ਹੁਸ਼ਿਆਰਪੁਰ ਜ਼ਿਲ੍ਹੇ ''ਚ ਕੋਰੋਨਾ ਦੇ 4 ਨਵੇਂ ਮਰੀਜ਼ ਮਿਲੇ, ਦੋ ਪੀੜਤਾਂ ਨੇ ਤੋੜਿਆ ਦਮ

08/24/2022 12:35:43 PM

ਹੁਸ਼ਿਆਰਪੁਰ (ਘੁੰਮਣ)- ਹੁਸ਼ਿਆਰਪੁਰ ਜ਼ਿਲ੍ਹੇ 'ਚ ਅੱਜ ਕੋਰੋਨਾ ਦਾ ਦੇ 4 ਨਵੇਂ ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ ਕੋਰੋਨਾ ਕਾਰਨ ਦੋ ਪੀੜਤਾਂ ਦੀ ਮੌਤ ਵੀ ਹੋਈ ਹੈ। ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 560 ਨਵੇਂ ਸੈਂਪਲ ਲੈਣ ਅਤੇ 196 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅੱਜ ਕੋਵਿਡ-19 ਦੇ 04 ਨਵੇਂ ਪੋਜ਼ਿਟਵ ਕੇਸ ਆਏ ਹਨ ਅਤੇ 02 ਮੌਤਾਂ ਵੀ ਹੋਈਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ 107 ਕੇਸ ਐਕਟਿਵ ਹਨ ਅਤੇ 582 ਸੈਂਪਲਾ ਦੀ ਰਿਪੋਰਟ ਦਾ ਇੰਤਜ਼ਾਰ ਹੈ। 

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦੇ 6 ਮਹੀਨੇ ਪੂਰੇ, ਹੁਣ ਫ਼ੌਜ ’ਚ ਭਰਤੀ ਲਈ ਲਾਊਡ ਸਪੀਕਰ ’ਤੇ ਹੁੰਦੀ ਹੈ ਮੁਨਾਦੀ

ਹੁਣ ਤੱਕ ਜ਼ਿਲ੍ਹੇ ਦੇ ਕੋਵਿਡ ਸੈਂਪਲਾ ਦੀ ਕੁੱਲ ਗਿਣਤੀ: 1223937

ਜ਼ਿਲ੍ਹੇ 'ਚ ਨੈਗਟਿਵ ਸੈਂਪਲਾ ਦੀ ਕੁੱਲ ਗਿਣਤੀ:1185886

ਜ਼ਿਲ੍ਹੇ 'ਚ ਪੋਜ਼ਿਟਵ ਸੈਂਪਲਾ ਦੀ ਕੁੱਲ ਗਿਣਤੀ: 42205

ਜ਼ਿਲ੍ਹੇ 'ਚ ਠੀਕ ਹੋਏ ਕੇਸਾਂ ਦੀ ਕੁੱਲ ਗਿਣਤੀ: 40684

ਜ਼ਿਲ੍ਹੇ 'ਚ ਕੋਵਿਡ ਨਾਲ ਹੋਈ ਮੌਤਾਂ ਦੀ ਕੁੱਲ ਗਿਣਤੀ: 1414

 ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਅਨੁਰੂਪ ਵਿਵਹਾਰ ਦੀ ਪਾਲਣਾ ਕਰਨਾ (ਮੂੰਹ ਤੇ ਮਾਸਕ ਲਗਾਉਣ, ਹੈਂਡ ਸੈਨੇਟਾਈਜ਼ ਕਰਨਾ, ਭੀੜ ਵਾਲੀਆਂ ਥਾਂਵਾਂ 'ਤੇ ਜਾਣ ਤੋਂ ਪਰਹੇਜ਼ ਅਤੇ ਦੋ-ਗਜ਼ ਦੀ ਦੂਰੀ ਬਣਾ ਕੇ ਰੱਖੋ) 12 ਸਾਲ ਤੋਂ 17 ਸਾਲ ਤੱਕ ਦੇ ਜ਼ਿਲ੍ਹਾ ਵਾਸੀਆਂ ਲਈ ਕੋਵਿਡ ਦੇ ਦੋ ਟੀਕੇ ਅਤੇ 18 ਸਾਲ ਤੋਂ ਵੱਧ ਲਈ 3 ਟੀਕੇ ਜ਼ਰੂਰੀ ਹਨ। ਤੀਜੀ ਡੋਜ਼ 18 ਤੋਂ 59 ਸਾਲ ਤੱਕ ਦੇ ਲਾਭਪਾਤਰੀਆਂ ਲਈ ਸਿਰਫ਼ 30 ਸੰਤਬਰ ਤੱਕ ਹੀ ਮੁਫ਼ਤ ਲਗਾਈ ਜਾਵੇਗੀ। ਆਪਣੇ ਨੇੜੇ ਦੇ ਸਿਹਤ ਕੇਂਦਰ ਤੋਂ ਇਹ ਟੀਕੇ ਜਲਦ ਤੋਂ ਜਲਦ ਲਗਵਾਓ। 

ਇਹ ਵੀ ਪੜ੍ਹੋ: ਦਸੂਹਾ 'ਚ ਦਿਨ ਚੜ੍ਹਦੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਸਕੇ ਭਰਾਵਾਂ ਸਣੇ 3 ਵਿਦਿਆਰਥੀਆਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri