ਕੋਰੋਨਾ ਨਾਲ ਔਰਤ ਸਮੇਤ 2 ਦੀ ਮੌਤ, 16 ਹੋਰ ਪਾਜ਼ੇਟਿਵ

01/20/2021 10:25:25 AM

ਜਲੰਧਰ (ਰੱਤਾ)–ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਰਫਤਾਰ ਕੁਝ ਘਟੀ ਹੈ ਪਰ ਮਰਨ ਵਾਲਿਆਂ ਦਾ ਅੰਕੜਾ ਸਥਿਰ ਨਹੀਂ ਹੋ ਰਿਹਾ। ਮੰਗਲਵਾਰ ਨੂੰ ਜ਼ਿਲ੍ਹੇ ਦੇ ਜਿੱਥੇ 16 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ 2 ਹੋਰ ਇਲਾਜ ਅਧੀਨ ਮਰੀਜ਼ਾਂ ਨੇ ਦਮ ਤੋੜ ਦਿੱਤਾ।
ਜ਼ਿਲ੍ਹੇ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਮੰਗਲਵਾਰ ਵੱਖ-ਵੱਖ ਪ੍ਰਾਈਵੇਟ ਅਤੇ ਸਰਕਾਰੀ ਲੈਬਾਰਟਰੀਆਂ ਤੋਂ ਕੁੱਲ 21 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 5 ਲੋਕ ਦੂਜੇ ਜ਼ਿਲਿਆਂ ਨਾਲ ਸਬੰਧਤ ਪਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਕੋਰੋਨਾ ਪਾਜ਼ੇਟਿਵ ਆਉਣ ਵਾਲੇ 16 ਲੋਕਾਂ ਵਿਚੋਂ ਕੁਝ ਸੰਤੋਸ਼ੀ ਨਗਰ, ਸਰਸਵਤੀ ਵਿਹਾਰ, ਲਾਜਪਤ ਨਗਰ, ਸਰਾਭਾ ਨਗਰ, ਭਾਈ ਦਿੱਤ ਸਿੰਘ ਨਗਰ, ਮਾਡਲ ਟਾਊਨ, ਨਿਊ ਗੋਬਿੰਦ ਨਗਰ, ਕਰਤਾਰਪੁਰ ਅਤੇ ਪਿੰਡ ਹਰੀਪੁਰ ਆਦਿ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਨ੍ਹਾਂ ਨੇ ਤੋੜਿਆ ਦਮ
1. ਅੰਜੂ ਬਾਲਾ (46) ਮਧੂਬਨ ਕਾਲੋਨੀ
2. ਪ੍ਰਕਾਸ਼ ਕੌਰ (70) ਪਿੰਡ ਕਮਾਲਪੁਰ

816 ਦੀ ਰਿਪੋਰਟ ਆਈ ਨੈਗੇਟਿਵ ਅਤੇ 44 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮੰਗਲਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ 816 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 44 ਹੋਰਨਾਂ ਨੂੰ ਛੁੱਟੀ ਦੇ ਦਿੱਤੀ ਗਈ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4009 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਜਲੰਧਰ ਵਿਚ ਕੋਰੋਨਾ ਦੀ ਸਥਿਤੀ 
ਕੁੱਲ ਸੈਂਪਲ-530480
ਨੈਗੇਟਿਵ ਆਏ-487708
ਪਾਜ਼ੇਟਿਵ ਆਏ-20389
ਡਿਸਚਾਰਜ ਹੋਏ-19531
ਮੌਤਾਂ ਹੋਈਆਂ-662
ਐਕਟਿਵ ਕੇਸ-196


shivani attri

Content Editor

Related News