ਜ਼ਿਲ੍ਹੇ ''ਚ ਸ਼ਨੀਵਾਰ ਤੇ ਗਜ਼ਟਿਡ ਛੁੱਟੀ ਵਾਲੇ ਦਿਨ ਸਵੇਰੇ 7 ਤੋਂ 5 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

06/13/2020 4:05:28 PM

ਕਪੂਰਥਲਾ (ਮਹਾਜਨ)— ਐਤਵਾਰ ਨੂੰ ਜ਼ਰੂਰਤ ਦੇ ਸਾਮਾਨ ਦੀਆਂ ਦੁਕਾਨਾਂ ਦੇ ਇਲਾਵਾ ਸਭ ਦੁਕਾਨਾਂ ਬੰਦ ਰਹਿਣਗੀਆਂ ਜਦਕਿ ਸ਼ਨੀਵਾਰ ਅਤੇ ਗਜਟਿਡ ਛੁੱਟੀ ਵਾਲੇ ਦਿਨ 7 ਵਜੇ ਤੱਕ 5 ਵਜੇ ਤੱਕ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ: ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਗਏ ਕਪੂਰਥਲੇ ਦੇ ਨੌਜਵਾਨ ਦੀ ਹਾਦਸੇ ’ਚ ਮੌਤ

ਇਸ ਸਬੰਧੀ ਹੁਕਮ ਜਾਰੀ ਕਰਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਦੀਪਤੀ ਉੱਪਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ, ਜਿਸ ਤਹਿਤ ਜੋ ਦੁਕਾਨਾਂ ਪਹਿਲਾਂ ਸਵੇਰੇ 7 ਵਜੇ ਤੋਂ 7 ਵਜੇ ਤੱਕ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਖੁੱਲ੍ਹਦੀਆਂ ਸਨ, ਹੁਣ ਉਹ ਦੁਕਾਨਾਂ ਸ਼ਨੀਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ 7 ਵਜੇ ਤੋਂ 5 ਵਜੇ ਤੱਕ ਖੁੱਲ੍ਹਣਗੀਆਂ, ਉੱਥੇ ਹੀ ਐਤਵਾਰ ਨੂੰ ਕਰਿਆਣਾ, ਮੈਡੀਕਲ, ਐਮਰਜੈਂਸੀ ਅਤੇ ਹੋਰ ਸਹੂਲਤਾਂ, ਜੋ ਵਿਅਕਤੀ ਦੀਆਂ ਰੋਜ਼ਾਨਾ ਦੀ ਜ਼ਿੰਦਗੀ ਦੀ ਜ਼ਰੂਰਤ ਹੈ, ਉਹ ਖੁੱਲ ਸਕਣਗੀਆਂ।

ਇਹ ਵੀ ਪੜ੍ਹੋ: ਜਲੰਧਰ 'ਚ ਨਹੀਂ ਰੁਕ ਰਿਹਾ 'ਕੋਰੋਨਾ', 6 ਨਵੇਂ ਮਾਮਲੇ ਆਏ ਸਾਹਮਣੇ

ਹੁਕਮਾਂ ਅਨੁਸਾਰ ਸ਼ਨੀਵਾਰ, ਐਤਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਸਿਰਫ ਉਨ੍ਹਾਂ ਲੋਕਾਂ ਨੂੰ ਕਿਤੇ ਆਉਣ ਜਾਣ ਦਿੱਤਾ ਜਾਵੇਗਾ, ਜਿਸ ਦੇ ਕੋਲ ਈ-ਪਾਸ ਹੋਵੇਗਾ। ਉਨ੍ਹਾਂ ਦੱਸਿਆ ਕਿ ਉਦਯੋਗਿਕ ਇਕਾਈਆਂ ਹਫਤੇ ਦੇ ਸੱਤ ਦਿਨ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਵਿਆਹਾਂ ਲਈ 50 ਲੋਕਾਂ ਤੱਕ ਈ-ਪਾਸ ਜਾਰੀ ਹੋਵੇਗਾ।


shivani attri

Content Editor

Related News