ਨਵਾਂਸ਼ਹਿਰ ਸਿਵਲ ਹਸਪਤਾਲ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੀ ਤਿਆਰੀ

02/01/2020 2:25:26 PM

ਨਵਾਂਸ਼ਹਿਰ (ਮਨੋਰੰਜਨ)— ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ ਅਤੇ ਸੂਬੇ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਵੀ ਸਾਰੇ ਸਿਵਲ ਹਸਪਤਾਲਾਂ ਨੂੰ ਕੋਰੋਨਾ ਵਾਇਰਸ ਦੀ ਅਸ਼ੰਕਾ ਵਾਲੇ ਮਰੀਜਾਂ ਦੇ ਇਲਾਜ ਲਈ ਖਾਸ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਦੇ ਇਨ੍ਹਾਂ ਹੁਕਮਾਂ ਦੇ ਮੱਦੇਨਜਰ ਸਥਾਨਿਕ ਸਿਵਲ ਹਸਪਤਾਲ 'ਚ 6 ਬਿਸਤਰ ਦਾ ਸਪੈਸਲ ਬੈਡ ਬਣਾਇਆ ਗਿਆ ਹੈ। ਇਸ ਵਾਰਡ 'ਚ ਕੋਰੋਨਾ ਵਾਇਰਸ ਦੀ ਸ਼ੰਕਾ ਵਾਲੇ ਮਰੀਜਾਂ ਦੇ ਇਲਾਜ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ।

ਸਿਵਲ ਹਸਪਤਾਲ ਵਿੱਚ ਤੈਨਾਤ ਐਮਡੀ (ਮੈਡੀਸਨ) ਡਾ. ਗੁਰਪਾਲ ਕਟਾਰੀਆ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਗ੍ਰਸਤ ਮਰੀਜਾਂ ਦੇ ਇਲਾਜ ਲਈ ਉਨ੍ਹਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। 6 ਬਿਸਤਰ ਵਾਲੇ ਵਾਰਡ 'ਚ ਮਰੀਜਾਂ ਲਈ ਆਕਸੀਜਨ ਦੀ ਸਪਲਾਈ, ਛੂਟ ਦੀ ਬੀਮਾਰੀ ਹੋਣ ਦੇ ਕਾਰਨ ਸਪੈਸ਼ਲ ਆਈਸੋਲੇਸ਼ਨ, ਮਰੀਜਾਂ ਦੇ ਲਈ ਐਨ 95 ਮਾਸਕ, ਡ੍ਰੈਸ ਕਿਟ, ਮਰੀਜਾਂ ਦੇ ਰਿਸ਼ਤੇਦਾਰਾਂ ਦੇ ਲਈ ਖਾਸ ਡ੍ਰੈਸ ਕਿਟ ਦਾ ਪ੍ਰਬੰਧ ਹੈ। ਖਾਸੀ ਜੁਕਾਮ, ਬੁਖਾਰ ਵਾਲੇ ਮਰੀਜਾਂ ਨੂੰ ਵੀ ਤੁਰੰਤ ਟੈਸਟ ਦੇ ਲਈ ਭੇਜਿਆ ਜਾਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਵੱਲੋਂ ਸਪੈਸ਼ਲ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ ਜੋ ਕਿ ਲੋਕਾ ਨੂੰ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕਰ ਰਹੀਆ ਹਨ।
ਹਸਪਤਾਲ ਦੇ ਸਟਾਫ ਨੂੰ ਵੀ ਹਿਦਾਇਤ ਦਿੱਤੀ ਗਈ ਹੈ ਕਿ ਜੇਕਰ ਕਿਸੇ ਵਸਤੂ ਦੀ ਜ਼ਰੂਰਤ ਹੈ ਤਾਂ ਉਹ ਤੁਰੰਤ ਉਨ੍ਹਾਂ ਦੇ ਧਿਆਨ 'ਚ ਲਿਆਉਣ ।ਉਨ੍ਹਾਂ ਨੂੰ ਹਰ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆ ਹਿਦਾਇਤਾ ਦੇ ਅਨੁਸਾਰ ਹਸਪਤਾਲ 'ਚ ਇਕ ਬਿਸਤਰ ਤੋ ਦੂਸਰੇ ਬਿਸਤਰ 'ਚ ਤਕਰੀਬਨ ਤਿੰਨ ਫੁੱਟ ਦਾ ਫਾਸਲਾ ਰੱਖ ਦਿੱਤਾ ਹੈ। ਮਰੀਜ ਦੇ ਆਉਣ 'ਤੇ ਸਪੈਸ਼ਲ ਸਟਾਫ ਦੀ ਡਿਊਟੀ ਵੀ ਲਗਾ ਦਿੱਤੀ ਜਾਵੇਗੀ।

ਕੀ ਹੈ ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਜਾਨਵਰਾਂ 'ਚ ਪਾਇਆ ਜਾਣ ਵਾਲਾ ਕਾਮਨ ਵਾਇਰਸ ਹੈ। ਰੇਅਰ ਕੇਸੇਜ ਯਾਨੀਕੀ ਯੂਨੋਟਿਕ 'ਚ ਇਹ ਜਾਨਵਰਾਂ ਤੋ ਪਸ਼ੂਆ 'ਚ ਪਹੁੰਚਦਾ ਹੈ। ਇਸ ਦੀ ਵਜਾ ਨਾਲ ਰੇਸਿਪਰੇਟਰੀ ਟ੍ਰੈਕਟ ਇਲਨੇਸ ਹੋ ਸਕਦੀ ਹੈ। ਜੋ ਆਮ ਜ਼ੁਕਾਮ ਦੀ ਤਰ੍ਹਾਂ ਹੈ।

ਇੰਝ ਫੈਲਦਾ ਹੈ ਇਹ ਕੋਰੋਨਾ ਵਾਇਰਸ
ਕੋਰੋਨਾ ਵਾਇਰਸ 'ਚ ਇਨਫੇਕਟਿਡ ਆਦਮੀ ਦੇ ਛਿੱਕਣ ਜਾ ਖੰਗਣ ਨਾਲ ਇਹ ਹਵਾ 'ਚ ਫੈਲਦਾ ਹੈ। ਪਰਸਨਲ ਕਾਨਟੈਕਟ ਜਾਣੀਕੇ ਛੂੰਹਣ ਅਤੇ ਹੱਥ ਮਿਲਾਉਣ, ਵਾਇਰਸ ਗ੍ਰਸਤ ਸਾਮਾਨ ਜਾ ਸਰਫੇਸ ਨੂੰ ਛੂਹਣ ਦੇ ਬਾਦ ਮੂੰਹ ਨੂੰ ਛੂੰਹਣ ਜਾ ਬਿਨਾ ਹੱਥ ਸਾਫ ਕੀਤੇ ਨੱਕ ਅਤੇ ਅੱਖਾਂ ਨੂੰ ਛੂਹਣ ਨਾਲ ਇਹ ਫੈਲਦਾ ਹੈ।
ਲੱਛਣ
ਨੱਕ ਦਾ ਲਗਾਤਾਰ ਵਹਿਣਾ, ਗਲਾ ਖਰਾਬ, ਸਿਰਦਰਦ, ਫੀਵਰ, ਕਫ ਅਤੇ ਸਾਹ ਲੈਣ 'ਚ ਦਿਕਤ, ਕਮਜੋਰ ਇਮਿਊਨ ਸਿਟਟਮ ਵਾਲਿਆਂ, ਛੋਟੇ ਬੱਚਿਆਂ ਅਤੇ ਬਜੁਰਗਾਂ ਦੇ ਲਈ ਇਹ ਖਤਰਨਾਕ ਸਾਬਤ ਹੋ ਸਕਦਾ ਹੈ।

ਬੀਮਾਰ ਲੋਕਾਂ ਨੇੜੇ ਜਾਣ ਤੋਂ ਬਚੋ
1. ਕੋਰੋਨਾ ਵਾਇਰਸ ਦੀ ਅਜੇ ਤੱਕ ਵੈਕਸੀਨ ਉਪਲੱਬਧ ਨਹੀਂ ਪਰ ਫੈਲਣ ਤੋਂ ਰੋਕ ਸਕਦੇ ਹਾਂ। ਹੱਥ ਮਿਲਾਉਣ, ਗਲੇ ਮਿਲਣ ਤੋਂ ਬਚੋ।
2. ਕਫ ਦੇ ਦੌਰਾਨ ਸ਼ਿਸ਼ਟਾਚਾਰ ਬਣਾਈ ਰੱਖੋ ਅਤੇ ਪ੍ਰੋਪਰ ਹਾਈਜੀਨ ਦਾ ਧਿਆਨ ਰੱਖੋ।
3. ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ।
4. ਬਿਨ੍ਹਾਂ ਹੱਥ ਸਾਫ ਕੀਤੇ ਅੱਖਾ, ਨੱਕ ਜਾ ਮੂੰਹ ਨੂੰ ਨਾ ਟੱਚ ਕਰੋ।
5. ਬੀਮਾਰ ਲੋਕਾਂ ਨੇੜੇ ਜਾਣ ਤੋ ਬੱਚੋ।
6.ਜੇਕਰ ਬੀਮਾਰ ਹੋ ਤਾਂ ਖੁਦ ਨੂੰ ਦੂਜਿਆਂ ਤੋਂ ਦੂਰ ਰੱਖੋ, ਡੀ ਹਾਈਡ੍ਰੇਸ਼ਨ ਨਾ ਹੋਣ ਦੇਵੋ ਅਤੇ ਆਰਾਮ ਕਰੋ।
7. ਗਲਾ ਨਾ ਸੁਕਣ ਦਿਓ, ਥੋੜ੍ਹੀ–ਥੋੜ੍ਹੀ ਦੇਰ ਬਾਅਦ ਗਰਮ ਪਾਣੀ ਪੀਓ।

shivani attri

This news is Content Editor shivani attri