ਪ੍ਰਾਈਵੇਟ ਹਸਪਤਾਲ ''ਚ ਨੌਕਰੀ ਕਰਨ ਵਾਲੇ ਡਾਕਟਰ ਰਿਪੋਰਟ ਆਈ ਨੈਗੇਟਿਵ

04/19/2020 7:27:02 PM

ਜਲੰਧਰ (ਮਾਹੀ) : ਕੁਝ ਦਿਨ ਪਹਿਲਾਂ ਮਕਸੂਦਾਂ ਨੇੜੇ ਪ੍ਰਾਈਵੇਟ ਹਸਪਤਾਲ 'ਚ ਆਪ੍ਰੇਸ਼ਨ ਥੀਏਟਰ ਟੈਕਨੀਸ਼ਨ ਦਾ ਕੰਮ ਕਰਦੇ ਅਨੰਦ ਨਗਰ ਵਾਸੀ ਦੀ ਰਿਪੋਰਟ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਆਉਣ 'ਤੇ ਅਨੰਦ ਨਗਰ 'ਚ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਬੀ. ਕੇ. ਸੋਢੀ ਵੱਲੋਂ ਆਪਣੇ ਆਪ ਨੂੰ ਘਰ ਵਿਚ ਕੁਆਰੰਟਾਈਨ ਕਰਕੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਵੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਆਏ ਆਪ੍ਰੇਸ਼ਨ ਥੀਏਟਰ ਟੈਕਨੀਸ਼ਨ ਵਿਅਕਤੀ ਦੇ ਸੰਪਰਕ ਵਿਚ ਆਏ ਸਨ। 

ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਦੇ ਸੈਂਪਲ ਲੈ ਕੇ ਰਿਪੋਰਟ ਜਾਂਚ ਲਈ ਭੇਜੀ ਸੀ, ਜਿਸ ਉਪਰੰਤ ਉਨ੍ਹਾਂ ਦੀ ਅੱਜ ਸਿਹਤ ਵਿਭਾਗ ਦੀ ਟੀਮ ਦੇ ਮੁਖੀ ਡਾ. ਸਤੀਸ਼ ਕੁਮਾਰ ਵੱਲੋਂ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ।


Gurminder Singh

Content Editor

Related News