ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਜਾਰੀ, ਜਾਣੋ ਤਾਜ਼ਾ ਹਾਲਾਤ

10/01/2020 5:34:03 PM

ਜਲੰਧਰ (ਰੱਤਾ)— ਪਿਛਲੇ ਕੁਝ ਦਿਨਾਂ ਤੋਂ ਜ਼ਿਲੇ੍ਹ ’ਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਕਾਰਣ ਐਕਟਿਵ ਕੇਸਾਂ ਦਾ ਅੰਕੜਾ ਵੀ ਕਾਫੀ ਘੱਟ ਹੋ ਗਿਆ ਹੈ ਅਤੇ ਜ਼ਿਲੇ੍ਹ ’ਚ ਹੁਣ ਤੱਕ 12920 ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 11064 ਮਰੀਜ਼ ਠੀਕ ਹੋ ਚੁੱਕੇ ਹਨ। ਬੁੱਧਵਾਰ ਨੂੰ ਜ਼ਿਲੇ੍ਹ ਦੇ 5 ਹੋਰ ਮਰੀਜ਼ਾਂ ਨੇ ਜਿੱਥੇ ਕੋਰੋਨਾ ਨਾਲ ਲੜਦੇ ਹੋਏ ਦਮ ਤੋੜ ਦਿੱਤਾ, ਉਥੇ ਹੀ 123 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਬੁੱਧਵਾਰ ਨੂੰ ਵੱਖ-ਵੱਖ ਲੈਬਾਰਟਰੀਆਂ ਤੋਂ ਕੁੱਲ 151 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 28 ਲੋਕ ਦੂਜੇ ਸੂਬਿਆਂ ਜਾਂ ਜ਼ਿਲਿ੍ਹਆਂ ਨਾਲ ਸਬੰਧਤ ਪਾਏ ਗਏ। 

ਇਸ ਲਈ ਉਨ੍ਹਾਂ ਨੂੰ ਜਲੰਧਰ ਜ਼ਿਲੇ ਦੀ ਸੂਚੀ ਵਿਚ ਨਹੀਂ ਜੋੜਿਆ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਦੇ ਜੋ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ’ਚ ਨਗਰ ਨਿਗਮ ਦੇ 6, ਪੁਲਸ ਕਮਿਸ਼ਨਰ ਦਫਤਰ ਦੇ 3, ਪ੍ਰਾਇਮਰੀ ਹੈਲਥ ਸੈਂਟਰ ਮਹਿਤਪੁਰ ਦੇ 4, ਥਾਣਾ ਨੰਬਰ 7 ਦੇ 3 ਅਤੇ ਵਰਿਆਣਾ ਸਥਿਤ ਇਕ ਉਦਯੋਗਿਕ ਇਕਾਈ ਦੇ 5 ਕਰਮਚਾਰੀ ਸ਼ਾਮਲ ਹਨ। ਡਾ. ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਹੀ ਵੱਖ-ਵੱਖ ਹਸਪਤਾਲਾਂ ’ਚ ਇਲਾਜ ਅਧੀਨ 5 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ:  ਰੋਡ ਸ਼ੋਅ ਦੌਰਾਨ ਬਿਕਰਮ ਮਜੀਠੀਆ ਨੇ ਕੈਪਟਨ ’ਤੇ ਲਾਏ ਰਗੜ੍ਹੇ

ਇਨ੍ਹਾਂ ਨੇ ਹਾਰੀ ਕੋਰੋਨਾ ਨਾਲ ਜੰਗ
1. ਰਮੇਸ਼ ਕੁਮਾਰ (69) ਅਵਤਾਰ ਨਗਰ
2. ਖੁਸ਼ੀ ਰਾਮ (66) ਸ਼ੇਰਪੁਰ ਕਲਾਂ
3. ਪੁਸ਼ਪਾ (50) ਸੰਗਢੇਸੀਆਂ
4. ਵਿਨੋਦ ਕੁਮਾਰ (75) ਜਲੰਧਰ ਹਾਈਟਸ
5. ਬਲਦੇਵ ਸਿੰਘ (75) ਜੰਡੂਸਿੰਘਾ

ਇਹ ਵੀ ਪੜ੍ਹੋ:  ਪੰਜਾਬ ਦੇ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਹਿਮਾਚਲ ’ਚ ਪੂਰੀ ਦਹਿਸ਼ਤ, ਜੇਲ੍ਹ ’ਚੋਂ ਕਰ ਰਿਹੈ ਕਾਰਨਾਮੇ

3082 ਦੀ ਰਿਪੋਰਟ ਆਈ ਨੈਗੇਟਿਵ, 205 ਮਰੀਜ਼ਾਂ ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 3082 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ ਵਿਚੋਂ 205 ਨੂੰ ਛੁੱਟੀ ਦੇ ਦਿੱਤੀ ਗਈ। ਓਧਰ ਵਿਭਾਗ ਨੇ 3698 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।
ਇਹ ਵੀ ਪੜ੍ਹੋ:  ਰੋਸ ਮਾਰਚ ਦੌਰਾਨ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕੇਂਦਰ ਤੇ ਕਾਂਗਰਸ ’ਤੇ ਕੀਤੇ ਤਿੱਖੇ ਹਮਲੇ

ਜਾਣੋ ਜਲੰਧਰ ’ਚ ਕੋਰੋਨਾ ਦੀ ਸਥਿਤੀ 
ਕੁੱਲ ਸੈਂਪਲ-176547
ਨੈਗੇਟਿਵ ਆਏ-155025
ਪਾਜ਼ੇਟਿਵ ਆਏ-12920
ਠੀਕ ਹੋਏ-11064
ਮੌਤਾਂ ਹੋਈਆਂ-390
ਐਕਟਿਵ ਕੇਸ-1466
ਇਹ ਵੀ ਪੜ੍ਹੋ:  ਰਾਜੌਰੀ ’ਚ ਸ਼ਹੀਦ ਹੋਏ ਫ਼ੌਜੀ ਕਰਨੈਲ ਸਿੰਘ ਦੇ ਪਰਿਵਾਰ ਲਈ ਕੈਪਟਨ ਦਾ ਵੱਡਾ ਐਲਾਨ


shivani attri

Content Editor

Related News