ਕਾਂਗਰਸੀ ਵਰਕਰਾਂ ਨੇ ਚੌਲਾਂਗ ਟੋਲ ਪਲਾਜ਼ਾ ਦਾ ਕੀਤਾ ਦੂਜੇ ਦਿਨ ਵੀ ਕੀਤਾ ਘਿਰਾਓ

02/23/2020 1:20:11 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਵਾਸੀਆਂ ਨੂੰ ਟੋਲ ਪਲਾਜ਼ਾ ਮੁਆਫ ਕਰਵਾਉਣ ਲਈ ਕਾਂਗਰਸੀ ਵਰਕਰਾਂ ਨੇ ਅੱਜ ਟੋਲ ਪਲਾਜ਼ਾ ਚੌਲਾਂਗ 'ਤੇ ਦੂਜੇ ਦਿਨ ਵੀ ਜਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਆਪਣਾ ਸੰਘਰਸ਼ ਜਾਰੀ ਰੱਖਿਆ। ਇਸ ਦੌਰਾਨ ਵਰਕਰਾਂ ਨੇ ਸ਼ਾਂਤਮਈ ਵਿਰੋਧ ਕਰਦੇ ਟੋਲ ਤੋਂ ਵਾਹਨ ਫ੍ਰੀ ਕਰਾਸ ਕਰਵਾਏ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਟੋਲ ਪਲਾਜ਼ਾ ਕਰਮਚਾਰੀਆਂ ਵੱਲੋਂ ਵਾਹਨ ਚਾਲਕ ਨਾਲ ਅਕਸਰ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦੇ ਹੋਏ ਟੋਲ ਪਲਾਜ਼ਾ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਟਾਂਡਾ ਨੂੰ ਟੋਲ ਮੁਕਤ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ। ਕਾਂਗਰਸੀ ਵਰਕਰਾਂ ਦੀ ਦਲੀਲ ਸੀ ਕਿ ਕਾਨੂੰਨ ਮੁਤਾਬਕ ਟਾਂਡਾ ਵਾਸੀਆਂ ਨੂੰ ਟੋਲ ਤੋਂ ਰਾਹਤ ਮਿਲਣੀ ਬਣਦੀ ਹੈ ਪਰ ਟੋਲ ਪਲਾਜ਼ਾ ਕੰਪਨੀ ਧੱਕੇ ਨਾਲ ਟੋਲ ਲੈਂਦੀ ਹੈ, ਜੋ ਉਹ ਹੁਣ ਨਹੀਂ ਹੋਣ ਦੇਣਗੇ।

ਇਸ ਮੌਕੇ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਯੂਥ ਪ੍ਰਧਾਨ ਗੋਲਡੀ ਕਲਿਆਣਪੁਰ, ਕੌਂਸਲਰ ਗੁਰਸੇਵਕ ਮਾਰਸ਼ਲ ਅਤੇ ਰਵਿੰਦਰ ਪਾਲ ਸਿੰਘ ਗੋਰਾ ਨੇ ਗੱਲ ਕਰਦੇ ਹੋਏ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਟਾਂਡਾ ਵਾਸੀਆਂ ਨੂੰ ਟੋਲ ਤੋਂ ਰਾਹਤ ਦੇਣ ਦੀ ਆਵਾਜ਼ ਬੁਲੰਦ ਕੀਤੀ ਅਤੇ ਚਿਤਾਵਨੀ ਦਿੱਤੀ  ਕਿ ਜੇਕਰ ਸਥਾਨਕ ਵਾਸੀਆਂ ਨਾਲ ਕਿਸੇ ਪ੍ਰਕਾਰ ਦਾ ਧੱਕਾ ਅਤੇ ਦੁਰਵਿਵਹਾਰ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਟੋਲ ਪ੍ਰਬੰਧਕਾਂ ਖਿਲਾਫ ਸੰਘਰਸ਼ ਕਰੇਗੇ ਅਤੇ ਜੇਕਰ ਉਨ੍ਹਾਂ ਦੀ ਮੰਗ ਮੁਤਾਬਿਕ ਟਾਂਡਾ ਵਾਸੀਆਂ ਨੂੰ ਟੋਲ ਤੋਂ ਰਾਹਤ ਨਾਲ ਦਿੱਤੀ ਗਈ ਤਾਂ ਵਿੱਢੇ ਗਏ ਸੰਘਰਸ਼ ਤਹਿਤ ਰੋਜ਼ਾਨਾ ਵਾਹਨ ਫ੍ਰੀ ਲੰਘਾਏ ਜਾਣਗੇ।

shivani attri

This news is Content Editor shivani attri