ਸੋਮਵਾਰ ਕੋਵਿਡ-19 ਦੇ 14 ਨਵੇਂ ਪਾਜ਼ੇਟਿਵ ਮਰੀਜ਼, 188 ਕੇਸ ਐਕਟਿਵ

08/16/2022 12:49:39 AM

ਹੁਸ਼ਿਆਰਪੁਰ (ਘੁੰਮਣ) : ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 91 ਨਵੇਂ ਸੈਂਪਲ ਲੈਣ ਅਤੇ 418 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਸੋਮਵਾਰ ਕੋਵਿਡ-19 ਦੇ 14 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ 'ਚ 188 ਕੇਸ ਐਕਟਿਵ ਹਨ ਤੇ 15 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ।

ਹੁਣ ਤੱਕ ਜ਼ਿਲ੍ਹੇ ਦੇ ਕੋਵਿਡ ਸੈਂਪਲਾਂ ਦੀ ਕੁੱਲ ਗਿਣਤੀ : 12,20,088

ਜ਼ਿਲ੍ਹੇ 'ਚ ਨੈਗੇਟਿਵ ਸੈਂਪਲਾਂ ਦੀ ਕੁੱਲ ਗਿਣਤੀ : 11,82,973

ਜ਼ਿਲ੍ਹੇ 'ਚ ਪਾਜ਼ੇਟਿਵ ਸੈਂਪਲਾਂ ਦੀ ਕੁੱਲ ਗਿਣਤੀ : 41,820

ਜ਼ਿਲ੍ਹੇ 'ਚ ਠੀਕ ਹੋਏ ਕੇਸਾਂ ਦੀ ਕੁੱਲ ਗਿਣਤੀ : 40,525

ਜ਼ਿਲ੍ਹੇ 'ਚ ਕੋਵਿਡ ਨਾਲ ਹੋਈ ਮੌਤਾਂ (ਸਮੇਤ ਵਾਧੂ ਐਕਸ-ਗ੍ਰੇਸ਼ੀਆ ਮੌਤਾਂ) ਦੀ ਕੁੱਲ ਗਿਣਤੀ : 1,411

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨੇ ਮਚਾਈ ਤਬਾਹੀ, ਅੱਜ 6 ਮਰੀਜ਼ਾਂ ਦੀ ਮੌਤ ਸਮੇਤ ਆਏ ਇੰਨੇ Positive

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh