ਕੋਰੋਨਾ ਵਾਇਰਸ ਦਾ ਹੋਟਲ ਇੰਡਸਟਰੀ ''ਤੇ ਪਿਆ ਮਾੜਾ ਅਸਰ, ਉਭਰਣ ਨੂੰ ਲੱਗਣਗੇ 12 ਮਹੀਨੇ

06/04/2020 11:09:27 AM

ਜਲੰਧਰ (ਚੋਪੜਾ)— ਕੋਰੋਨਾ ਦਾ ਹੋਟਲ ਇੰਡਸਟਰੀ 'ਤੇ ਬਹੁਤ ਬੁਰਾ ਅਸਰ ਹੋਇਆ ਹੈ। 22 ਮਾਰਚ ਤੋਂ ਹੋਟਲ ਵਪਾਰ ਬੁਰੀ ਤਰ੍ਹਾਂ ਬੰਦ ਹੋ ਰਿਹਾ ਹੈ ਅਤੇ ਹੁਣ 8 ਜੂਨ ਤੋਂ ਹੋਟਲ ਖੋਲ੍ਹਣ 'ਤੇ ਸਰਕਾਰ ਦੇ ਹੁਕਮਾਂ ਦਾ ਸਵਾਗਤ ਕਰਦੇ ਹਾਂ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅਰੋੜਾ ਪ੍ਰਾਈਜ਼ ਟਾਵਰ ਅਤੇ ਹੋਟਲ ਅੰਬੈਸ਼ਡਰ ਦੇ ਮਾਲਕ ਸੋਮ ਪ੍ਰਕਾਸ਼ ਅਰੋੜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਤੋ ਪਹਿਲਾਂ ਵਾਲੀ ਸਥਿਤੀ 'ਚ ਆਉਣ ਲਈ ਅਜੇ ਹੋਟਲ ਇੰਡਸਟਰੀ ਨੂੰ ਲਗਭਗ 12 ਮਹੀਨਿਆਂ ਤੱਕ ਦਾ ਸਮਾਂ ਲੱਗੇਗਾ ਪਰ ਅਸੀਂ ਸਰਕਾਰ ਵੱਲੋਂ ਜਾਰੀ ਕੀਤੀਆਂ ਸਖਤ ਹਦਾਇਤਾਂ ਅਨੁਸਾਰ ਵੀ ਆਪਣੇ ਮਹਿਮਾਨਾਂ ਦਾ ਸਵਾਗਤ ਕਰਨ ਲਈ ਤਿਆਰ ਹਾਂ। 

ਉਨ੍ਹਾਂ ਦੱਸਿਆ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਜੂਨ-ਅਗਸਤ 'ਚ ਐਕਿਊਪੈਂਸ਼ੀ 20 ਤੋਂ 30 ਫੀਸਦੀ ਰਹਿਣ ਦੀ ਉਮੀਦ ਹੈ। ਇਸ ਦੇ 50 ਫੀਸਦੀ ਹੋਣ ਲਈ ਚਾਲੂ ਵਿੱਤ ਸਾਲ ਦੀ ਚੌਥੀ ਤਿਮਾਹੀ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਡਾ. ਅਰੋੜਾ ਨੇ ਦੱਸਿਆ ਕਿ ਜਿਸ ਤਰ੍ਹਾਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਕੋਵਿਡ-19 ਦੇ ਖਿਲਾਫ ਲੜਾਈ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ, ਉਹ ਲਾ-ਮਿਸਾਲ ਹਨ।


shivani attri

Content Editor

Related News