ਕੋਰੋਨਾ ਪੀੜਤ ਦੀ ਪਤਨੀ ਵੀ ਨਿਕਲੀ ਪਾਜ਼ੇਟਿਵ

08/18/2020 3:45:13 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ ): ਬੀਤੇ ਦਿਨੀਂ ਟਾਂਡਾ ਦੇ ਮੁਹੱਲਾ ਭਗਵਾਨ ਵਾਲਮੀਕਿ 'ਚ ਕੋਰੋਨਾ ਪਾਜ਼ੇਟਿਵ ਆਏ ਮਰੀਜ਼ ਦੀ ਪਤਨੀ ਦਾ ਕੋਰੋਨਾ ਟੈਸਟ ਵੀ ਪਾਜ਼ੇਟਿਵ ਆਇਆ ਹੈ,ਜਦਕਿ ਉਸਦੇ ਪਰਿਵਾਰ ਤੇ ਤਿੰਨ ਹੋਰ ਜੀਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਹਥਣੀ ਦੀ ਮੌਤ ਤੋਂ ਬਾਅਦ ਹੁਣ ਪੰਜਾਬ 'ਚ ਜਾਣਬੁੱਝ ਕੇ ਕੁੱਤੇ 'ਤੇ ਚੜ੍ਹਾਈ ਕਾਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੋਵਿਡ ਇੰਚਾਰਜ ਡਾ.ਕੇ.ਆਰ.ਬਾਲੀ ਨੇ ਦੱਸਿਆ ਕਿ ਪਾਜ਼ੇਟਿਵ ਆਏ ਇਸ ਮਰੀਜ਼ ਦਾ 15 ਅਗਸਤ ਨੂੰ ਟੈਸਟ ਲਈ ਸੈਂਪਲ ਲਿਆ ਗਿਆ ਸੀ। ਇਸ ਦਿਨ ਲਏ ਗਏ 57 ਹੋਰ ਸੈਂਪਲਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਆਏ ਮਰੀਜ਼ ਨੂੰ ਸਰਕਾਰੀ ਹਦਾਇਤਾਂ ਮੁਤਾਬਕ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਸਰਕਾਰੀ ਹਸਪਤਾਲ 'ਚ ਐੱਸ.ਐੱਮ.ਓ. ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡਾ.ਕਰਨ ਵਿਰਕ ਦੀ ਟੀਮ ਵਲੋਂ ਕੋਰੋਨਾ ਦੀ ਰੁਟੀਨ ਸੈਂਪਲਿੰਗ ਕੀਤੀ ਗਈ। ਟੀਮ ਨੇ ਇਸ ਦੌਰਾਨ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ।

ਇਹ ਵੀ ਪੜ੍ਹੋ:  ਨਵਾਂਸ਼ਹਿਰ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਦਿਨ ਚੜ੍ਹਦਿਆਂ 3 ਲੋਕਾਂ ਦੀ ਮੌਤ

Shyna

This news is Content Editor Shyna