ਵਿਵਾਦਿਤ ਪੋਸਟ ਨੂੰ ਲੈ ਜਲੰਧਰ ਦੇ ਸਿਟੀ ਇੰਸਟੀਚਿਊਟ ਵਿਚ ਹੋਇਆ ਹੰਗਾਮਾ

06/12/2022 6:17:33 PM

ਜਲੰਧਰ ( ਸੁਨੀਲ ) : ਇਕ ਨਿੱਜੀ ਚੈਨਲ 'ਤੇ ਇੰਟਰਵਿਊ ਦੌਰਾਨ ਭਾਜਪਾ ਦੀ ਰਾਸ਼ਟਰੀ ਬੁਲਾਰਨ ਨੂਰਪੁਰ ਸ਼ਰਮਾ ਵੱਲੋਂ ਮੁਹੰਮਦ ਪੈਗੰਬਰ ਟਿੱਪਣੀ ਦਾ ਵਿਵਾਦ ਜਲੰਧਰ ਦੇ ਸਿਟੀ ਇੰਸਟੀਚਿਊਟ ਵਿਚ ਪਹੁੰਚ ਗਿਆ ਹੈ। ਜਲੰਧਰ ਦੇ ਸਿਟੀ ਇੰਸਟੀਚਿਊਟ ਵਿਚ ਪੜ੍ਹਨ ਵਾਲੇ ਜੰਮੂ ਦੀ ਰਹਿਣ ਵਾਲੀ ਤੇ ਕਸ਼ਮੀਰੀ ਪੰਡਤ ਹਿੰਦੂ ਸਮਾਜ ਦੀ ਵਿਦਿਆਰਥੀ ਨੇ ਹਿੰਦੂ ਸਮਾਜ ਨੂੰ ਲੈ ਕੇ ਨੂਰਪੁਰ ਸ਼ਰਮਾ ਦੇ ਹੱਕ ਵਿਚ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ । ਜਿਸ ਤੋਂ ਬਾਅਦ ਸਿਟੀ ਇੰਸਟੀਚਿਊਟ ਚ ਪੜ੍ਹਨ ਵਾਲੇ ਢਾਈ ਸੌ ਕਸ਼ਮੀਰੀ ਮੁਸਲਮਾਨ ਵਿਦਿਆਰਥੀਆਂ ਨੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਹੰਗਾਮਾ ਕੀਤਾ। ਵਿਵਾਦ ਇੰਨਾ ਵਧ ਗਿਆ ਸੀ ਕਿ ਪੋਸਟ ਪਾਉਣ ਵਾਲੀ ਕੁੜੀ ਨਾਲ ਕੁੱਟਮਾਰ ਵੀ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਉਸ ਕੁੜੀ ਤੋਂ ਮਾਫ਼ੀ ਮੰਗਵਾਉਣ ਤੋਂ ਬਾਅਦ ਸੋਸ਼ਲ ਮੀਡੀਆਂ ਤੋਂ ਭਾਜਪਾ ਦੀ ਬੁਲਾਰਨ ਦੇ ਹੱਕ 'ਚ ਪਾਈ ਪੋਸਟ ਵੀ ਡਲੀਟ ਕਰਵਾਈ ਗਈ । 

ਇਹ ਵੀ ਪੜੋ- PU ਸਾਡੀ ਮਾਣਮੱਤੀ ਸੰਸਥਾ, ਨਹੀਂ ਹੋਣ ਦੇਵਾਂਗੇ ਕੇਂਦਰੀਕਰਨ : ਮੀਤ ਹੇਅਰ

ਦੱਸ ਦਈਏ ਭਾਜਪਾ ਨੇ ਨੂਰਪੁਰ ਸ਼ਰਮਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਹੈ। ਸਿਟੀ ਇੰਸਟੀਚਿਊਟ ਵਿਚ ਹੋਏ ਵਿਵਾਦ ਨੂੰ ਲੈ ਕੇ ਜਦੋਂ ਮੀਡੀਆ ਨੇ ਉੱਥੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮੀਡੀਆ ਨੂੰ ਬਾਹਰ ਹੀ ਰੋਕ ਦਿੱਤਾ ਗਿਆ ਤੇ ਅੰਦਰ ਨਹੀਂ ਜਾਣ ਦਿੱਤਾ। ਇਸ ਪੂਰੇ ਵਿਵਾਦ ਨੂੰ ਲੈ ਕੇ ਜਦੋਂ ਸਿਟੀ ਇੰਸਟੀਚਿਊਟ ਦੇ ਪੀ.ਆਰ.ਓ ਕਮਲਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨਹੀਂ ਕਿਹਾ ਕਿ ਹੰਗਾਮੇ ਵਾਲੀ ਕੋਈ ਗੱਲ ਨਹੀਂ ਹੋਈ ਕੁੜੀ ਨੇ ਪੋਸਟ ਪਾਈ ਸੀ। ਇਸ ਤੋਂ ਬਾਅਦ ਦੋ ਘੰਟੇ ਵਿਚ ਹੀ ਮਾਮਲਾ ਸੁਲਝਾ ਕੇ ਪੋਸਟ ਨੂੰ ਡਿਲੀਟ ਕਰਵਾ ਦਿੱਤਾ ਗਿਆ ਸੀ ਅਤੇ ਉਕਤ ਵਿਦਿਆਰਥਣ ਨੂੰ ਸਮਝਾ ਦਿੱਤਾ ਗਿਆ ਹੈ ਕਿ ਦੁਬਾਰਾ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ । ਜਦੋਂ ਸੀ.ਟੀ. ਇੰਸਟੀਚਿਊਟ ਦੇ ਪੀ.ਆਰ.ਓ ਤੋਂ ਸੋਸ਼ਲ ਮੀਡੀਆ 'ਤੇ ਪੋਸਟ ਪਾਉਣ ਵਾਲੀ ਕੁੜੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਕੁੜੀ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਇਕ ਘੰਟੇ 'ਚ ਸੁਲਝ ਗਿਆ ਸੀ ਅਤੇ ਹੰਗਾਮੇ ਵਾਲੀ ਕੋਈ ਗੱਲ ਨਹੀਂ ਹੋਈ ਪਰ ਮੀਡੀਆ ਕੋਲ ਸਿਟੀ ਇੰਸਟੀਚਿਊਟ ਅੰਦਰ ਦੀ ਬਿਲਡਿੰਗ ਦੀ ਤੋੜ-ਪਨ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਉਸ ਤੇ ਪੀ.ਆਰ.ਓ ਚੁੱਪ ਨਜ਼ਰ ਆਏ ।

ਇਹ ਵੀ ਪੜੋ- ਐਨਫੋਰਸਮੈਂਟ-ਡਿਸਟਰੀਬਿਊਸ਼ਨ ਵਿੰਗ ਨੇ ਚੋਰੀ ਦੇ 144 ਕੇਸਾਂ ’ਚ ਠੋਕਿਆ 91.97 ਲੱਖ ‘ਜੁਰਮਾਨਾ’

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News