ਕੋਰੋਨਾ ਦਾ ਨਹੀਂ ਹੈ ਕੋਈ ਖ਼ੌਫ਼: ਕਪੂਰਥਲਾ, ਸਿਵਲ ਹਸਪਤਾਲ ’ਚ ਲਗਦੀਆਂ ਕਤਾਰਾਂ ਖ਼ਤਰੇ ਦਾ ਸੰਕੇਤ

05/05/2021 12:15:27 PM

ਸੁਲਤਾਨਪੁਰ ਲੋਧੀ (ਅਸ਼ਵਨੀ)-ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਕਾਰਨ ਸਰਕਾਰ ਵੱਲੋਂ ਲਾਕਡਾਊਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਪੁਲਸ ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਸਥਾਨਕ ਕੁਝ ਲੋਕ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਮੰਗਲਗਵਾਰ ਲਾਕਡਾਊਨ ਦੌਰਾਨ ਸਿਵਲ ਹਸਪਤਾਲ ਦਾ ਦੋਰਾ ਕੀਤਾ ਗਿਆ ਤਾਂ ਉੱਥੇ ਭਾਰੀ ਭੀੜ ਵੇਖਣ ਨੂੰ ਮਿਲੀ। ਹਸਪਤਾਲ ਅੰਦਰ ਹੀ ਨਸ਼ਾ ਛੱਡਣ ਵਾਲੀ ਗੋਲੀ ਲੈਣ ਵਾਲੇ ਲੋਕਾਂ ਦੀਆਂ ਕਤਾਰਾਂ ਖ਼ਤਰੇ ਦਾ ਸੰਕੇਤ ਦੇ ਰਹੀਆਂ ਸਨ। ਜਿਸ ਵਿਚ ਸਮਾਜਿਕ ਦੂਰੀਆਂ ਦੀ ਉਲੰਘਣਾ ਸਾਫ਼ ਨਜ਼ਰ ਆ ਰਹੀ ਸੀ।
ਅਜਿਹੀ ਸਥਿਤੀ ’ਚ ਪ੍ਰਸ਼ਨ ਇਹ ਉੱਠਦਾ ਹੈ ਕਿ ਇਹ ਕਤਾਰਾਂ ਕੋਰੋਨਾ ਦੇ ਵਾਧੇ ਦਾ ਕਾਰਨ ਤਾਂ ਨਹੀਂ ਬਣ ਜਾਣਗੀਆਂ ? ਮਹਾਮਾਰੀ ਦੇ ਇਸ ਦੌਰ ’ਚ ਗੋਲੀ ਲੈਣ ਵਾਲੇ ਲੋਕਾਂ ’ਚ ਮਾਰਾਮਾਰੀ ਮਚੀ ਹੋਈ ਸੀ। ਪ੍ਰਸ਼ਾਸਨ ਨੂੰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਫਗਵਾੜਾ: ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਨੇ ਤੜਫ਼-ਤੜਫ਼ ਕੇ ਤੋੜਿਆ ਦਮ

ਸਮਾਜਿਕ ਦੂਰੀ ਦੇ ਨਿਯਮਾਂ ਤੋਂ ਬੇਪਰਵਾਹ ਹੋ ਕੇ ਵੱਡੀ ਗਿਣਤੀ ’ਚ ਲੋਕ ਸਿਵਲ ਹਸਪਤਾਲ ਵਿਖੇ ਨਸ਼ਾ ਛਡਾਉਣ ਦੀ ਦਵਾਈ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਕੁਝ ਵਿਅਕਤੀ ਜੋ ਨਸ਼ਾ ਲੈ ਰਹੇ ਸਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਨਸ਼ਾ ਛੱਡਣ ਦੀ ਦਵਾਈ ਲੈਣ ਹਸਪਤਾਲ ਆ ਰਹੇ ਹਨ। ਇਕ ਵਿਅਕਤੀ ਨੇ ਦੱਸਿਆ ਕਿ ਮਹਿੰਗਾ ਨਸ਼ਾ ਪਹੁੰਚ ਤੋਂ ਬਾਹਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਵਿਚ ਇਹ ਗੋਲੀ ਲੈਣ ਲਈ ਆਉਣਾ ਪੈ ਰਿਹਾ ਹੈ। ਇਕ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਨਸ਼ੇ ਦੇ ਆਦੀ ਹੋ ਚੁੱਕੇ ਕੁਝ ਲੋਕ ਆਉਣ ਵਾਲੇ ਸਮੇਂ ਵਿਚ ਨਸ਼ਾ ਨਾ ਮਿਲਣ ਦੇ ਡਰ ਕਾਰਨ ਹਸਪਤਾਲ ਦੀਆਂ ਇਹ ਗੋਲੀਆਂ ਇਕੱਠੀਆਂ ਕਰ ਰਹੇ ਹਨ। ਇਸ ਸਮੇਂ ਦੌਰਾਨ ਕੁਝ ਲੋਕ ਗੋਲੀਆਂ ਵੇਚਦੇ ਪਾਏ ਗਏ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ

ਮੰਗਲਵਾਰ ਨੂੰ ਨਸ਼ਾ ਲੈਣ ਆਏ ਕੁਝ ਲੋਕਾਂ ਨੇ ਕਿਹਾ ਕਿ ਕਈ ਪਿੰਡਾਂ ਵਿਚ ਡਿਸਪੈਂਸਰੀਆਂ ਹੋਣ ਦੇ ਬਾਵਜੂਦ ਉਥੇ ਦਵਾਈ ਪਹੁੰਚਾਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ , ਇਸ ਲਈ ਉਨ੍ਹਾਂ ਨੂੰ ਤਾਲਾਬੰਦੀ ਦੀ ਉਲੰਘਣਾ ਕਰ ਕੇ ਨਸ਼ੇ ਲੈਣ ਲਈ ਆਉਣਾ ਪੈ ਰਿਹਾ ਹੈ, ਉਨ੍ਹਾਂ ਨੂੰ ਮਹਾਮਾਰੀ ਦੀ ਗ੍ਰਿਫ਼ਤ ਵਿਚ ਆਉਣ ਦਾ ਡਰ ਹੈ। ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਨਸ਼ੇ ਲੈਣ ਵਾਲੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਦੋਂ ਤੱਕ ਪੰਜਾਬ ’ਚ ਤਾਲਾਬੰਦੀ ਹੈ, ਉਨ੍ਹਾਂ ਨੂੰ ਓਨੇ ਦਿਨਾਂ ਦੀ ਇੱਕਠੀ ਦਵਾਈ ਦਿੱਤੀ ਜਾਏ।

ਇਹ ਵੀ ਪੜ੍ਹੋ : ਜਲੰਧਰ: PAP ਦੇ ਹੈੱਡ ਕਾਂਸਟੇਬਲ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਦੱਸਿਆ ਕਾਰਨ

ਕੀ ਕਹਿਣੈ ਐੱਸ. ਐੱਮ. ਓ. ਦਾ
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਤਾਇਨਾਤ ਐੱਸ. ਐੱਮ. ਓ. ਡਾਕਟਰ ਸ਼ੁਭ ਨੇ ਦੱਸਿਆ ਕਿ ਨਸ਼ੇੜੀਆਂ ਨੂੰ ਕੇਂਦਰ ਵਿਚ ਹੀ ਦਵਾਈ ਦੇਣ ਦਾ ਪ੍ਰਬੰਧ ਹੈ ਪਰ ਲਾਕਡਾਊਨ ਕਾਰਨ ਮਰੀਜ਼ਾਂ ਨੂੰ ਗਾਇਡਲਾਈਨਜ਼ ਦੇ ਅਨੁਸਾਰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ :  ਕੋਵਿਡ ਟੈਸਟ ਰਿਪੋਰਟ ਜ਼ਰੂਰੀ ਨਹੀਂ: ਹੁਣ ਇੰਝ ਮਿਲ ਰਹੀ ਹੈ ਹਿਮਾਚਲ ਵਿਚ ਯਾਤਰੀਆਂ ਨੂੰ ਐਂਟਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News