ਕੋਰੋਨਾ ਦੌਰਾਨ ਵਧੀਆ ਸੇਵਾਵਾਂ ਦੇਣ ਲਈ ਟਾਂਡਾ ਦੇ ਡਾਕਟਰ ਪਾਬਲਾ ਹੋਏ ਸਨਮਾਨਤ

01/20/2021 2:01:16 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬੀਤੇ ਦਿਨੀਂ ਜਲੰਧਰ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ 73 ਵੀ ਕਾਨਫਰੰਸ ਦੌਰਾਨ ਕੋਰੋਨਾ ਦੌਰਾਨ ਵਧੀਆ ਸੇਵਾਵਾਂ ਦੇਣ ਵਾਲੇ ਟਾਂਡਾ ਦੇ ਵੇਵਜ ਹਸਪਤਾਲ ਦੇ ਡਾ. ਲਵਪ੍ਰੀਤ ਸਿੰਘ ਪਾਬਲਾ ਨੂੰ ਵਧੀਆ ਡਾਕਟਰੀ ਸੇਵਾਵਾਂ ਅਤੇ ਲੋਕ ਸੇਵਾ ਦੇ ਚਲਦਿਆਂ  ਪਿਮਕੋਨ 2020 ਅਵਾਰਡ ਨਾਲ ਨਿਵਾਜਿਆ ਹੈ। ਆਈ. ਐੱਮ. ਏ. ਪੰਜਾਬ ਵੱਲੋਂ ਪ੍ਰਬੰਧਕ ਡਾ. ਨਵਜੋਤ ਸਿੰਘ ਦਾਹੀਆ, ਪ੍ਰਧਾਨ ਡਾਕਟਰ ਪਰਮਜੀਤ ਸਿੰਘ ਡਾਕਟਰ ਯੋਗੇਸ਼ਵਰ ਸੂਦ ਅਤੇ ਡਾਕਟਰ ਪੰਕਜ ਪੌਲ ਦੀ ਅਗਵਾਈ ਵਿੱਚ ਹੋਈ ਇਸ ਕਾਨਫਰੰਸ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਸਕੱਤਰ ਸਿਹਤ ਮਹਿਕਮਾ ਪੰਜਾਬ ਹੁਸਨ ਲਾਲ ਨੇ ਇਹ ਸਨਮਾਨ ਡਾ ਲਵਪ੍ਰੀਤ ਸਿੰਘ ਪਾਬਲਾ ਨੂੰ ਭੇਟ ਕੀਤਾ। 

ਜ਼ਿਕਰਯੋਗ ਹੈ ਡਾ. ਪਾਬਲਾ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਫਾਈਟ ਵਿਦ ਹੰਗਰ ਸੰਸਥਾ ਬਣਾ ਕੇ ਅਤੇ ਹੋਰ ਸੰਸਥਾਵਾਂ ਨਾਲ ਮਿਲ ਕੇ ਕੋਰੋਨਾ ਮਹਾਮਾਰੀ ਦੌਰਾਨ ਤਾਲਾਬੰਦੀ ਅਤੇ ਕਰਫ਼ਿਊ ਦੇ ਕਾਲ ਦੌਰਾਨ ਜਿੱਥੇ ਲੋਕਾਂ ਨੂੰ ਮੈਡੀਕਲ ਸੇਵਾਵਾਂ ਦਿੱਤੀਆਂ ਉੱਥੇ ਰਾਸ਼ਨ ਦੀ ਸੇਵਾ ਵੀ ਕੀਤੀ।

ਇਹ ਸਨਮਾਨ ਹਾਸਿਲ ਕਰਨ ਉਪਰੰਤ ਡਾ. ਪਾਬਲਾ ਨੇ ਆਖਿਆ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਪੇਸ਼ੇ ਵਿੱਚ ਹੋਰ ਸਖ਼ਤ ਮਿਹਨਤ ਕਰਨ ਦੀ ਪ੍ਰੇਰਣਾ ਮਿਲੀ ਹੈ। ਇਹ ਐਵਾਰਡ ਮਿਲਣ ’ਤੇ ਟਾਂਡਾ ਦੀਆਂ ਵੱਖ-ਵੱਖ ਸੰਸਥਾਵਾਂ ਲਾਇਨਜ ਕਲੱਬ ਟਾਂਡਾ ਗੌਰਵ, ਟਾਂਡਾ ਯੂਨਾਈਟਿਡ ਸਪੋਰਟਸ ਕਲੱਬ, ਸੀਨੀਅਰ ਸਿਟੀਜਨ ਵੈੱਲਫੇਅਰ ਸੁਸਾਇਟੀ, ਸਰਬੱਤ ਦਾ ਭਲਾ ਸੇਵਾ ਸੁਸਾਇਟੀ, ਬਾਬਾ ਦੀਪ ਸਿੰਘ ਸੁਸਾਇਟੀ ਗੜਦੀਵਾਲਾ, ਗੁਰੂ ਨਾਨਕ ਬਿਰਧ ਆਸ਼ਰਮ ਆਦਿ ਨੇ ਸ਼ੁਭਕਾਮਨਾਵਾ ਦਿੱਤੀਆਂ ਹਨ।


shivani attri

Content Editor

Related News