ਡਿਪਟੀ ਕਮਿਸ਼ਨਰ ਜਲੰਧਰ ਸਰਬ ਪਾਰਟੀ ਮੀਟਿੰਗ ਸੱਦੇ: ਭੌਂਸਲੇ

04/28/2020 1:56:09 PM

ਗੋਰਾਇਆ (ਮੁਨੀਸ਼)— ਬਹੁਜਨ ਸਮਾਜ ਪਾਰਟੀ ਜ਼ਿਲਾ ਜਲੰਧਰ ਦਿਹਾਤੀ ਦੇ ਪ੍ਰਧਾਨ ਅੰਮ੍ਰਿਤਪਾਲ ਭੌਂਸਲੇ ਨੇ ਇਕ ਪ੍ਰੈੱਸ ਨੋਟ ਰਾਹੀਂ ਕਿਹਾ ਹੈ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਕਰਕੇ ਬਹੁਤ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਮਸਲੇ 'ਚ ਸਰਕਾਰ ਦਾ ਸਹਿਯੋਗ ਕਰ ਰਹੇ ਹਨ ਪਰ ਸਰਕਾਰ ਆਮ ਲੋਕਾਂ ਨੂੰ ਰਾਹਤ ਦੇਣ ਵਿਚ ਫੇਲ ਹੈ ਗਰੀਬ ਲੋਕ ਬਹੁਤ ਦੁਖੀ ਹਨ। ਕੋਈ ਵੀ ਸਹੂਲਤ ਲੋੜਬੰਦ ਲੋਕਾਂ ਤੱਕ ਨਹੀਂ ਪੁੱਜ ਰਹੀ ਹਰ ਸਕੀਮ ਦਾ ਕਾਂਗਰਸੀਕਰਨ ਕੀਤਾ ਜਾ ਰਿਹਾ ਹੈ। ਪਿੰਡਾਂ 'ਚ ਸਰਕਾਰ ਦੀ ਧਿਰ ਦੇ ਲੋਕ ਧੱਕਾ ਕਰ ਰਹੇ ਹਨ ਅਫ਼ਸਰ ਵੀ ਕਾਂਗਰਸੀਆਂ ਦੇ ਇਸ਼ਾਰੇ 'ਤੇ ਚਲ ਰਹੇ ਹਨ। ਪੁਲਸ ਵੀ ਆਮ ਲੋਕਾਂ ਨਾਲ ਧੱਕਾ ਕਰ ਰਹੀ ਹੈ, ਡਿਪੂਆਂ ਵਾਲੇ ਵੀ ਸਮਾਨ ਘੱਟ ਦੇ ਰਹੇ ਹਨ।  

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਕੀਤਾ ਫੋਨ, ਜਲੰਧਰ 'ਚ 'ਕੋਰੋਨਾ' ਦੇ ਜਾਣੇ ਤਾਜ਼ਾ ਹਾਲਾਤ

ਉਨ੍ਹਾਂ ਕਿਹਾ ਕਿ ਕਿੰਨੇ ਦਿਨਾਂ ਤੱਕ ਧੱਕੇ ਨਾਲ ਲੋਕਾਂ ਨੂੰ ਨਜ਼ਰਬੰਦ ਕਰਕੇ ਰੱਖਿਆ ਜਾ ਸਕਦਾ ਹੈ ਇਕ ਨਾ ਇਕ ਦਿਨ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਜਾਵੇਗਾ ਲੋਕ ਸੜਕਾਂ ਤੇ ਆ ਜਾਣਗੇ। ਭੌਂਸਲੇ ਨੇ ਕਿਹਾ ਜ਼ਿਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸਰਬ ਪਾਰਟੀ ਮੀਟਿੰਗ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਜ਼ਿਲ੍ਹਾ ਜਲੰਧਰ ਅੰਦਰ ਜੋ ਲੋਕਾਂ ਦੀਆ ਸਮੱਸਿਆਵਾਂ ਹਨ ਉਨ੍ਹਾਂ ਨੂੰ ਪ੍ਰਸ਼ਾਸ਼ਨ ਦੇ ਕੋਲ ਚੁੱਕਿਆ ਜਾ ਸਕੇ ਅਤੇ ਉਸ ਦਾ ਹਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਗਰੀਬਾਂ ਦੀ ਸੁਣਵਾਈ ਨਹੀਂ ਹੋਈ ਤਾਂ ਮਜ਼ਬੂਰਨ ਬਸਪਾ ਨੂੰ ਸੰਘਰਸ਼ ਕਰਨਾ ਪਵੇਗਾ।

ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਆਇਆ ਸਾਹਮਣੇ, ਗਿਣਤੀ 79 ਤੱਕ ਪੁੱਜੀ

shivani attri

This news is Content Editor shivani attri