ਜਲੰਧਰ ਸੈਸ਼ਨ ਕੋਰਟ ਦੇ ਤੀਜੇ ਜੱਜ ਸ਼ਤਿਨ ਗੋਇਲ ਨੂੰ ਵੀ ਹੋਇਆ ਕੋਰੋਨਾ

07/23/2020 10:11:48 AM

ਜਲੰਧਰ (ਜਤਿੰਦਰ, ਭਾਰਦਵਾਜ)— ਜਲੰਧਰ ਦੇ ਐਡੀਸ਼ਨਲ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਕੋਰੋਨਾ ਮਹਾਮਾਰੀ ਦੀ ਟੈਸਟ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਰਿਪੋਰਟ ਪਾਜ਼ੇਟਿਵ ਆਉਣ 'ਤੇ ਜ਼ਿਲਾ ਸੈਸ਼ਨ ਜੱਜ (ਕਾਰਜਕਾਰੀ) ਜੱਜ ਮਨਜਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਘਰ 'ਚ ਏਕਾਂਤਵਾਸ ਅਤੇ ਸਿਹਤ ਵਿਭਾਗ ਦੀ ਗਾਈਡ ਲਾਈਨ ਦੇ ਮੁਤਾਬਕ ਆਪਣਾ ਇਲਾਜ ਕਰਵਾਉਣ ਦਾ ਹੁਕਮ ਜਾਰੀ ਕੀਤਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੇ ਸਟਾਫ 'ਚ ਵਿਵੇਕ ਜੱਜਮੈਂਟ ਰਾਇਟਰ, ਸ਼੍ਰੀਮਤੀ ਸਿਮਰਨਜੀਤ ਕੌਰ ਐਡੀਸ਼ਨਲ ਅਹਿਲਮਦ, ਰਾਮ ਚੰਦਰ ਪਿਅਨ, ਨਰਬਹਾਦਰ ਪਿਅਨ, ਜਸਬੀਰ ਸਿੰਘ ਗੰਨਮੈਨ ਨੂੰ ਵੀ 14 ਦਿਨਾ ਲਈ ਏਕਾਂਤਵਾਸ ਕਰਨ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ ਸਰਕਾਰੀ ਵਕੀਲ ਮਨਮੀਤ ਦੁੱਗਲ ਨੂੰ ਵੀ ਜ਼ਿਲ੍ਹਾ ਅਟਾਰਨੀ ਸਤਪਾਲ ਨੇ ਵੀ ਸਹਾਇਕ ਅਟਾਰਨੀ ਮਨਮੀਤ ਦੁੱਗਲ ਨੂੰ 14 ਦਿਨਾਂ ਲਈ ਇਕਾਂਤਵਾਸ 'ਚ ਘਰ ਰਹਿਣ ਦਾ ਹੁਕਮ ਦਿੱਤਾ। ਇਸ ਤੋਂ ਪਹਿਲਾਂ ਵੀ ਜੂਡੀਸ਼ੀਅਲ ਮੈਜਿਸਟ੍ਰੇਟ ਮਨਮੋਹਨ ਸਿੰਘ ਭੱਟੀ, ਹਰਮੀਤ ਕੌਰ ਪੁਰੀ ਦੀ ਟੈਸਟ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਅਤੇ ਉਹ ਵੀ ਆਪਣਾ ਇਲਾਜ ਸਿਹਤ ਮਹਿਕਮੇ ਦੀ ਗਾਈਡ ਲਾਈਨ ਮੁਤਾਬਕ ਕਰਵਾ ਰਹੇ ਹਨ।


shivani attri

Content Editor

Related News