ਕਪੂਰਥਲਾ ਜ਼ਿਲ੍ਹੇ ’ਚ 9 ਹੋਰ ਕੋਰੋਨਾ ਪਾਜ਼ੇਟਿਵ ਕੇਸ ਆਏ ਸਾਹਮਣੇ

12/19/2020 1:08:41 PM

ਕਪੂਰਥਲਾ/ਫਗਵਾੜਾ (ਮਹਾਜਨ, ਹਰਜੋਤ)— ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਜ਼ਿਲੇ੍ਹ ’ਚ ਕੋਰੋਨਾ ਨਾਲ ਪੀੜਤ ਚੱਲ ਰਹੇ ਮਰੀਜ਼ਾਂ ’ਚੋਂ ਜਿੱਥੇ ਸੁੱਕਰਵਾਰ ਨੂੰ 9 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਨੂੰ ਘਰਾਂ ’ਚ ਭੇਜ ਦਿੱਤਾ ਹੈ। ਉੱਥੇ ਹੀ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਪ੍ਰਾਪਤ ਹੋਈ 1511 ਸੈਂਪਲਾਂ ਦੀ ਰਿਪੋਰਟ ’ਚੋਂ 1508 ਦੀ ਰਿਪੋਰਟ ਨੈਗੇਟਿਵ ਅਤੇ 3 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। 

ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ

ਇਸ ਤੋਂ ਇਲਾਵਾ ਪ੍ਰਾਈਵੇਟ ਲੈਬਾਂ ਤੋਂ ਕਰਵਾਏ ਗਏ ਟੈਸਟਾਂ ’ਚੋਂ 6 ਹੋਰ ਕੋਰੋਨਾ ਪਾਜ਼ੇਟਿਵ ਪਾਏ ਗਏ। ਇਨ੍ਹਾਂ ਦੋਨਾਂ ਰਿਪੋਰਟਾਂ ਦੇ ਆਧਾਰ ’ਤੇ ਸੁੱਕਰਵਾਰ ਨੂੰ ਜ਼ਿਲੇ੍ਹ ’ਚ ਕੁੱਲ 9 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਸਿਵਲ ਸਰਜਨ ਡਾਕਟਰ ਸੁਰਿੰਦਰ ਕੁਮਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸੁੱਕਰਵਾਰ ਨੂੰ ਜ਼ਿਲ੍ਹੇ ’ਚੋਂ 1529 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਸਨ, ਜਿਨ੍ਹਾਂ ’ਚੋਂ ਕਪੂਰਥਲਾ ਤੋਂ 261, ਫਗਵਾੜਾ ਤੋਂ 245, ਭੁਲੱਥ ਤੋਂ 54, ਸੁਲਤਾਨਪੁਰ ਲੋਧੀ ਤੋਂ 104, ਬੇਗੋਵਾਲ ਤੋਂ 145, ਢਿੱਲਵਾਂ ਤੋਂ 171, ਕਾਲਾ ਸੰਘਿਆਂ ਤੋਂ 123, ਫੱਤੂਢੀਂਗਾ ਤੋਂ 122, ਪਾਸਟਾਂ ਤੋਂ 202, ਤੇ ਟਿੱਬਾ ਤੋਂ 102 ਲੋਕਾਂ ਦੇ ਸੈਂਪਲ ਲਏ ਗਏ ਹਨ।

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਦੀ ਸਥਿਤੀ 
ਕੁੱਲ ਮਾਮਲੇ-4606
ਠੀਕ ਹੋਏ-4315
ਸਰਗਰਮ-98
ਕੁੱਲ ਮੌਤਾਂ-193

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਲੇਖੇ ਲੱਗੀਆਂ 22 ਦਿਨਾਂ ’ਚ ਪੰਜਾਬ ਦੀਆਂ ਇਹ 22 ਅਨਮੋਲ ਜ਼ਿੰਦੜੀਆਂ

shivani attri

This news is Content Editor shivani attri