ਖਡਿਆਲਾ ਸੈਣੀਆਂ ਦੇ ਵਾਸੀਆਂ ਨੇ ਨਗਰ ਨੂੰ ਸੀਲ ਕਰਕੇ ਕੀਤਾ ''ਸਵੈ-ਇਕਾਂਤਵਾਸ''

04/08/2020 4:35:42 PM

ਬੁੱਲ੍ਹੋਵਾਲ (ਰਣਧੀਰ)— ਕੋਰੋਨਾ ਵਾਇਰਸ ਦਾ ਖੌਫ ਨਾ ਸਿਰਫ਼ ਸ਼ਹਿਰਾਂ 'ਚ ਹੈ ਬਲਕਿ ਹੁਣ ਪਿੰਡਾਂ 'ਚ ਵੀ ਪੂਰੀ ਤਰ੍ਹਾਂ ਫੈਲ ਚੁੱਕਾ ਹੈ। ਹਰੇਕ ਪਿੰਡ ਦੇ ਲੋਕਾਂ ਵੱਲੋਂ ਨਾਕਾਬੰਦੀ ਕਰਕੇ ਇਸ ਬੀਮਾਰੀ ਨੂੰ ਠੱਲ੍ਹ ਪਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਲੜੀ 'ਚ ਪਿੰਡ ਖਡਿਆਲਾ ਸੈਣੀਆਂ ਦੀ ਸਮੁੱਚੀ ਪੰਚਾਇਤ, ਨੌਜਵਾਨਾਂ ਅਤੇ ਨਗਰ ਨਿਵਾਸੀਆਂ ਵੱਲੋਂ ਸਰਪੰਚ ਪਿਆਰਾ ਸਿੰਘ ਦੀ ਅਗਵਾਈ 'ਚ ਸਮੁੱਚੇ ਨਗਰ ਨੂੰ ਸੀਲ ਕਰ ਕੇ ਸਵੈ-ਇਕਾਂਤਵਾਸ ਕੀਤਾ ਗਿਆ। ਪੰਚਾਇਤ ਵੱਲੋਂ ਸਾਰੇ ਨਗਰ ਨੂੰ ਦਸ ਸੈਕਟਰਾਂ 'ਚ ਵੰਡ ਕੇ ਹਰੇਕ ਮੁਹੱਲੇ ਦੀ ਗਲੀ 'ਚ ਅਤੇ ਦੋ ਨਾਕੇ ਪਿੰਡ ਵਿਚ ਪ੍ਰਵੇਸ਼ ਦੁਆਰਾਂ 'ਤੇ ਲਾਏ ਗਏ ਹਨ। ਹਰੇਕ ਵਾਰਡ ਦੇ ਮੈਂਬਰ ਪੰਚਾਇਤ ਵੱਲੋਂ ਇਕ ਨਾਕੇ 'ਤੇ ਦੋ-ਦੋ ਨੌਜਵਾਨਾਂ ਨੂੰ ਡਿਊਟੀ 'ਤੇ ਲਾਇਆ ਗਿਆ ਹੈ।

ਨੌਜਵਾਨਾਂ ਨੂੰ ਸੈਨੇਟਾਈਜ਼ਰ ਅਤੇ ਸਾਬਣ ਮੁਹੱਈਆ ਕਰਵਾਇਆ ਗਿਆ ਹੈ ਅਤੇ ਆਪਸੀ ਦੂਰੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਕਿਸੇ ਵੀ ਬਾਹਰੀ ਵਿਅਕਤੀ ਦੇ ਨਗਰ 'ਚ ਆਉਣ ਦੀ ਪਾਬੰਦੀ ਹੈ। ਕੋਈ ਜ਼ਰੂਰੀ ਕੰਮ ਹੋਣ 'ਤੇ ਨਗਰ ਦੇ ਸਰਪੰਚ ਵੱਲੋਂ ਖੁਦ ਆਪ ਜਾ ਕੇ ਗੱਲਬਾਤ ਕੀਤੀ ਜਾ ਰਹੀ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਨੂੰ 'ਇਕਾਂਤਵਾਸ' ਕੀਤਾ ਗਿਆ ਹੈ।

shivani attri

This news is Content Editor shivani attri