ਕੋਰੋਨਾ ਨੂੰ ਲੈ ਕੇ ਜਾਣੋ ਕੀ ਹਨ ਜਲੰਧਰ ਜ਼ਿਲ੍ਹੇ ਦੇ ਤਾਜ਼ਾ ਹਾਲਾਤ

06/19/2021 12:06:44 PM

ਜਲੰਧਰ (ਰੱਤਾ)– ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਹੌਲੀ-ਹੌਲੀ ਘਟਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਇਲਾਜ ਅਧੀਨ ਮਰੀਜ਼ਾਂ ਵਿਚੋਂ ਜਿਥੇ ਇਕ ਹੋਰ ਦੀ ਮੌਤ ਹੋ ਗਈ, ਉਥੇ ਹੀ 72 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸਿਹਤ ਮਹਿਕਮੇ ਨੂੰ ਸ਼ੁੱਕਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 75 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 3 ਲੋਕ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਪਾਏ ਗਏ।

ਇਹ ਵੀ ਪੜ੍ਹੋ: ਬੇਗੋਵਾਲ 'ਚ ਖ਼ੌਫ਼ਨਾਕ ਵਾਰਦਾਤ, 23 ਸਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਉਨ੍ਹਾਂ ਦੱਸਿਆ ਕਿ ਇਲਾਜ ਅਧੀਨ ਮਰੀਜ਼ਾਂ ਵਿਚੋਂ 45 ਸਾਲਾ ਔਰਤ ਰਿੰਪੀ ਦੀ ਮੌਤ ਹੋ ਗਈ ਅਤੇ ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 72 ਮਰੀਜ਼ਾਂ ਵਿਚੋਂ ਕੁਝ ਸਤਿਕਰਤਾਰ ਨਗਰ, ਏਕਤਾ ਨਗਰ, ਗੁਰੂ ਤੇਗ ਬਹਾਦਰ ਨਗਰ, ਦੀਪ ਨਗਰ, ਬਸ਼ੀਰਪੁਰਾ, ਗਿੱਲ ਕਾਲੋਨੀ, ਸੰਗਲ ਸੋਹਲ, ਰਾਜ ਨਗਰ, ਆਬਾਦਪੁਰਾ, ਦਿਲਬਾਗ ਨਗਰ ਐਕਸਟੈਨਸ਼ਨ, ਮਖਦੂਮਪੁਰਾ, ਰੋਜ਼ ਪਾਰਕ, ਮਾਡਲ ਟਾਊਨ, ਗੁਜਰਾਲ ਨਗਰ, ਗੰਨਾ ਪਿੰਡ, ਸਰਾਏ ਖਾਸ, ਬਸਤੀ ਨੌ, ਗੁਰਾਇਆ, ਫਿਲੌਰ, ਨਕੋਦਰ ਆਦਿ ਇਲਾਕਿਆਂ ਸਮੇਤ ਜ਼ਿਲੇ ਦੇ ਹੋਰ ਕਈ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ:  ਪਿਓ-ਧੀ ਦਾ ਰਿਸ਼ਤਾ ਤਾਰ-ਤਾਰ, 3 ਸਾਲ ਤੱਕ ਧੀ ਨਾਲ ਮਿਟਾਉਂਦਾ ਰਿਹਾ ਹਵਸ ਦੀ ਭੁੱਖ, ਇੰਝ ਖੁੱਲ੍ਹਿਆ ਭੇਤ

6700 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 129 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਸ਼ੁੱਕਰਵਾਰ 6700 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 129 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 7365 ਹੋਰ ਲੋਕਾਂ ਦੇ ਸੈਂਪਲ ਲਏ।

PunjabKesari

ਇਹ ਵੀ ਪੜ੍ਹੋ:  ਜਲੰਧਰ: ਕੋਰੋਨਾ ਦੌਰ ਦੀ ਦਰਦਨਾਕ ਤਸਵੀਰ, 12 ਦਿਨ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ, ਪ੍ਰਸ਼ਾਸਨ ਨੇ ਨਿਭਾਈਆਂ ਅੰਤਿਮ ਰਸਮਾਂ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-1204375
ਨੈਗੇਟਿਵ ਆਏ-1076926
ਪਾਜ਼ੇਟਿਵ ਆਏ-62350
ਡਿਸਚਾਰਜ ਹੋਏ-60100
ਮੌਤਾਂ ਹੋਈਆਂ-1454
ਐਕਟਿਵ ਕੇਸ-796

ਜ਼ਿਲ੍ਹੇ ’ਚ 8468 ਲੋਕਾਂ ਨੇ ਲੁਆਈ ਵੈਕਸੀਨ
ਕੋਰੋਨਾ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ 8468 ਲੋਕਾਂ ਨੇ ਵੈਕਸੀਨ ਲੁਆਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਿਸਆ ਕਿ ਜਲੰਧਰ-1 ਜ਼ੋਨ ਵਿਚ 5850, ਜਲੰਧਰ-2 ਵਿਚ 316, ਫਿਲੌਰ ਵਿਚ 1262, ਨਕੋਦਰ ਅਤੇ ਸ਼ਾਹਕੋਟ ਜ਼ੋਨ ਵਿਚ 520-520 ਲੋਕਾਂ ਨੇ ਵੈਕਸੀਨ ਲੁਆਈ।

ਇਹ ਵੀ ਪੜ੍ਹੋ:  ਕਪੂਰਥਲਾ: ਧੀ ਦਾ ਮੂੰਹ ਵੇਖਣਾ ਵੀ ਨਾ ਹੋਇਆ ਨਸੀਬ, ਜਨਮ ਦੇਣ ਦੇ ਬਾਅਦ ਮਾਂ ਨੇ ਤੋੜ ਦਿੱਤਾ ਦਮ

ਬਲੈਕ ਫੰਗਸ ਦਾ ਇਕ ਨਵਾਂ ਕੇਸ ਮਿਲਿਆ
ਕੋਰੋਨਾ ਦੇ ਨਾਲ-ਨਾਲ ਦਹਿਸ਼ਤ ਦਾ ਕਾਰਨ ਬਣੇ ਬਲੈਕ ਫੰਗਸ ਦਾ ਇਕ ਨਵਾਂ ਕੇਸ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸਿਹਤ ਮਹਿਕਮੇ ਤੋਂ ਸ਼ੁੱਕਰਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਮਹਾਨਗਰ ਦੇ ਨਿੱਜੀ ਹਸਪਤਾਲ ਵਿਚ ਲੁਧਿਆਣਾ ਜ਼ਿਲ੍ਹੇ ਦੇ 65 ਸਾਲਾ ਮਰਦ ਨੂੰ ਬਲੈਕ ਫੰਗਸ ਕਾਰਨ ਦਾਖਲ ਕੀਤਾ ਗਿਆ ਹੈ। ਜ਼ਿਲ੍ਹੇ ਵਿਚ ਹੁਣ ਤੱਕ ਬਲੈਕ ਫੰਗਸ ਦੇ 80 ਮਰੀਜ਼ ਮਿਲ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 33 ਹੋਰ ਜ਼ਿਲਿਆਂ ਅਤੇ 4 ਹੋਰ ਸੂਬਿਆਂ ਦੇ ਰਹਿਣ ਵਾਲੇ ਹਨ। ਦੂਜੇ ਪਾਸੇ 43 ਜ਼ਿਲ੍ਹਾ ਜਲੰਧਰ ਨਾਲ ਸਬੰਧਤ ਹਨ। ਹੁਣ ਤੱਕ ਮਿਲੇ 80 ਮਰੀਜ਼ਾਂ ਵਿਚੋਂ ਜ਼ਿਲ੍ਹੇ ਦੇ 11 ਮਰੀਜ਼ਾਂ ਸਮੇਤ ਕੁੱਲ 18 ਦੀ ਮੌਤ ਹੋ ਚੁੱਕੀ ਹੈ। ਕੁੱਲ ਮਰੀਜ਼ਾਂ ਵਿਚੋਂ ਕੁਝ ਸਸਪੈਕਟਿਡ ਕੇਸ ਵੀ ਹਨ।

ਇਹ ਵੀ ਪੜ੍ਹੋ:  ਫਿਲੌਰ ਤੋਂ ਵੱਡੀ ਖ਼ਬਰ, ਹਵੇਲੀ ’ਚ ਬਣੇ ਬਾਥਰੂਮ ’ਚ ਮਹਿਲਾ ਨੇ ਖ਼ੁਦ ਨੂੰ ਲਾਈ ਅੱਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News