ਸਹਿਕਾਰੀ ਬੈਂਕ ਇੰਪਲਾਇਜ ਵੱਲੋਂ ਹੜ੍ਹ ਪੀੜਤ ਕਿਸਾਨਾਂ ਨੂੰ 800 ਬੋਰੇ ਵੰਡੀ ਫੀਡ

09/22/2019 1:05:35 AM

ਲੋਹੀਆਂ ਖਾਸ,(ਮਨਜੀਤ) : ਲੋਹੀਆਂ ਇਲਾਕੇ ਦੇ ਹੜ੍ਹ ਪੀੜਤ ਪਿੰਡਾਂ ਦੇ ਕਿਸਾਨਾਂ ਨੂੰ ਅੱਜ ਦੀ ਜਲੰਧਰ ਕੇਂਦਰੀ ਸਹਿਕਾਰੀ ਬੈਂਕ ਇੰਪਲਾਇਜ ਯੂਨੀਅਨ ਜਲੰਧਰ ਵੱਲੋਂ ਹੜ੍ਹ•ਦੇ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਜਾਨੀਆਂ ਚਾਹਲ, ਮੁੰਡੀ ਕਾਸੂ, ਮੁੰਡੀ ਚੋਹਲੀਆਂ, ਮਰਾਜਵਾਲਾ, ਮੰਡਾਲਾ ਛੰਨਾ ਸਮੇਤ ਹੋਰ ਪਿੰਡਾਂ ਦੇ ਪੀੜਤ 800 ਦੇ ਕਰੀਬ ਕਿਸਾਨਾਂ ਨੂੰ ਉਨ੍ਹਾਂ ਦੇ ਪਸ਼ੂਆਂ ਲਈ ਫੀਡ ਵੰਡੀ ਗਈ।
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਹਿਕਾਰੀ ਬੈਂਕ ਮੁਲਾਜ਼ਮਾਂ ਵੱਲੋਂ ਇਕ ਦਿਨ ਦੀ ਤਨਖਾਹ ਦੀ ਕਟੋਤੀ ਨਾਲ ਪੀੜਤ ਕਿਸਾਨਾਂ ਨੂੰ ਫੀਡ ਵੰਡੀ ਗਈ ਦੀਆਂ ਗਡੀਆਂ ਨੂੰ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵੱਲੋਂ ਤੇ ਸਹਿਕਾਰੀ ਬੈਂਕ ਜਲੰਧਰ ਦੇ ਪ੍ਰਬੰਧਕ ਨਿਦੇਸ਼ਕ ਮਨਬੀਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਜਿਲਾ ਮੇਨੇਜ਼ਰ ਸਤਨਾਮ ਸਿੰਘ ਪੱਡਾ, ਜਥੇਬੰਦੀ ਚੇਅਰਮੈਨ ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਤੱਖਰ, ਅਨਿਲ ਮਸਿਹ, ਅਨਿਲ ਗੁਪਤਾ, ਪਰਮਿੰਦਰ ਸਿੰਘ, ਅਮਰਜੀਤ ਸਿੰਘ, ਮੇਜਰ ਸਿੰਘ, ਜਗਤਾਰ ਸਿੰਘ, ਸੁਰਿੰਦਰ ਸਿੰਘ, ਪਾਲ ਸਿੰਘ, ਦਵਿੰਦਰ ਸਿੰਘ, ਅਮਰ ਚੰਦ, ਜਗਦੀਸ਼ ਸਿੰਘ, ਐੱਸ. ਪੀ. ਸਿੰਘ ਬੈਂਕ ਮੈਨੇਜ਼ਰ ਲੋਹੀਆਂ, ਪਵਨ ਕੁਮਾਰ ਗਾਂਧੀ, ਜਗਜੀਤ ਸਿੰਘ, ਬਲਦੇਵ ਸਿੰਘ ਧੰਜੂ, ਅਮਨਦੀਪ ਸਿੰਘ, ਬਲਵਿੰਦਰ ਸਿੰਘ ਟਿੱਡੂ,  ਹਕੀਕਤ ਸਿੰਘ ਆਦਿ ਮੌਜ਼ੂਦ ਸਨ।


Related News