ਜਲੰਧਰ: ''ਹੈਪੀ ਬਰਥਡੇ'' ਨਾਲ ਗੂੰਜਿਆ ਮੁਹੱਲਾ ਵਿਕਾਸਪੁਰੀ, ਪੁਲਸ ਤੋਂ ਮਿਲਿਆ ਇਹ ਤੋਹਫਾ

04/26/2020 5:59:41 PM

ਜਲੰਧਰ (ਸੁਧੀਰ)- ਕਰਫਿਊ ਦੌਰਾਨ ਸਥਾਨਕ ਵਿਕਾਸ ਪੁਰੀ ਮੁਹੱਲੇ 'ਚ ਉਸ ਸਮੇਂ ਅਚਾਨਕ ਮਾਹੌਲ ਖੁਸ਼ੀ 'ਚ ਬਦਲ ਗਿਆ ਜਦੋਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ 12 ਸਾਲ ਦੀ ਮਾਸੂਮ ਬੱਚੀ ਦਾ ਅਚਾਨਕ ਜਨਮ ਦਿਨ ਮਨਾਉਣ ਲਈ ਕੇਕ ਅਤੇ ਗਿਫਟ ਲੈ ਕੇ ਉਸ ਦੇ ਘਰ ਪਹੁੰਚ ਗਏ।

PunjabKesari

ਇਹ ਵੇਖ ਕੇ ਬੱਚੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਏ . ਡੀ . ਸੀ . ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਕਿੰਗਰਾ ਅਤੇ ਹੋਰ ਪੁਲਸ ਮੁਲਾਜ਼ਮਾਂ ਨੇ ਬੱਚੀ ਦੇ ਘਰ ਦੇ ਬਾਹਰ ਟੇਬਲ ਲਾਇਆ, ਜਿਸ 'ਤੇ ਕੇਕ ਰੱਖ ਕੇ ਬੱਚੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਮੁੰਹ ਮਿੱਠਾ ਕਰਵਾਇਆ। ਇਸ ਤੋਂ ਬਾਅਦ ਏ . ਡੀ . ਸੀ . ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਕਿੰਗਰਾ ਅਤੇ ਹੋਰ ਪੁਲਸ ਮੁਲਾਜ਼ਮਾਂ ਨੇ ਮੁਹੱਲੇ ਵਾਲਿਆਂ ਨਾਲ ਤਾੜੀਆਂ ਵਜਾ ਕੇ ਮਾਸੂਮ ਬੱਚੀ ਨੂੰ 'ਹੈਪੀ ਬਰਥਡੇ' ਕਿਹਾ।

PunjabKesari

ਮਿਲੀ ਜਾਣਕਾਰੀ ਮੁਤਾਬਕ ਵਿਕਾਸਪੁਰੀ ਨਿਵਾਸੀ ਜਪਨੀਤ ਕੌਰ (12) ਦਾ ਸ਼ਨੀਵਾਰ ਜਨਮ ਦਿਨ ਸੀ। ਕਰਫਿਊ ਅਤੇ ਲਾਕ ਡਾਊਨ ਦੇ ਮਦੇਨਜ਼ਰ ਪਰਿਵਾਰਕ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਬੱਚੀ ਦਾ ਜਨਮ ਦਿਨ ਮਨਾਉਣ ਸਬੰਧੀ ਮੈਸੇਜ ਭੇਜ ਕੇ ਆਪਣੀ ਇੱਛਾ ਪ੍ਰਗਟਾਈ। ਇਸ ਤੋਂ ਬਾਅਦ ਹੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਏ . ਡੀ . ਸੀ . ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਕਿੰਗਰਾ ਅਤੇ ਸਬ-ਇੰਸਪੈਕਟਰ ਮੋਨਿਕਾ ਆਨੰਦ ਅਤੇ ਸੰਦੀਪ ਕੌਰ ਦੀ ਬੱਚੀ ਦੇ ਘਰ ਜਾ ਕੇ ਉਸ ਦਾ ਜਨਮ ਦਿਨ ਮਨਾਉਣ ਅਤੇ ਉਸ ਨੂੰ ਸਰਪ੍ਰਾਈਜ਼ ਗਿਫਟ ਦੇਣ ਦੀ ਗੱਲ ਕਹੀ ।

PunjabKesari

ਇਸ ਤੋਂ ਬਾਅਦ ਸਾਰੇ ਪੁਲਸ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਮਾਸੂਮ ਬੱਚੀ ਦਾ ਬਰਥ ਡੇ ਮਨਾਇਆ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦਾ ਧੰਨਵਾਦ ਪ੍ਰਗਟ ਕੀਤਾ । ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ 'ਤੇ ਵਧਾਈ ਦਿੱਤੀ ।


shivani attri

Content Editor

Related News