ਹੁਸ਼ਿਆਰਪੁਰ ’ਚ ਕੋਰੋਨਾ ਮੁੜ ਪਸਾਰ ਰਿਹਾ ਪੈਰ, 17 ਮਾਮਲੇ ਆਏ ਸਾਹਮਣੇ

04/15/2023 12:08:22 AM

ਹੁਸ਼ਿਆਰਪੁਰ (ਘੁੰਮਣ) : ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 28 ਨਵੇਂ ਸੈਂਪਲ ਲੈਣ ਅਤੇ 339 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਅੱਜ ਕੋਵਿਡ-19 ਦੇ 17 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, 52 ਕੇਸ ਐਕਟਿਵ ਹਨ ਅਤੇ 276 ਸੈਂਪਲਾਂ ਦੀ ਰਿਪੋਰਟ ਦੀ ਉਡੀਕ ਹੈ।

ਹੁਣ ਤੱਕ ਜ਼ਿਲ੍ਹੇ ਦੇ ਕੋਵਿਡ ਸੈਂਪਲਾਂ ਦੀ ਕੁੱਲ ਗਿਣਤੀ : 196146

ਜ਼ਿਲ੍ਹੇ ’ਚ ਨੈਗੇਟਿਵ ਸੈਂਪਲਾਂ ਦੀ ਕੁੱਲ ਗਿਣਤੀ :  158623

ਜ਼ਿਲ੍ਹੇ ’ਚ ਪਾਜ਼ੇਟਿਵ ਸੈਂਪਲਾਂ ਦੀ ਕੁੱਲ ਗਿਣਤੀ : 42569

ਜ਼ਿਲ੍ਹੇ ’ਚ ਠੀਕ ਹੋਏ ਕੇਸਾਂ ਦੀ ਕੁੱਲ ਗਿਣਤੀ :  41096

ਜ਼ਿਲ੍ਹੇ ’ਚ ਕੋਵਿਡ ਨਾਲ ਹੋਈਆਂ ਕੁੱਲ ਮੌਤਾਂ :  1421

Manoj

This news is Content Editor Manoj