ਕੋਰੋਨਾ ਦੀ ਆਫਤ ਦੌਰਾਨ ਆਈ. ਓ. ਸੀ. ਐੱਲ. ਨੇ ਟੈਂਡਰ ਕੱਢ ਕੇ ਛੋਟੇ ਕਾਰੋਬਾਰੀਆਂ ਦੀ ਫੜੀ ਬਾਂਹ

06/04/2020 12:29:29 PM

ਜਲੰਧਰ (ਸੋਨੂੰ)— ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਵੱਡੇ ਕਾਰੋਬਾਰੀਆਂ ਸਮੇਤ ਛੋਟੇ ਕਾਰੋਬਾਰੀਆਂ 'ਤੇ ਵੀ ਅਸਰ ਪਾਇਆ ਹੈ। ਕਈ ਲੋਕਾਂ ਨੂੰ ਆਪਣੇ ਕੰਮਾਂਕਾਜਾਂ ਤੋਂ ਹੱਥ ਧੌਣਾ ਪਿਆ ਹੈ। ਬੀਤੇ ਦਿਨੀਂ ਆਈ. ਓ. ਸੀ. ਐੱਲ. ਨੇ ਪੰਜਾਬ ਸਟੇਟ ਦਾ ਤੇਲ ਦੀ ਢੋਆ-ਢੁਆਈ ਦੇ ਟੈਂਡਰ ਕੱਢੇ ਹਨ, ਜਿਸ 'ਚ ਛੋਟੇ ਕਾਰੋਬਾਰੀਆਂ ਨੂੰ ਵੀ ਕੰਮਕਾਜ ਦਿੱਤਾ ਗਿਆ ਹੈ। ਇਸ 'ਚ ਜਲੰਧਰ ਦੇ ਛੋਟੇ ਕਾਰੋਬਾਰੀਆਂ ਅਤੇ ਡਰਾਈਵਰਾਂ ਨੂੰ ਵੀ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ। ਛੋਟੇ ਕਾਰੋਬਾਰੀਆਂ ਨੇ ਮਿਲੇ ਕੰਮ ਤੋਂ ਬੇਹੱਦ ਸੰਤੁਸ਼ਟੀ ਜਤਾਈ ਹੈ। ਉਥੇ ਹੀ ਕੁਝ ਵੱਡੇ ਕਾਰੋਬਾਰੀ ਅਤੇ ਟਰਾਂਸਪੋਰਟ ਨਾ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਕੰਮ ਛੋਟੇ ਕਾਰੋਬਾਰੀਆਂ ਨੂੰ ਨਾ ਵੰਡਿਆ ਜਾਵੇ। 

ਡਰਾਈਵਰ ਰਾਜੂ ਮਸੀਹ ਦਾ ਕਹਿਣਾ ਹੈ ਕਿ ਇਸ ਵਾਰ ਜੋ ਟੈਂਡਰ ਕੱਢਿਆ ਗਿਆ ਹੈ, ਉਸ ਨਾਲ ਉਹ ਬੇਹੱਦ ਖੁਸ਼ ਹਨ ਕਿਉਂਕਿ ਉਸ 'ਚ ਛੋਟੇ ਕਾਰੋਬਾਰੀਆਂ ਨੂੰ ਕੰਮ ਦਿੱਤਾ ਗਿਆ ਹੈ। ਰਾਜੂ ਮਸੀਹ ਦਾ ਕਹਿਣਾ ਹੈ ਕਿ ਆਈ. ਓ. ਸੀ. ਐੱਲ. 5 ਸਾਲ ਬਾਅਦ ਇਸ ਤਰ੍ਹਾਂ ਹੀ ਟੈਂਡਰ ਕੱਢਦੀ ਰਹੀ। ਰਾਜੂ ਮਸੀਹ ਨੇ ਆਪਣੇ ਸਾਥੀਆਂ ਸਣੇ ਕੰਪਨੀ ਅਤੇ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਰਜਨੇਸ਼ ਕੁਮਾਰ, ਓਮ ਪ੍ਰਕਾਸ਼, ਵਰਿੰਦਰ, ਹਰਜੀਤ ਸਿੰਘ, ਭੁਪਿੰਦਰ ਸਿੰਘ ਆਦਿ ਮੌਜੂਦ ਸਨ।


shivani attri

Content Editor

Related News