ਵਰਿਆਣਾ ਡੰਪ ’ਚ ਬਣੇ ਪਹਾੜ ਤੱਕ ਕੂੜਾ ਲਿਜਾਣ ਲਈ ਲੱਗ ਸਕਦੀ ਹੈ ਕਨਵੇਅਰ ਬੈਲਟ

06/27/2020 2:29:44 PM

ਜਲੰਧਰ (ਖੁਰਾਣਾ) - ਇਸ ਸਮੇਂ ਜਲੰਧਰ ਸ਼ਹਿਰ ਵਿਚ ਰੋਜ਼ਾਨਾ 500 ਟਨ ਤੋਂ ਜ਼ਿਆਦਾ ਕੂੜਾ ਨਿਲਕਦਾ ਹੈ, ਜਿਸਦੀ ਲਿਫਟਿੰਗ ਲਈ ਸਮੱਸਿਆ ਤਾਂ ਆ ਰਹੀ ਹੈ। ਪਰ ਉਸ ਨਾਲੋਂ ਵੀ ਵੱਡੀ ਸਮੱਸਿਆ ਵਰਿਆਣਾ ਡੰਪ ’ਚ ਆਉਂਦੀ ਹੈ ਜੋ ਸ਼ਹਿਰ ਦਾ ਸਿਰਫ ਇਕੋ-ਇਕ ਮੁੱਖ ਡੰਪ ਹੈ ਅਤੇ ਇਥੇ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦਾ ਕੂੜਾ ਜਮ੍ਹ ਹੋ ਰਿਹਾ ਹੈ। ਜਿਸ ਕਾਰਣ ਇਥੇ ਕਰੀਬ 10 ਲੱਖ ਟਨ ਕੂੜੇ ਦੇ ਪਹਾੜ ਖੜ੍ਹੇ ਹੋ ਗਏ ਹਨ। ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਇਨ੍ਹਾਂ ਪਹਾੜਾਂ ਤੱਕ ਜਾਣ ਵਾਲੇ ਰਸਤੇ ਦਲ-ਦਲ ਨਾਲ ਭਰ ਜਾਂਦੇ ਹਨ, ਜਿਸ ਕਾਰਣ ਕੂੜੇ ਦੀਆਂ ਗੱਡੀਆਂ ਉਸ ’ਤੇ ਨਹੀਂ ਚੱਲ ਪਾਉਂਦੀਆਂ ਅਤੇ ਇਸ ਕਾਰਣ ਕੂੜੇ ਦੀ ਲਿਫਟਿੰਗ ਪ੍ਰਭਾਵਿਤ ਹੁੰਦੀ ਹੈ।

PunjabKesari

ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਅੱਜ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ, ਹੈਲਥ ਆਫਿਸਰ ਡਾ. ਸ਼੍ਰੀ ਕ੍ਰਿਸ਼ਣ ਸ਼ਰਮਾ ਅਤੇ ਨਿਗਮ ਦੇ ਦੋਵੇਂ ਐੱਸ. ਈਜ਼ ਨੂੰ ਨਾਲ ਲੈ ਕੇ ਵਰਿਆਣਾ ਡੰਪ ਦਾ ਦੌਰਾ ਕੀਤਾ ਅਤੇ ਉਥੇ ਕੂੜੇ ਦੇ ਪਹਾੜਾਂ ’ਤੇ ਚੜ੍ਹ ਕੇ ਹਾਲਾਤ ਆਪਣੀਆਂ ਅੱਖਾਂ ਨਾਲ ਦੇਖੇ। ਕਮਿਸ਼ਨਰ ਨੇ ਦੱਸਿਆ ਕਿ ਕਈ ਫੁੱਟ ਉੱਚਾਈ ਤੱਕ ਕੂੜਾ ਪਹੁੰਚਾਉਣ ਲਈ ਕਨਵੇਅਰ ਬੈਲਟ ਲਗਾਉਣ ਦਾ ਪ੍ਰਸਤਾਵ ਵੀ ਵਿਚਾਰ ਅਧੀਨ ਹੈ, ਜਿਸ ਲਈ ਤਕਨੀਕੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਸਦੇ ਬਾਅਦ ਪ੍ਰਾਜੈਕਟ ਬਣਾਇਆ ਜਾਵੇਗਾ।

ਬੀ. ਐਂਡ ਆਰ. ਅਤੇ ਓ. ਐਂਡ ਐੱਮ. ਸੈੱਲ ਦੀ ਵੀ ਡਿਊਟੀ ਲਗਾਈ

ਹੁਣ ਤੱਕ ਵਰਿਆਣਾ ਡੰਪ ਦਾ ਸਾਰਾ ਕੰਮਕਾਜ ਸੈਨੀਟੇਸ਼ਨ ਸ਼ਾਖਾ ਦੇ ਜ਼ਿੰਮੇ ਸੀ, ਜਿਸ ਕਾਰਣ ਇਸ ਡੰਪ ਦੀ ਹਾਲਤ ਕਾਫੀ ਬੁਰੀ ਹੋ ਗਈ ਸੀ। ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਅੱਜ ਉਥੇ ਰਸਤਿਆਂ ’ਤੇ ਸੜਕ ਬਣਾਉਣ ਅਤੇ ਗੱਡੀਆਂ ਦੀ ਆਵਾਜਾਈ ਸੁਨਿਸ਼ਚਿਤ ਕਰਨ ਲਈ ਜਿਥੇ ਬੀ. ਐਂਡ ਆਰ. ਵਿਭਾਗ ਦੀ ਡਿਊਟੀ ਲਗਾਈ, ਉਥੇ ਉਨ੍ਹਾਂ ਨੇ ਓ. ਐਂਡ ਐੱਮ. ਸੈੱਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਥੇ ਪਾਣੀ ਦੀ ਨਿਕਾਸੀ ਲਈ ਪੰਪ ਤੇ ਹੋਰ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾਵੇ।

ਸੈਨੇਟਰੀ ਇੰਸਪੈਕਟਰਾਂ ਨਾਲ ਕੀਤੀ ਬੈਠਕ

ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਧਾਰਨ ਦੇ ਉਦੇਸ਼ ਨਾਲ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਅੱਜ ਸੈਨੀਟਰੀ ਇੰਸਪੈਕਟਰਾਂ ਨਾਲ ਬੈਠਕ ਕਰਕੇ ਹਾਜ਼ਰੀ ਵਿਵਸਥਾ ਨੂੰ ਸਹੀ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਜਲਦ ਹੀ ਵਾਰਡਾਂ ’ਚ ਜਾ ਕੇ ਸਫਾਈ ਕਰਮਚਾਰੀਆਂ ਦੀ ਹਾਜ਼ਰੀ ਆਦਿ ਦੀ ਚੈਕਿੰਗ ਕੀਤੀ ਜਾਵੇਗੀ। ਇਸ ਲਈ ਸੈਨੇਟਰੀ ਇੰਸਪੈਕਟਰਾਂ ਨੂੰ ਭਰੋਸੇ ’ਚ ਲਿਆ ਜਾਵੇਗਾ।


Harinder Kaur

Content Editor

Related News