ਕਾਂਗਰਸੀ ਵਰਕਰਾਂ ਨੇ ਘੇਰਿਆ ਟੋਲ ਪਲਾਜ਼ਾ ਚੋਲਾਂਗ, ਲਾਇਆ ਜਾਮ

02/22/2020 1:03:06 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਵਾਸੀਆਂ ਨੂੰ ਟੋਲ ਪਲਾਜ਼ਾ ਮੁਆਫ ਕਰਵਾਉਣ ਲਈ ਕਾਂਗਰਸੀ ਵਰਕਰਾਂ ਨੇ ਟੋਲ ਪਲਾਜ਼ਾ ਚੋਲਾਂਗ 'ਤੇ ਜਾ ਕੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਰਕਰਾਂ ਨੇ ਟੋਲ ਤੋਂ ਵਾਹਨ ਫ੍ਰੀ ਕਰਾਸ ਕਰਵਾਏ।

ਕਾਂਗਰਸੀ ਵਰਕਰਾਂ ਦੀ ਦਲੀਲ ਸੀ ਕਿ ਕਨੂੰਨ ਮਤਾਬਕ ਟਾਂਡਾ ਵਾਸੀਆਂ ਨੂੰ ਟੋਲ ਤੋਂ ਰਾਹਤ ਮਿਲਣੀ ਬਣਦੀ ਹੈ ਪਰ ਟੋਲ ਪਲਾਜ਼ਾ ਕੰਪਨੀ ਧੱਕੇ ਨਾਲ ਟੋਲ ਲੈਂਦੀ ਹੈ, ਜੋ ਉਹ ਹੁਣ ਨਹੀਂ ਹੋਣ ਦੇਣਗੇ। ਇਸ ਮੌਕੇ ਕਾਂਗਰਸੀ ਵਰਕਰਾਂ ਦੀ ਭਾਰੀ ਗਿਣਤੀ ਦੇਖਦੇ ਹੋਏ ਪੁਲਸ ਬਲ ਮੌਜੂਦ ਸੀ।

shivani attri

This news is Content Editor shivani attri