ਦਿੱਲੀ ਤੋਂ ਭੁਲੱਥ ਆਇਆ ਨੌਜਵਾਨ ਨਿਕਲਿਆ ਕੋਰੋਨਾ ਪਾਜ਼ੇਟਿਵ

06/19/2020 5:48:24 PM

ਭੁਲੱਥ (ਰਜਿੰਦਰ)— ਦਿੱਲੀ ਤੋਂ ਭੁਲੱਥ ਪਰਤਿਆ ਨੌਜਵਾਨ ਕੋਰੋਨਾ ਪਾਜ਼ੇਟਿਵ ਨਿਕਲਿਆ ਹੈ। ਦੱਸ ਦੇਈਏ ਕਿ ਇਹ 35 ਸਾਲਾ ਨੌਜਵਾਨ ਹਲਕਾ ਭੁਲੱਥ ਦੇ ਕਸਬੇ ਢਿੱਲਵਾਂ ਦਾ ਵਸਨੀਕ ਹੈ, ਜੋ ਦਿੱਲੀ 'ਚ ਕੰਮ ਕਰਦਾ ਹੈ ਅਤੇ ਉਥੇ ਕੋਰੋਨਾ ਵਾਇਰਸ ਦੇ ਵਧ ਰਹੇ ਪਸਾਰੇ ਕਰਕੇ ਵਾਪਸ ਆਪਣੇ ਰਿਹਾਇਸ਼ੀ ਇਲਾਕੇ ਹਲਕਾ ਭੁਲੱਥ ਪਰਤਿਆ ਹੈ। ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਇਹ ਨੌਜਵਾਨ 15 ਜੂਨ ਨੂੰ ਸਿੱਧਾ ਸਬ ਡਿਵੀਜ਼ਨ ਹਸਪਤਾਲ ਭੁਲੱਥ ਪਹੁੰਚਿਆ ਸੀ, ਜਿਸ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਆਈਸੋਲੇਟ ਕੀਤਾ ਗਿਆ। ਜਿਸ ਤੋਂ ਬਾਅਦ ਇਸ ਦਾ ਕੋਰੋਨਾ ਵਾਇਰਸ ਦੀ ਜਾਂਚ ਲਈ ਸਵੈਬ ਟੈਸਟ ਕੀਤਾ ਗਿਆ। ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਗੱਲਬਾਤ ਕਰਨ 'ਤੇ ਇਸ ਦੀ ਪੁਸ਼ਟੀ ਭੁਲੱਥ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਭਾਰਤੀ ਨੇ ਕੀਤੀ। ਉਨ੍ਹਾਂ ਦਸਿਆ ਕਿ ਇਸ ਨੌਜਵਾਨ 'ਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਹੈ ਪਰ ਇਸ ਦੀ ਰਿਪੋਰਟ ਪਾਜੇਟਿਵ ਆਈ ਹੈ, ਜਿਸ ਕਰਕੇ ਇਸ ਨੂੰ ਜਲੰਧਰ ਵਿਖੇ ਬਣਾਏ ਗਏ ਆਈਸੋਲੇਸ਼ਨ ਸੈਂਟਰ ਭੇਜਿਆ ਜਾ ਰਿਹਾ ਹੈ।


shivani attri

Content Editor

Related News