ਟਾਂਡਾ ''ਚ ਕੋਰੋਨਾ ਦਾ ਕਹਿਰ, 12 ਨਵੇਂ ਕੇਸ ਆਏ ਸਾਹਮਣੇ

08/25/2020 3:48:06 PM

 ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ): ਟਾਂਡਾ 'ਚ ਲਗਾਤਾਰ ਕੋਰੋਨਾ ਦੇ ਕੇਸਾਂ 'ਚ ਇਜਾਫਾ ਹੋ ਰਿਹਾ ਹੈ। ਅੱਜ ਫਿਰ ਟਾਂਡਾ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਅੱਜ 12 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ 12 ਕੇਸਾਂ ਦੇ ਸਾਹਮਣੇ ਆਉਣ ਕਾਰਨ ਇਲਾਕੇ 'ਚ ਫਿਕਰ ਦਾ ਮਾਹੌਲ ਹੈ।

ਅੱਜ ਲੈਦਰ ਫੈਕਟਰੀ ਨਜ਼ਦੀਕ ਖੋਖਰ, ਦਾਰਾਪੁਰ ਫਾਟਕ ਟਾਂਡਾ, ਨੰਗਲ ਖੁੰਗਾ, ਜਲਾਲਪੁਰ, ਵਾਰਡ 5 ਟਾਂਡਾ,ਭੂਲਪੁਰ, ਬਗਿਆੜੀ, ਇਬ੍ਰਾਹਿਮਪੁਰ, ਕਲਿਆਣਪੁਰ ਅਤੇ ਮਿਆਣੀ ਵਾਸੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਨ੍ਹਾਂ 'ਚ 5 ਮਰੀਜ਼ 22 ਅਗਸਤ ਨੂੰ ਹੋਏ ਟੈਸਟਾਂ 'ਚੋਂ ਅਤੇ ਅੱਜ ਹੋਏ ਟੈਸਟਾਂ 'ਚੋਂ ਪਾਜ਼ੇਟਿਵ ਨਿਕਲੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਕੋਵਿਡ ਇੰਚਾਰਜ ਡਾ. ਕੇ.ਆਰ.ਬਾਲੀ ਨੇ ਦੱਸਿਆ ਕਿ ਐੱਸ.ਐੱਮ.ਓ. ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਸੀ.ਐੱਚ.ਸੀ. ਟਾਂਡਾ ਅਤੇ ਪਿੰਡ ਮਿਆਣੀ ਵਿੱਚ ਕੈਂਪ ਲਗਾਕੇ ਡਾ. ਰਵੀ ਕੁਮਾਰ, ਡਾ. ਕਰਨ ਵਿਰਕ, ਜਤਿੰਦਰ ਸਿੰਘ, ਸਵਿੰਦਰ ਸਿੰਘ, ਗੁਰਜੀਤ ਸਿੰਘ, ਗੁਰਜੋਤ ਸਿੰਘ, ਡਾ. ਸਰੋਜ, ਗੱਜਣ ਸਿੰਘ, ਸਨੇਹਦੀਪ ਕੌਰ, ਭੁਪਿੰਦਰ ਸਿੰਘ, ਐੱਸ .ਐੱਮ. ਭੱਟੀ ਆਦਿ ਨੇ ਕੋਰੋਨਾ ਟੈਸਟਾਂ ਲਈ ਸੈਂਪਲ ਲਏ ਗਏ ਹਨ।

Shyna

This news is Content Editor Shyna