ਨਿਗਮ ਨੂੰ ਦਫਤਰਾਂ ਤੇ ਪਬਲਿਕ ਪਲੇਸ ਨੂੰ ਕਿਟਾਣੂ ਰਹਿਤ ਕਰਨ ਦੇ ਨਿਰਦੇਸ਼

03/16/2020 11:54:14 AM

ਜਲੰਧਰ (ਖੁਰਾਣਾ)— ਕੋਰੋਨਾ ਵਾਇਰਸ ਨਾਲ ਨਿਪਟਣ ਲਈ ਜਿਥੇ ਪੂਰਾ ਸੰਸਾਰ ਤਰ੍ਹਾਂ-ਤਰ੍ਹਾਂ ਦੇ ਤਰੀਕੇ ਲੱਭ ਰਿਹਾ ਹੈ, ਉਥੇ ਹੀ ਪੰਜਾਬ ਸਰਕਾਰ ਨੇ ਵੀ ਇਸ ਮਹਾਮਾਰੀ ਨੂੰ ਫੈਲਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਕਈ ਨਿਰਦੇਸ਼ ਅਤੇ ਐਡਵਾਈਜ਼ਰ ਜਾਰੀ ਕੀਤੇ ਹਨ। ਪੰਜਾਬ ਸਰਕਾਰ ਦੇ ਚੀਫ ਸੈਕਟਰੀ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਦੌਰਾਨ ਲੋਕਲ ਬਾਡੀਜ਼ ਦੇ ਸੰਸਥਾਨ ਨਗਰ ਨਿਗਮ ਨੂੰ ਵੀ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਨਗਰ ਨਿਗਮ ਦਫਤਰਾਂ ਅਤੇ ਸਾਰੇ ਜਨਤਕ ਥਾਵਾਂ (ਪਬਲਿਕ ਪਲੇਸ), ਜਿਥੇ ਲੋਕ ਹੱਥ ਨਾਲ ਵੱਖ-ਵੱਖ ਚੀਜ਼ਾਂ ਨੂੰ ਟੱਚ ਕਰਦੇ ਹਨ, ਨੂੰ ਸਾਫ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ, ਜਿਸ ਦੇ ਤਹਿਤ ਇਨ੍ਹਾਂ ਥਾਵਾਂ ਨੂੰ ਸੋਡੀਅਮ ਕਲੋਰਾਈਡ ਜਾਂ ਹੋਰ ਰੋਗਾਂ ਨਾਸ਼ਕਾਂ ਨਾਲ ਧੋਇਆ ਜਾਵੇ।

ਚੀਫ ਸੈਕਟਰੀ ਦੀ ਮੀਟਿੰਗ ਤੋਂ ਬਾਅਦ ਲੋਕਲ ਬਾਡੀਜ਼ ਦੇ ਐਡੀਸ਼ਨਲ ਚੀਫ ਸੈਕਟਰੀ ਸੰਜੇ ਕੁਮਾਰ ਨੇ ਇਸ ਸਬੰਧ 'ਚ ਬਾਕਾਇਦਾ ਨਿਰਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਨੂੰ ਸਾਰੇ ਨਿਗਮਾਂ ਅਤੇ ਹੋਰ ਲੋਕਲ ਬਾਡੀਜ਼ ਸੰਸਥਾਨਾਂ 'ਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਨਿਰਦੇਸ਼ਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਡਾਇਰੈਕਟਰ ਲੋਕਲ ਬਾਡੀਜ਼ ਅਤੇ ਪ੍ਰਾਜੈਕਟ ਡਾਇਰੈਕਟਰ ਪੂਰਨ ਸਿੰਘ ਹਰ ਰੋਜ਼ ਇਨ੍ਹਾਂ ਨਿਰਦੇਸ਼ਾਂ ਨੂੰ ਲੈ ਕੇ ਸਾਰਿਆਂ ਨਾਲ ਕੋਆਰਡੀਨੇਟ ਕਰਨਗੇ।

ਇਹ ਵੀ ਪੜ੍ਹੋ : ਕੋਰੋਨਾ ਦਾ ਖੌਫ : ਦੇਖੋ ਵਿਦੇਸ਼ੋਂ ਪਰਤੇ ਲੋਕਾਂ ਨੂੰ ਕਿਵੇਂ ਘਰਾਂ 'ਚੋਂ ਚੁੱਕ ਰਹੀ ਪੰਜਾਬ ਪੁਲਸ 

ਸੰਵੇਦਨਸ਼ੀਲ ਖੇਤਰਾਂ 'ਚ ਵੀ ਸਪ੍ਰੇਅ ਕਰਵਾਏ ਨਿਗਮ
ਚੰਡੀਗੜ੍ਹ 'ਚ ਹੋਈ ਉੱਚ ਪੱਧਰੀ ਮੀਟਿੰਗ 'ਚ ਲਏ ਗਏ ਫੈਸਲੇ ਤੋਂ ਬਾਅਦ ਲੋਕਲ ਬਾਡੀਜ਼ ਦੇ ਐਡੀਸ਼ਨਲ ਚੀਫ ਸੈਕਟਰੀ ਸੰਜੇ ਕੁਮਾਰ ਨੇ ਨਗਰ ਨਿਗਮ ਨੂੰ ਜੋ ਨਿਰਦੇਸ਼ ਭੇਜੇ ਹਨ, ਉਨ੍ਹਾਂ 'ਚ ਸਾਫ ਕਿਹਾ ਗਿਆ ਹੈ ਕਿ ਨਗਰ ਨਿਗਮ ਜਨਤਕ ਥਾਵਾਂ ਅਤੇ ਦਫਤਰਾਂ ਆਦਿ ਦੀਆਂ ਕਿਟਾਣੂ ਨਾਸ਼ਕ ਦਵਾਈਆਂ ਨਾਲ ਸ਼ਹਿਰ ਦੇ ਸੰਵੇਦਨਸ਼ੀਲ ਖੇਤਰਾਂ 'ਚ ਵਿਸ਼ੇਸ਼ ਮੁਹਿੰਮ ਚਲਾ ਕੇ ਉਥੇ ਸਪ੍ਰੇਅ ਆਦਿ ਕਰਨ। ਨਿਗਮ ਨੂੰ ਭੇਜੇ ਗਏ ਨਿਰਦੇਸ਼ਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਮੇਅਰ, ਕੌਂਸਲਰ ਅਤੇ ਸਾਰੇ ਸੂਬਾ ਆਗੂਆਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ ਜਾਵੇ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਸੰਦੇਸ਼ ਨੂੰ ਫੈਲਾਉਣ। ਇਸ ਲਈ ਡੋਰ-ਟੂ-ਡੋਰ ਕੈਂਪੇਨ ਚਲਾਉਣ 'ਤੇ ਵੀ ਜ਼ੋਰ ਦਿੱਤਾ ਗਿਆ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਸ੍ਰੀ ਕਰਤਾਰਪੁਰ ਲਾਂਘਾ ਆਰਜ਼ੀ ਤੌਰ 'ਤੇ ਬੰਦ 

ਨਿਗਮ ਨੂੰ ਪ੍ਰਵਾਹ ਨਹੀਂ ਪਰ ਡਿਪਟੀ ਮੇਅਰ ਬੰਟੀ ਨੇ ਦਿਖਾਇਆ ਰਾਹ
ਇਕ ਪਾਸੇ ਜਿੱਥੇ ਪੰਜਾਬ ਸਰਕਾਰ ਨੇ ਨਗਰ ਨਿਗਮ ਨੂੰ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਵਿਸ਼ੇਸ਼ ਸਫਾਈ ਮੁਹਿੰਮ ਅਤੇ ਸੈਨੇਟਾਈਜ਼ੇਸ਼ਨ ਪ੍ਰੋਗਰਾਮ ਚਲਾਉਣ ਨੂੰ ਕਿਹਾ ਹੈ ਉਥੇ ਹੀ ਇਸ ਮਾਮਲੇ 'ਚ ਜਲੰਧਰ ਨਗਰ ਨਿਗਮ ਬਿਲਕੁਲ ਲਾਪ੍ਰਵਾਹ ਬਣਿਆ ਹੋਇਆ ਹੈ ਪਰ ਨਗਰ ਨਿਗਮ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਆਪਣੇ ਵਲੋਂ ਅਜਿਹੀ ਮੁਹਿੰਮ ਚਲਾ ਕੇ ਨਗਰ ਨਿਗਮ ਨੂੰ ਇਕ ਰਾਹ ਦਿਖਾਇਆ ਹੈ। ਬੰਟੀ ਨੇ ਆਪਣੇ ਪੈਸਿਆਂ ਨਾਲ ਸੈਨੇਟਾਈਜ਼ਰ ਅਤੇ ਮਾਸਕ ਖਰੀਦ ਕੇ ਨਗਰ ਨਿਗਮ ਦੇ ਸਾਰੇ ਵਿਭਾਗਾਂ ਦੇ ਪ੍ਰਮੁੱਖਾਂ ਅਤੇ ਇਥੇ ਤੱਕ ਕਿ ਕਮਿਸ਼ਨਰ ਅਤੇ ਨਿਗਮ ਦੇ ਹੋਰ ਅਫਸਰਾਂ ਨੂੰ ਵੀ ਵੰਡੇ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰਨ ਦੇ ਫੈਸਲੇ 'ਤੇ ਜਥੇਦਾਰ ਦਾ ਵੱਡਾ ਬਿਆਨ 

ਸਫਾਈ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਸਾਮਾਨ ਕਿੱਥੇ ਗਿਆ
ਕੋਰੋਨਾ ਵਾਇਰਸ ਦੀ ਦਹਿਸ਼ਤ ਤਾਂ ਅਜੇ ਕੁਝ ਦਿਨਾਂ ਤੋਂ ਹੀ ਸ਼ੁਰੂ ਹੋਈ ਹੈ ਪਰ ਕਈ ਸਾਲ ਪਹਿਲਾਂ ਹੀ ਸਰਕਾਰੀ ਨਿਰਦੇਸ਼ ਹਨ ਕਿ ਨਗਰ ਨਿਗਮ ਆਪਣੇ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਵਿਸ਼ੇਸ਼ ਸਾਮਾਨ ਮੁਹੱਈਆ ਕਰਵਾਏ, ਜਿਸ 'ਚ ਜੈਕੇਟ, ਮਾਸਕ, ਟੋਪੀ, ਦਸਤਾਨੇ ਅਤੇ ਹੋਰ ਸਾਮਾਨ ਸ਼ਾਮਲ ਹੈ। ਨਗਰ ਨਿਗਮ ਅਕਸਰ ਇਨ੍ਹਾਂ ਚੀਜ਼ਾਂ ਦੀ ਖਰੀਦ ਕਰਦਾ ਹੈ ਅਤੇ ਕਈ ਵਾਰ ਜਨਤਕ ਸਮਾਗਮਾਂ 'ਚ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਜੈਕੇਟਾਂ, ਮਾਸਕ, ਦਸਤਾਨੇ ਅਤੇ ਹੋਰ ਸਾਮਾਨ ਵੰਡਿਆ ਵੀ ਜਾ ਚੁੱਕਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਮਾਨ ਲੈਣ ਤੋਂ ਬਾਅਦ ਇਕ-ਦੋ ਦਿਨ ਹੀ ਸਫਾਈ ਕਰਮਚਾਰੀ ਅਤੇ ਸੀਵਰਮੈਨ ਇਸ ਸਾਮਾਨ ਦੇ ਨਾਲ ਨਜ਼ਰ ਆਉਂਦੇ ਹਨ ਅਤੇ ਉਸ ਤੋਂ ਬਾਅਦ ਇਸ ਸਾਮਾਨ ਨੂੰ ਕਦੇ ਨਹੀਂ ਦੇਖਿਆ ਜਾਂਦਾ। ਇਸ ਸਮੇਂ ਵਾਇਰਸ ਨੂੰ ਲੈ ਕੇ ਅਜਿਹੀ ਦਹਿਸ਼ਤ ਪਾਈ ਜਾ ਰਹੀ ਹੈ ਕਿ ਉਸ ਨੂੰ ਲੈ ਕੇ ਨਿਗਮ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਮਾਸਕ, ਦਸਤਾਨੇ ਆਦਿ ਪਾਉਣਾ ਲਾਜ਼ਮੀ ਕਰੇ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਦਰਬਾਰ ਸਾਹਿਬ ਦੁਆਰ 'ਤੇ ਸਥਿਤ 'ਪਲਾਜ਼ਾ ਬੰਦ' 

shivani attri

This news is Content Editor shivani attri