ਰੂਪਨਗਰ ਜ਼ਿਲ੍ਹੇ ''ਚ 21 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

11/22/2020 2:24:25 AM

ਰੂਪਨਗਰ, (ਵਿਜੇ ਸ਼ਰਮਾ)- ਜ਼ਿਲ੍ਹੇ ’ਚ ਅੱਜ 21 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਜਿਸ ਨਾਲ ਐਕਟਿਵ ਕੇਸਾਂ ਦਾ ਆਂਕਡ਼ਾ ਵਧ ਕੇ 160 ਹੋ ਗਿਆ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ ’ਚ 72124 ਸੈਂਪਲ ਲਏ ਗਏ ਜਿਨ੍ਹਾਂ ’ਚੋਂ 69,000 ਦੀ ਰਿਪੋਰਟ ਨੈਗੇਟਿਵ ਆਈ ਅਤੇ 1041 ਦੀ ਰਿਪੋਰਟ ਪੈਂਡਿੰਗ ਹੈ। ਜ਼ਿਲ੍ਹੇ ’ਚ ਹੁਣ ਤੱਕ 2749 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2452 ਰਿਕਵਰ ਹੋਏ ਹਨ। ਅੱਜ ਵੀ ਕੋਰੋਨਾ ਤੋਂ ਠੀਕ ਹੋਣ ਵਾਲੇ 10 ਲੋਕਾਂ ਨੂੰ ਡਿਸਚਾਰਚ ਕੀਤਾ ਗਿਆ। ਸਿਹਤ ਵਿਭਾਗ ਦੁਆਰਾ ਅੱਜ 503 ਸੈਂਪਲ ਲਏ ਗਏ। ਅੱਜ ਜਿਹਡ਼ੇ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ ’ਚ ਸ੍ਰੀ ਅਨੰਦਪੁਰ ਸਾਹਿਬ ਤੋਂ 10, ਭਰਤਗਡ਼੍ਹ ਤੋਂ 3, ਨੰਗਲ ਤੋਂ 3, ਰੂਪਨਗਰ ਤੋਂ 2, ਮੋਰਿੰਡਾ ਤੋਂ 1 ਅਤੇ ਨੂਰਪੁਰਬੇਦੀ ਤੋਂ 2 ਲੋਕ ਸ਼ਾਮਲ ਹਨ।

Bharat Thapa

This news is Content Editor Bharat Thapa