ਭੋਗਪੁਰ ਵਾਸੀ ਕੋਰੋਨਾ ਪੀੜਤਾ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਆਈ ਨੈਗੇਟਿਵ

05/20/2020 1:36:50 AM

ਭੋਗਪੁਰ, (ਰਾਜੇਸ਼ ਸੂਰੀ, ਰਾਣਾ)— ਬੀਤੇ ਦਿਨੀਂ ਸਿਵਲ ਹਸਪਤਾਲ ਜਲੰਧਰ ਦੇ ਪ੍ਰਸ਼ਾਸਨ ਵੱਲੋਂ ਭੋਗਪੁਰ ਵਾਸੀ ਇਕ ਔਰਤ ਦੀ ਕੋਰੋਨਾ ਰਿਪੋਰਟ ਪੋਜ਼ੇਟਿਵ ਐਲਾਨੇ ਜਾਣ ਤੋਂ ਬਾਅਦ ਸਹਿਤ ਵਿਭਾਗ ਵੱਲੋਂ ਐਤਵਾਰ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਤੇ ਉਸ ਦੇ ਘਰ ਕੰਮ ਘਰੇਲੂ ਕੰਮ ਕਰਨ ਵਾਲੀਆਂ 2 ਔਰਤਾਂ ਦੇ ਸੈਂਪਲ ਲਏ ਗਏ ਸਨ ਤੇ ਇਸ ਪਰਿਵਾਰ ਦੇ ਸਿੱਧੇ ਤੇ ਅਸਿੱਧੇ ਤੌਰ 'ਤੇ ਸੰਪਰਕ 'ਚ ਆਉਣ ਵਾਲੇ 20 ਦੇ ਕਰੀਬ ਪਰਿਵਾਰਾਂ ਦੇ 100 ਦੇ ਕਰੀਬ ਲੋਕਾਂ ਦੇ ਸੈਂਪਲ ਸੋਮਵਾਰ ਭੋਗਪੁਰ 'ਚ ਸਿਹਤ ਵਿਭਾਗ ਵੱਲੋਂ ਲਏ ਗਏ ਸਨ। ਸਿਹਤ ਵਿਭਾਗ ਨੇ ਐਤਵਾਰ ਦੇ ਪਰਿਵਾਰਕ ਮੈਂਬਰ ਮਨੋਜ ਕੁਮਾਰ, ਨਿਸ਼ਾ ਅਰੋੜਾ, ਰਿਤੇਸ਼ ਅਰੋੜਾ, ਸੌਰਭ ਅਰੋੜਾ, ਸੀਮਾ ਤੇ ਪ੍ਰਿਆ ਦੇ ਸੈਂਪਲ ਲਏ ਸਨ, ਜਿਨ੍ਹਾਂ ਦੀ ਰਿਪੋਰਟ ਸਿਹਤ ਵਿਭਾਗ ਵੱਲੋਂ ਮੰਗਲਵਾਰ ਜਨਤਕ ਕਰਦਿਆਂ ਇਨ੍ਹਾਂ 6 ਲੋਕਾਂ ਦੇ ਕੋਰੋਨਾ ਟੈਸਟ ਨੈਗੇਟਿਵ ਦੱਸੇ ਗਏ ਹਨ। ਸਿਹਤ ਵਿਭਾਗ ਵੱਲੋਂ ਇਸ ਦੀ ਪੁਸ਼ਟੀ ਐੱਸ. ਐੱਮ. ਓ. ਕਮਲਪਾਲ ਸਿੱਧੂ ਵੱਲੋਂ ਕੀਤੀ ਗਏ ਹੈ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਸ਼ਹਿਰ ਵਾਸੀ ਪ੍ਰਮਾਤਮਾਂ ਦਾ ਸ਼ੁਕਰ ਅਦਾ ਕਰ ਰਹੇ ਹਨ।

KamalJeet Singh

This news is Content Editor KamalJeet Singh