ਜਲੰਧਰ ਜ਼ਿਲਾ ਪ੍ਰਸ਼ਾਸਨ 15 ਅਪ੍ਰੈਲ ਤੋਂ ਕਣਕ ਦੀ ਖਰੀਦ ਕਰਨ ਲਈ ਤਿਆਰ

04/06/2020 2:11:06 PM

ਜਲੰਧਰ (ਚੋਪੜਾ)— ਜ਼ਿਲੇ 'ਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਕਣਕ ਦੀ ਸੁਚਾਰੂ ਅਤੇ ਬਿਨਾ ਕਿਸੇ ਰੁਕਾਵਟ ਖਰੀਦ ਕਰਨ ਲਈ ਬਿਲਕੁੱਲ ਤਿਆਰ ਹੈ। ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ 'ਚ ਵੱਖ-ਵੱਖ ਖਰੀਦ ਏਜੰਸੀਆਂ ਅਤੇ ਆੜ੍ਹਤੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ. ਐੱਸ. ਪੀ. ਜਲੰਧਰ (ਗ੍ਰਾਮੀਣ) ਨਵਜੋਤ ਸਿੰਘ ਮਾਹਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਕਿਸਾਨਾਂ ਦਾ ਇਕ-ਇਕ ਦਾਣਾ ਖਰੀਦਣ ਦੀ ਵਚਨਬੱਧਤਾ ਨੂੰ ਦੋਹਰਾਇਆ ਗਿਆ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖਬਰ, ਫਲ ਤੇ ਸਬਜ਼ੀਆਂ ਖਰੀਦਣ ਲਈ ਡਾਊਨਲੋਡ ਕਰੋ ਇਹ ਐਪ

ਇਹ ਵੀ ਪੜ੍ਹੋ: ਰੂਪਨਗਰ: ਕਰਫਿਊ ਦੌਰਾਨ ਪਤੀ-ਪਤਨੀ ਨੇ ਕਰ ਦਿੱਤਾ ਖੂਨੀ ਕਾਰਾ, ਹੁਣ ਖਾਣਗੇ ਜੇਲ ਦੀ ਹਵਾ (ਤਸਵੀਰਾਂ)

ਉਨ੍ਹਾਂ ਕਿਹਾ ਕਿ ਜ਼ਿਲੇ 'ਚ ਕਣਕ ਦੀ ਕੰਪਲੈਕਸ ਲਈ ਲਏ ਗਏ 78 ਕੰਪਲੈਕਸ ਕੇਂਦਰਾਂ 'ਤੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨੇ ਕਿਹਾ ਕਿ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਜ਼ਿਲੇ 'ਚ ਕਣਕ ਦੀ ਖਰੀਦ ਲਈ ਸਥਾਪਤ ਕੀਤੇ ਗਏ ਖਰੀਦ ਕੇਂਦਰਾਂ 'ਚ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਸਟੋਰੇਜ ਪੁਆਇੰਟਾਂ, ਸਰਕਾਰੀ ਖਾਲੀ ਜ਼ਮੀਨਾਂ ਅਤੇ ਸ਼ੈਲਰਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਮੰਡੀਆਂ 'ਚ ਕਿਸਾਨਾਂ ਦੀ ਭੀੜ ਘਟੇਗੀ ਉਥੇ ਹੀ ਇਸ ਦੇ ਨਾਲ ਹੀ ਸਮਾਜਿਕ ਦੂਰੀ ਨੂੰ ਵੀ ਬਰਕਰਾਰ ਰੱਖਿਆ ਜਾ ਸਕੇਗਾ।

ਇਹ ਵੀ ਪੜ੍ਹੋ: ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਕੋਰੋਨਾ ਦੇ ਖੌਫ ਕਾਰਨ ਸ਼ਮਸ਼ਾਨ ਘਾਟ 'ਚ ਸਸਕਾਰ ਦਾ ਹੋਇਆ ਵਿਰੋਧ

ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨੇ ਇਹ ਵੀ ਕਿਹਾ ਕਿ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖਰੀਦ ਲਈ ਕਿਸਾਨਾਂ ਨੂੰ ਮੰਡੀਆਂ 'ਚ ਕਣਕ ਲੈ ਕੇ ਜਾਣ ਲਈ ਮੰਡੀ ਬੋਰਡ ਵੱਲੋਂ ਸਪੈਸ਼ਲ ਪਾਸ ਜਾਰੀ ਕੀਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਅਮਿਤ ਕੁਮਾਰ, ਰਾਹੁਲ ਸਿੰਧੂ, ਡਾ. ਸੰਜੀਵ ਕੁਮਾਰ, ਡਾ. ਜੈਇੰਦਰ ਸਿੰਘ ਅਤੇ ਡਾ. ਵਿਨੀਤ ਕੁਮਾਰ, ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ, ਜ਼ਿਲਾ ਮੈਨੇਜਰ ਮਾਰਕਫੈੱਡ ਸਚਿਨ ਗੁਪਤਾ, ਜ਼ਿਲਾ ਮੰਡੀ ਅਧਿਕਾਰੀ ਦਵਿੰਦਰ ਸਿੰਘ ਅਤੇ ਹੋਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ:  ਕਰਫਿਊ ਦੌਰਾਨ ਲੋੜਵੰਦਾਂ ਦੀਆਂ ਫਰਮਾਇਸ਼ਾਂ ਸੁਣ ਸਮਾਜ ਸੇਵੀ ਸੰਸਥਾਵਾਂ ਵੀ ਹੋਈਆਂ ਹੈਰਾਨ


shivani attri

Content Editor

Related News