ਜਲੰਧਰ: 36 ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, 2 ਨੇ ਤੋੜਿਆ ਦਮ

10/19/2020 3:28:40 PM

ਜਲੰਧਰ (ਰੱਤਾ)— ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਵਿਚ ਜਿੱਥੇ ਸਿਹਤ ਮਹਿਕਮੇ ਵੱਲੋਂ ਲਗਾਤਾਰ ਕਮੀ ਵਿਖਾਈ ਜਾ ਰਹੀ ਹੈ, ਉਥੇ ਹੀ ਲੱਗਦਾ ਹੈ ਕਿ ਪਾਜ਼ੇਟਿਵ ਮਰੀਜ਼ਾਂ ਦੀ ਰਫ਼ਤਾਰ 'ਚ ਕਮੀ ਨੂੰ ਵੇਖਦੇ ਹੋਏ ਸਿਹਤ ਮਹਿਕਮੇ ਦੇ ਅਧਿਕਾਰੀ ਵੀ ਲਾਪ੍ਰਵਾਹ ਹੋ ਗਏ ਹਨ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਵਿਭਾਗ ਵੱਲੋਂ ਐਤਵਾਰ ਨੂੰ ਪ੍ਰੈੱਸ ਦੇ ਨਾਂ ਜੋ ਲਿਸਟ ਜਾਰੀ ਕੀਤੀ ਗਈ, ਉਸ ਵਿਚ ਕੋਰੋਨਾ ਦੀ ਪੁਸ਼ਟੀ ਲਈ ਲਏ ਗਏ ਸੈਂਪਲਾਂ ਦੀ ਗਿਣਤੀ ਸਿਰਫ 135 ਦਰਸਾਈ ਗਈ।

ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ 'ਚ ਹੋਈ ਵੱਡੀ ਵਾਰਦਾਤ ਦਿਹਾਤੀ ਪੁਲਸ ਵੱਲੋਂ ਟਰੇਸ, ਇਕ ਮੁਲਜ਼ਮ ਗ੍ਰਿਫ਼ਤਾਰ

ਵਰਣਨਯੋਗ ਹੈ ਕਿ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਹਰ ਰੋਜ਼ ਲਗਭਗ 5,000 ਲੋਕਾਂ ਦੇ ਸੈਂਪਲ ਲਏ ਜਾਣ ਤਾਂ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਲੱਭਿਆ ਜਾ ਸਕੇ। ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੇ ਸੈਂਪਲ ਲੈਣ ਦੇ ਵੀ ਹੁਕਮ ਜਾਰੀ ਕੀਤੇ ਹੋਏ ਹਨ ਅਤੇ ਸਿਹਤ ਮਹਿਕਮੇ ਦੀਆਂ ਟੀਮਾਂ ਨੇ ਪਿਛਲੇ ਦਿਨੀਂ ਪ੍ਰਸ਼ਾਸਕੀ ਕੰਪਲੈਕਸ ਸਮੇਤ ਹੋਰ ਕਈ ਦਫ਼ਤਰਾਂ ਵਿਚ ਸੈਂਪਲਿੰਗ ਵੀ ਕੀਤੀ ਸੀ। ਹੁਣ ਅਚਾਨਕ ਸੈਂਪਲਾਂ ਦੀ ਗਿਣਤੀ 135 ਰਹਿ ਜਾਣੀ ਕਾਫੀ ਹੈਰਾਨੀਜਨਕ ਹੈ।

ਇਹ ਵੀ ਪੜ੍ਹੋ: ਇਸ ਗ਼ਰੀਬ ਪਰਿਵਾਰ ਲਈ ਫ਼ਰਿਸ਼ਤਾ ਬਣ ਕੇ ਬਹੁੜਿਆ ਐੱਸ. ਪੀ. ਓਬਰਾਏ, ਇੰਝ ਕੀਤੀ ਮਦਦ

ਉੱਧਰ ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ ਐਤਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁਲ 59 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 23 ਵਿਅਕਤੀ ਅਜਿਹੇ ਸਨ, ਜਿਨ੍ਹਾਂ ਵਿਚੋਂ ਕੁਝ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਸਨ ਅਤੇ ਕੁਝ ਦੀ ਰਿਪੋਰਟ ਦੋਬਾਰਾ ਪਾਜ਼ੇਟਿਵ ਪ੍ਰਾਪਤ ਹੋਈ। ਇਸ ਲਈ 36 ਹੋਰ ਵਿਅਕਤੀਆਂ ਨੂੰ ਜ਼ਿਲੇ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਜੋੜਿਆ ਗਿਆ ਹੈ।

ਇਨ੍ਹਾਂ ਨੇ ਤੋੜਿਆ ਦਮ
1. ਤਿਲਕ ਰਾਜ (75) ਕਰਤਾਰ ਨਗਰ
2. ਕੁਲਦੀਪ ਸਿੰਘ (77) ਬਸਤੀ ਸ਼ੇਖ

3,599 ਦੀ ਰਿਪੋਰਟ ਆਈ ਨੈਗੇਟਿਵ ਅਤੇ 115 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ 3,599 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ ਵਿਚੋਂ 115 ਨੂੰ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ: ਜਲੰਧਰ: ਲੰਮੇ ਸਮੇਂ ਤੋਂ ਬਾਅਦ ਸਕੂਲਾਂ 'ਚ ਪਰਤੀ ਰੌਣਕ, ਖਿੜ੍ਹੇ ਵਿਦਿਆਰਥੀਆਂ ਦੇ ਚਿਹਰੇ

ਜਲੰਧਰ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ- 2,45,740
ਨੈਗੇਟਿਵ ਆਏ-2,15,370
ਪਾਜ਼ੇਟਿਵ ਆਏ- 14,369
ਡਿਸਚਾਰਜ ਹੋਏ-13,408
ਮੌਤਾਂ-454
ਐਕਟਿਵ ਕੇਸ- 507
ਇਹ ਵੀ ਪੜ੍ਹੋ: ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼

shivani attri

This news is Content Editor shivani attri