ ਵੀ ਸੰਬੋਧਨ ਕੀਤਾ।


shivani attri

Content Editor

Related News