ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਟਾਂਡਾ ਪੁਲਸ ਵੱਲੋਂ ਮਾਮਲਾ ਦਰਜ

04/02/2020 2:43:38 PM

ਟਾਂਡਾ ਉੜਮੁੜ (ਮੋਮੀ,ਪੰਡਿਤ,ਕੁਲਦੀਸ਼, ਸ਼ਰਮਾ)— ਕੋਰੋਨਾ ਵਾਇਰਸ ਬੀਮਾਰੀ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਟਾਂਡਾ ਪੁਲਸ ਨੇ ਵੱਖ-ਵੱਖ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ  ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਟਾਂਡਾ ਪੁਲਸ ਵੱਲੋਂ ਬਲਵਿੰਦਰ ਸਿੰਘ ਪੁੱਤਰ ਬਾਰਾ ਸਿੰਘ ਵਾਸੀ ਵਾਰਡ ਨੰਬਰ 06 ਮਿਆਣੀ ਖਿਲਾਫ ਪਿੰਡ 'ਚ ਹੀ ਸਥਿਤ ਪੱਪੀ ਜਨਰਲ ਸਟੋਰ ਦੁਕਾਨ ਖੋਲ੍ਹ ਕੇ ਗਾਹਕਾਂ ਨੂੰ ਸਾਮਾਨ ਦੇਣ ਅਤੇ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ ਕੀਤਾ ਹੈ।  ਇਸੇ ਤਰ੍ਹਾਂ ਹੀ ਸਿਨੇਮਾ ਚੌਕ ਟਾਂਡਾ ਨਜ਼ਦੀਕ ਘੁੰਮ ਰਹੇ ਯਾਕੂਬ ਅਲੀ ਪੁੱਤਰ ਮੁਹੰਮਦ ਦੀਨ ਵਾਸੀ ਪਿੰਡ ਖੱਖ ਖਿਲਾਫ ਟਾਂਡਾ ਪੁਲਸ ਨੇ ਬਿਨਾਂ ਪਾਸ ਲਏ ਕਰਫਿਊ ਦੌਰਾਨ ਆਪਣੇ ਮੋਟਰਸਾਈਕਲ 'ਤੇ ਘੁੰਮਣ ਅਤੇ ਇਸੇ ਤਰ੍ਹਾਂ ਹੀ ਰੋਬਨ ਪੁੱਤਰ ਵਿਜੇ ਕੁਮਾਰ ਵਾਸੀ ਵਾਰਡ ਨੰਬਰ ਪੰਜ ਉੜਮੁੜ ਟਾਂਡਾ ਖਿਲਾਫ ਟਾਂਡਾ ਪੁਲਸ ਨੇ ਬਿਨਾਂ ਪਾਸ ਲਏ ਕਰਫਿਊ ਦੌਰਾਨ ਘੁੰਮਣ 'ਤੇ ਮਾਮਲਾ ਦਰਜ ਕੀਤਾ ਹੈ। 

ਇਸ ਤੋਂ ਇਲਾਵਾ ਟਾਂਡਾ ਪੁਲਸ ਨੇ ਜਸਵੰਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਪੰਡੋਰੀ ਖਿਲਾਫ ਵੀ ਬਿਨਾਂ ਪਾਸ ਤੋਂ ਸਿਨੇਮਾ ਚੌਕ ਟਾਂਡਾ ਨਜ਼ਦੀਕ ਵ੍ਹੀਕਲ 'ਤੇ ਘੁੰਮਣ ਖਿਲਾਫ ਕਰਫਿਊ ਦੀ ਉਲੰਘਣਾ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਹੈ। ਇਸ ਮੌਕੇ ਡੀ. ਐੱਸ. ਪੀ. ਤਾਂ ਡਾ ਗੁਰਪ੍ਰੀਤ ਸਿੰਘ ਗਿੱਲ ਨੇ ਇਲਾਕਾ ਨਿਵਾਸੀਆਂ ਨੂੰ ਚਿਤਾਵਨੀ ਦਿੱਤੀ ਕਿ ਸਰਕਾਰੀ ਹੁਕਮਾਂ ਅਨੁਸਾਰ ਕਰਫਿਊ ਦੌਰਾਨ ਟਾਂਡਾ ਸ਼ਹਿਰ ਵਿੱਚ ਸਖਤੀ ਕਰ ਦਿੱਤੀ ਗਈ ਹੈ ਅਤੇ ਬਿਨਾਂ ਪਾਸ ਲਏ ਘੁੰਮਣ ਵਾਲੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News