ਪਿੰਡ ਬਸੀ ਜਲਾਲ ''ਚੋਂ 15 ਲੋਕਾਂ ਦੇ ਕੋਰੋਨਾ ਟੈਸਟ ਲਈ ਲਏ ਗਏ ਨਮੂਨੇ

06/16/2020 12:54:36 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਦੇ ਪਿੰਡ ਬਸੀ ਜਲਾਲ 'ਚੋਂ ਅੱਜ ਸਿਹਤ ਮਹਿਕਮੇ ਵੱਲੋਂ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ 15 ਲੋਕਾਂ ਦੇ ਕੋਰੋਨਾ ਦੀ ਜਾਂਚ ਲਏ ਟੈਸਟ ਲਏ ਗਏ ਹਨ।
ਇਥੇ ਦੱਸ ਦਈਏ ਕਿ ਪਿੰਡ ਬਸੀ ਜਲਾਲ ਦੀ ਇਕ ਜਨਾਨੀ ਕੋਰੋਨਾ ਦੀ ਚਪੇਟ 'ਚ ਆਈ ਹੈ। ਇਸੇ ਕਰਕੇ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਵੱਲੋਂ ਮਰੀਜ਼ ਦੇ ਸੰਪਰਕ 'ਚ ਆਏ ਲੋਕਾਂ ਦੇ ਅੱਜ ਟੈਸਟ ਕਰਨ ਦੇ ਨਾਲ-ਨਾਲ ਸਿਹਤ ਵਿਭਾਗ ਦੀ ਟੀਮ ਨੇ ਹੋਰ ਸੰਪਰਕਾਂ ਦਾ ਪਤਾ ਲਾਉਣ ਲਈ ਪਿੰਡ 'ਚ ਸਰਵੇ ਸ਼ੁਰੂ ਕੀਤਾ ਹੈ।

ਇਹ ਵੀ ਪੜ੍ਹੋ :ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਕੁੱਲ ਮੌਤਾਂ ਦਾ ਅੰਕੜਾ 13 ਤੱਕ ਪੁੱਜਾ

ਐੱਸ. ਐੱਮ. ਓ. ਟਾਂਡਾ ਮਹੇਸ਼ ਪ੍ਰਭਾਕਰ ਦੀ ਅਗਵਾਈ 'ਚ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੇ ਪਿੰਡ 'ਚ ਜਾ ਕੇ ਲਾਗ ਨੂੰ ਫੈਲਣ ਦੀ ਰੋਕਥਾਮ ਲਈ ਉੱਦਮ ਸ਼ੁਰੂ ਕਰ ਦਿੱਤੇ ਹਨ। ਜਿਸ ਦੇ ਤਹਿਤ ਅੱਜ ਨੋਡਲ ਅਫਸਰ ਡਾ. ਹਰਪ੍ਰੀਤ ਸਿੰਘ, ਡਾ. ਰਵੀ, ਭੁਪਿੰਦਰ ਕੌਰ ਅਤੇ ਮਲਕੀਤ ਸਿੰਘ ਦੀ ਟੀਮ ਨੇ ਸੀ. ਐੱਚ. ਸੀ. ਟਾਂਡਾ 'ਚ ਹੀ 18 ਲੋਕਾਂ ਦੇ ਟੈਸਟ ਲਈ ਨਮੂਨੇ ਲਏ, ਜਿਨ੍ਹਾਂ 'ਚ ਬਸੀ ਜਲਾਲ ਵਾਸੀ ਕੋਰੋਨਾ ਪਾਜ਼ੇਟਿਵ ਮਰੀਜ਼ ਦੇ 7 ਪਰਿਵਾਰਕ ਮੈਂਬਰ ਅਤੇ ਉਸ ਨੂੰ ਜਲੰਧਰ ਹਸਪਤਾਲ ਲੈ ਕੇ ਜਾਣ ਵਾਲੇ ਪੰਡੋਰੀ (ਝਾਂਵਾ) ਵਾਸੀ ਡਰਾਈਵਰ ਅਤੇ ਉਸ ਦੇ 8 ਹੋਰ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਫਰੰਟ ਲਾਈਨ 'ਤੇ ਕੰਮ ਕਰ ਰਹੀਆਂ 3 ਆਸ਼ਾ ਵਰਕਰਾਂ ਦੇ ਟੈਸਟ ਕੀਤੇ ਗਏ।

ਇਹ ਵੀ ਪੜ੍ਹੋ ਪੰਜਾਬ ਵਿਚ ਮਾਰੂ ਹੋਇਆ ਕੋਰੋਨਾ, ਅੰਮ੍ਰਿਤਸਰ 'ਚ ਇਕੱਠੀਆਂ ਤਿੰਨ ਮੌਤਾਂ


shivani attri

Content Editor

Related News