ਹੁਸ਼ਿਆਰਪੁਰ ਜ਼ਿਲ੍ਹੇ ''ਚ 19 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, 1 ਦੀ ਮੌਤ

08/13/2022 6:07:57 PM

ਹੁਸ਼ਿਆਰਪੁਰ (ਘੁੰਮਣ)- ਹੁਸ਼ਿਆਰਪੁਰ ਜ਼ਿਲ੍ਹੇ 'ਚ 19 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਹੈ। ਇਸ ਦੇ ਨਾਲ ਹੀ 1 ਮਰੀਜ਼ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਵੀ ਮਿਲੀ ਹੈ। ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 698 ਨਵੇਂ ਸੈਂਪਲ ਲੈਣ ਅਤੇ 376 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅੱਜ ਕੋਵਿਡ-19 ਦੇ 19 ਨਵੇਂ ਪੋਜ਼ਿਟਵ ਕੇਸ ਆਏ ਹਨ ਅਤੇ 01 ਮੌਤ ਵੀ ਹੋਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ 188 ਕੇਸ ਐਕਟਿਵ ਹਨ ਅਤੇ 500 ਸੈਂਪਲਾ ਦੀ ਰਿਪੋਰਟ ਦਾ ਇੰਤਜ਼ਾਰ ਹੈ।

ਇਹ ਵੀ ਪੜ੍ਹੋ: ਰਿਸ਼ਤੇਦਾਰੀ 'ਚ ਜਾ ਰਹੇ ਪਰਿਵਾਰ ਨੂੰ ਮੌਤ ਨੇ ਪਾਇਆ ਘੇਰਾ, ਗੜ੍ਹਸ਼ੰਕਰ ਵਿਖੇ ਬੱਚੇ ਸਣੇ 3 ਮੈਂਬਰਾਂ ਦੀ ਮੌਤ

ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੋਰੋਨਾ ਦੀ ਤਾਜ਼ਾ ਸਥਿਤੀ
ਹੁਣ ਤੱਕ ਜ਼ਿਲ੍ਹੇ ਦੇ ਕੋਵਿਡ ਸੈਂਪਲਾ ਦੀ ਕੁੱਲ ਗਿਣਤੀ : 1219498

ਜ਼ਿਲ੍ਹੇ 'ਚ ਨੈਗਟਿਵ ਸੈਂਪਲਾ ਦੀ ਕੁੱਲ ਗਿਣਤੀ: 1181927
ਜ਼ਿਲ੍ਹੇ 'ਚ ਪੋਜ਼ਿਟਵ ਸੈਂਪਲਾ ਦੀ ਕੁੱਲ ਗਿਣਤੀ: 41790

ਜ਼ਿਲ੍ਹੇ 'ਚ ਠੀਕ ਹੋਏ ਕੇਸਾਂ ਦੀ ਕੁੱਲ ਗਿਣਤੀ: 40495

ਜ਼ਿਲ੍ਹੇ 'ਚ ਕੋਵਿਡ ਨਾਲ ਹੋਈ ਮੌਤਾਂ ਦੀ ਕੁੱਲ ਗਿਣਤੀ: 1411

ਇਹ ਵੀ ਪੜ੍ਹੋ:ਆਜ਼ਾਦੀ ਦਿਹਾੜੇ ਮੌਕੇ ਜਲੰਧਰ 'ਚ ਸੁਰੱਖਿਆ ਸਖ਼ਤ, 2000 ਪੁਲਸ ਕਰਮਚਾਰੀ ਕਰਨਗੇ ਸ਼ਹਿਰ ਦੀ ਰਖਵਾਲੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri