5 ਪ੍ਰਾਈਵੇਟ ਤੇ 75 ਸਰਕਾਰੀ ਬੱਸਾਂ 1667 ਯਾਤਰੀ ਲੈ ਕੇ ਰਵਾਨਾ

06/08/2020 5:09:59 PM

ਜਲੰਧਰ (ਪੁਨੀਤ)— ਬੱਸ ਅੱਡੇ ਤੋਂ ਬੀਤੇ ਦਿਨ ਕੁੱਲ 80 ਬੱਸਾਂ ਰਵਾਨਾ ਹੋਈਆਂ। ਜਿਸ 'ਚ 5 ਪ੍ਰਾਈਵੇਟ ਜਦਕਿ 75 ਸਰਕਾਰੀ ਬੱਸ ਸ਼ਾਮਲ ਰਹੀਆਂ। ਇਨ੍ਹਾਂ ਬੱਸਾਂ 'ਚ ਕੁੱਲ 1667 ਯਾਤਰੀਆਂ ਨੇ ਸਫਰ ਕੀਤਾ। ਸਰਕਾਰੀ ਬੱਸਾਂ ਤੋਂ ਮਹਿਕਮੇ ਨੇ 1,61,332 ਰੁਪਏ ਪ੍ਰਾਪਤ ਹੋਏ। ਸਭ ਤੋਂ ਵੱਧ ਯਾਤਰੀ ਲੁਧਿਆਣਾ ਲਈ ਰਵਾਨਾ ਕੀਤੇ ਗਏ, ਜਦਕਿ ਫਿਰੋਜ਼ਪੁਰ ਮਾਰਗ ਵੀ ਸ਼ੁਰੂ ਹੋ ਚੁੱਕਾ ਹੈ, ਜਿਸ 'ਚ 6 ਯਾਤਰੀ ਸਫਰ ਕਰਨ ਲਈ ਪਹੁੰਚੇ।

ਜਲੰਧਰ ਡਿਪੂ-1 ਦੀ 20 ਬੱਸਾਂ ਰਵਾਨਾ ਹੋਈਆਂ, ਜਿਨ੍ਹਾਂ 'ਚ 481 ਯਾਤਰੀ ਜਦਕਿ ਜਲੰਧਰ ਡਿਪੂ -2 ਦੀਆਂ 18 ਬੱਸਾਂ 'ਚ 429 ਯਾਤਰੀ ਭੇਜੇ ਗਈ। ਇਸੇ ਤਰ੍ਹਾਂ ਅੰਮ੍ਰਿਤਸਰ ਡਿਪੂ-1 ਦੀਆਂ 2 ਬੱਸਾਂ ਆਈਆਂ ਜਿਨ੍ਹਾਂ 'ਚ 28 ਯਾਤਰੀ ਰਵਾਨਾ ਹੋਏ ਜਦਕਿ ਅੰਮ੍ਰਿਤਸਰ ਡਿਪੂ -2 ਦੀਆਂ 3 ਬੱਸਾਂ 'ਚ 44 ਯਾਤਰੀ ਰਵਾਨਾ ਕੀਤੇ ਗਏ। ਮੋਗਾ ਲਈ 2 ਬੱਸਾਂ 'ਚ 36 ਯਾਤਰੀ ਰਵਾਨਾ ਹੋਏ।

ਪਠਾਨਕੋਟ ਦੀ 1 ਬੱਸ 'ਚ 19 ਯਾਤਰੀ ਰਵਾਨਾ ਕੀਤੇ ਗਏ। ਹੁਸ਼ਿਆਰਪੁਰ ਦੀਆਂ 4 ਬੱਸਾਂ 'ਚ 83 ਯਾਤਰੀ ਰਵਾਨਾ ਕੀਤੇ ਗਏ। ਨਵਾਂਸ਼ਹਿਰ ਦੀਆਂ 2 ਬੱਸਾਂ 'ਚ 45 ਯਾਤਰੀ ਭੇਜੇ ਗਏ ਜਦਕਿ ਰੋਪੜ ਲਈ ਯਾਤਰੀਆਂ ਦੀ ਸੰਖਿਆ 'ਚ ਕਮੀ ਦਰਜ ਕੀਤੀ ਗਈ। 1 ਬੱਸ 'ਚ ਸਿਰਫ 8 ਯਾਤਰੀ ਹੀ ਸਫਰ ਕਰਨ ਲਈ ਆਏ। ਜਗਰਾਓਂ ਦੀ 1 ਬੱਸ 'ਚ 26 ਯਾਤਰੀਆਂ ਨੇ ਸਫਰ ਕੀਤਾ ਉਥੇ ਹੀ ਪੀ. ਆਰ. ਟੀ. ਸੀ. ਨੇ 4 ਬੱਸਾਂ ਚਲੀਆਂ, ਜਿਨ੍ਹਾਂ 'ਚ 46 ਯਾਤਰੀਆਂ ਨੇ ਸਫਰ ਕੀਤਾ। ਇਸ ਨਾਲ ਵਿਭਾਗ ਨੂੰ 5709 ਰੁਪਏ ਪ੍ਰਾਪਤ ਹੋਏ। ਪ੍ਰਾਈਵੇਟ ਬੱਸਾਂ ਵੀ ਲੁਧਿਆਣਾ ਲਈ ਚਲਾਈ ਗਈਆਂ। ਉਥੇ ਪਟਿਆਲਾ ਮਾਰਗ 'ਤੇ ਵੀ ਯਾਤਰੀਆਂ ਦੀ ਸੰਖਿਆ 'ਚ ਵਾਧਾ ਦਰਜ ਕੀਤਾ ਗਿਆ।

shivani attri

This news is Content Editor shivani attri