ਕੋਰੋਨਾ ਨੇ ਲਈ ਇਕ ਦੀ ਜਾਨ, 33 ਵਿਦਿਆਰਥੀਆਂ ਤੇ 11 ਅਧਿਆਪਕਾਂ ਸਣੇ 161 ਪਾਜ਼ੇਟਿਵ ਮਰੀਜ਼ ਮਿਲੇ

03/07/2021 1:17:52 PM

ਨਵਾਂਸ਼ਹਿਰ (ਤ੍ਰਿਪਾਠੀ)– ਦੇਸ਼ ’ਚ ਕੋਰੋਨਾ ਦੇ ਪਹਿਲੇ ਮਾਮਲੇ ਦਾ ਗਵਾਹ ਬਣਨ ਵਾਲਾ ਨਵਾਂਸ਼ਹਿਰ ਇਕ ਵਾਰ ਫਿਰ ਤੋਂ ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਨੂੰ ਲੈ ਕੇ ਸੁਰਖੀਆਂ ’ਚ ਆ ਗਿਆ। ਸ਼ਨੀਵਾਰ ਨਵਾਂਸ਼ਹਿਰ ਵਿਖੇ ਜਿੱਥੇ ਕੋਰੋਨਾ ਦਾ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ 161 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਤਾਂ ਉੱਥੇ ਹੀ 54 ਸਾਲਾਂ ਮਹਿਲਾ ਦੀ ਮੌਤ ਹੋਣ ਦਾ ਵੀ ਸਮਾਚਾਰ ਹੈ। ਸਾਹਮਣੇ ਆਏ 161 ਪਾਜ਼ੇਟਿਵ ਮਰੀਜ਼ਾਂ ’ਚ 33 ਸਕੂਲ ਵਿਦਿਆਰਥੀ ਅਤੇ 11 ਅਧਿਆਪਕ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਜਲੰਧਰ ’ਚ ਹੋਏ ਟਿੰਕੂ ਕਤਲ ਮਾਮਲੇ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ, ਬੇਖ਼ੌਫ ਹਮਲਾਵਰ ਬੋਲੇ ‘ਲੈ ਲਿਆ ਬਦਲਾ’

ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਨਵਾਂਸ਼ਹਿਰ ’ਚ 39, ਮੁਜੱਫਰਪੁਰ ਵਿਖੇ 32, ਮੁਕੰਦਪੁਰ ਵਿਖੇ 24, ਬਲਾਕ ਸੜੋਆ ਵਿਖੇ 23, ਸੁੱਜੋਂ ’ਚ 21, ਰਾਹੋਂ ’ਚ 9, ਬਲਾਚੌਰ ’ਚ 8 ਅਤੇ ਬੰਗਾ ਵਿਖੇ 5 ਮਾਮਲੇ ਸਾਹਮਣੇ ਆਏ ਹਨ। ਡਾ. ਕਪੂਰ ਨੇ ਦੱਸਿਆ ਕਿ ਨਵਾਂਸ਼ਹਿਰ ਅਰਬਨ ਵਿਖੇ 54 ਸਾਲਾਂ ਮਹਿਲਾ ਜੋ ਕਿ ਕੋਰੋਨਾ ਨਾਲ ਪੀਡ਼ਤ ਸੀ ਦੀ ਜਲੰਧਰ ਦੇ ਇਕ ਹਸਪਤਾਲ ਵਿਖੇ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ: ਅਗਵਾ ਮਗਰੋਂ 6 ਸਾਲਾ ਬੱਚੀ ਦਾ ਕਤਲ, ਜੰਗਲ ’ਚ ਲਹੂ-ਲੁਹਾਨ ਹਾਲਤ ’ਚ ਮਿਲੀ ਲਾਸ਼

ਡਾ. ਕਪੂਰ ਨੇ ਦੱਸਿਆ ਕਿ 1,35,982 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ ਜਿਸ ’ਚੋਂ 4691 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, 3656 ਰਿਕਵਰ ਹੋ ਚੁੱਕੇ ਹਨ, 125 ਦੀ ਮੌਤ ਹੋਈ ਹੈ ਅਤੇ 919 ਐਕਟਿਵ ਮਰੀਜ਼ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 26 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 872 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ ਅਤੇ ਅੱਜ ਜ਼ਿਲੇ ’ਚ 1107 ਕੋਰੋਨਾ ਸੈਂਪਲ ਲਏ ਗਏ ਹਨ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਦਿਨ-ਦਿਹਾੜੇ ਸ਼ੋਅਰੂਮ ’ਚ ਚੱਲੀਆਂ ਗੋਲੀਆਂ


shivani attri

Content Editor

Related News