ਬੈਂਕ ਖੁੱਲ੍ਹਣ ''ਤੇ ਲੋਕਾਂ ਨੇ ਲਿਆ ਸੁੱਖ ਦਾ ਸਾਹ, ਹਾਸਲ ਕੀਤੀਆਂ ਜ਼ਰੂਰੀ ਸੇਵਾਵਾਂ

03/30/2020 3:41:05 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਜ਼ਿਲਾ ਮੈਜਿਸਟਰੇਟ ਅਪਨੀਤ ਰਿਆਤ ਨੇ ਕਰਫਿਊ ਦੌਰਾਨ ਜਨਤਾ ਦੀ ਸੁਵਿਧਾ ਦਾ ਧਿਆਨ ਰੱਖਦੇ ਹੋਏ ਸਾਰੇ ਬੈਂਕਾਂ ਦੇ ਏ. ਟੀ. ਐੱਮ ਸਵੇਰੇ 4 ਵਜੇ ਤੋਂ 8 ਵਜੇ ਤੱਕ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਜਨਤਾ ਨੂੰ ਕੈਸ਼ ਸਬੰਧੀ ਕਿਸੇ ਤਰਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਹਾਲਾਂਕਿ ਇਹ ਖੁੱਲ੍ਹ ਜ਼ਰੂਰੀ ਸੇਵਾਵਾਂ ਦੇਣ ਲਈ ਅਧਿਕਾਰਤ ਕੀਤੇ ਗਏ ਲੋਕਾਂ ਲਈ ਸੀ, ਜੋ ਕਰਿਆਨੇ ਦੇ ਹੋਲਸੇਲਰ, ਰਿਟੇਲਰ, ਕੈਮਿਸਟ, ਪੈਟਰੋਲ ਪੰਪ, ਐੱਲ. ਪੀ. ਜੀ. ਆਦਿ ਦੀਆਂ ਜ਼ਰੂਰੀ ਸੇਵਾਵਾਂ ਦੇ ਰਹੇ ਹਨ ਪਰ ਅੱਜ ਸਵੇਰੇ ਜਦੋ ਬੈਂਕ ਖੁੱਲ੍ਹੇ ਤਾਂ ਆਮ ਲੋਕ ਵੀ ਬੈਂਕਾਂ ਤੱਕ ਪਹੁੰਚ ਗਏ। ਕਰਫਿਊ ਦੌਰਾਨ ਭਾਵੇਂ ਇਹ ਸੰਖਿਆ ਘੱਟ ਸੀ, ਇਸ ਦੌਰਾਨ ਐੱਸ. ਬੀ. ਆਈ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੌਦਾ ਅਤੇ ਹੋਰ ਬੈਂਕਾਂ ਦੀਆਂ ਬ੍ਰਾਂਚਾਂ ਦੇ ਸਾਹਮਣੇ ਲਾਈਨ 'ਚ ਲੱਗੇ ਲੋਕਾਂ ਨੇ ਇਕ ਦੂਜੇ ਤੋਂ ਦੂਰੀ ਦਾ ਧਿਆਨ ਰੱਖਿਆ। 

ਇਸ ਦੌਰਾਨ ਬੈਂਕਿੰਗ ਸੇਵਾ ਦੌਰਾਨ ਸੋਸ਼ਲ ਡਿਸਟੈਂਸ ਯਕੀਨੀ ਬਣਾਇਆ ਜਾਵੇ, ਬੈਂਕਾਂ 'ਚ ਪੁਖਤਾ ਸੈਨੇਟਾਈਜ਼ ਸਮੇਤ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਰਕਰਾਰ ਰੱਖੀ ਜਾਵੇ ਆਦਿ ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ। ਇਸ ਦੌਰਾਨ ਬੈਂਕਾਂ ਦੇ ਸਟਾਫ ਨੇ ਜੋ ਵਿਅਕਤੀ ਬੈਂਕ 'ਚ ਆਇਆ ਉਸ ਨੂੰ ਸੇਵਾਵਾਂ ਦਿੱਤੀਆਂ। ਇਸ ਦੌਰਾਨ ਬੈਂਕਾਂ 'ਚੋਂ ਸੇਵਾਵਾਂ ਲੈਣ ਵਾਲੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ।

shivani attri

This news is Content Editor shivani attri