500 ਗ੍ਰਾਮ ਅਫੀਮ ਸਣੇ ਕਾਬੂ

12/14/2018 5:37:54 AM

ਭੋਗਪੁਰ,  (ਸੂਰੀ)-  ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਭੋਗਪੁਰ ਦੀ ਪੁਲਸ ਵਲੋਂ ਚਲਾਈ ਜਾ ਰਹੀ ਨਸ਼ਾ ਖਾਤਮਾ ਮੁਹਿੰਮ ਤਹਿਤ ਭੋਗਪੁਰ ਪੁਲਸ ਵਲੋਂ ਇਕ ਨਸ਼ਾ ਸਮੱਗਲਰ ਨੂੰ 500 ਗ੍ਰਾਮ ਅਫੀਮ ਸਣੇ ਕਾਬੂ ਕਰਨ ’ਚ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਗਿਆ ਹੈ। 
ਜਾਣਕਾਰੀ ਦਿੰਦਿਆਂ ਥਾਣਾ ਭੋਗਪੁਰ ਦੇ ਮੁਖੀ ਨਰੇਸ਼ ਕੁਮਾਰ ਜੋਸ਼ੀ ਨੇ ਦੱਸਿਆ ਹੈ ਕਿ ਥਾਣੇਦਾਰ ਬਲਵਿੰਦਰ ਸਿੰਘ ਜੋ ਕਿ ਭੋਗਪੁਰ ਬੁੱਲ੍ਹੋਵਾਲ ਸਡ਼ਕ ’ਤੇ ਪਿੰਡ ਭੂੰਦੀਆਂ ਦੇ ਅੱਡੇ ਨੇਡ਼ੇ ਹਾਜ਼ਰ ਸੀ। ਥਾਣੇਦਾਰ ਬਲਵਿੰਦਰ ਸਿੰਘ ਨੇ ਇਕ ਨਸ਼ਾ ਸਮੱਗਲਰ ਸੁਰਜੀਤ ਸਿੰਘ ਉਰਫ ਸ਼ਿੰਦਾ ਪੁੱਤਰ ਤਾਰਾ ਸਿੰਘ ਵਾਸੀ ਨਰਿਆਲਾ ਥਾਣਾ ਸਦਰ ਜ਼ਿਲਾ ਊਨਾ ਹਿਮਾਚਲ ਪ੍ਰਦੇਸ਼ ਨੂੰ ਕਾਬੂ ਕਰ ਕੇ ਉਸ ਕੋਲੋਂ 500 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਪੁਲਸ ਵਲੋਂ ਦੋਸ਼ੀ ਖਿਲਾਫ ਥਾਣਾ ਭੋਗਪੁਰ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।