ਆਦਮਪੁਰ ਇਲਾਕਾ ਵਾਸੀਆਂ ਨੇ ਕਾਂਗਰਸ ਹਾਈਕਮਾਨ ਅੱਗੇ ਰੱਖੀ ਇਹ ਮੰਗ

10/24/2021 1:47:32 PM

ਭੋਗਪੁਰ (ਰਾਜੇਸ਼ ਸੂਰੀ)- ਵਿਧਾਨ ਸਭਾ ਹਲਕਾ ਆਦਮਪੁਰ ਵਿਚ ਕਾਂਗਰਸ ਪਾਰਟੀ ਵੱਲੋਂ ਪਿਛਲੇ ਪੰਜਾਹ ਸਾਲਾਂ ਤੋਂ ਬਾਹਰ ਦੇ ਇਲਾਕੇ ਇਲਾਕਿਆਂ ਦੇ ਆਗੂਆਂ ਨੂੰ ਹਲਕਾ ਆਦਮਪੁਰ ਦਾ ਉਮੀਦਵਾਰ ਬਣਾਏ ਜਾਣ ਤੋਂ ਪਰੇਸ਼ਾਨ ਹਲਕੇ ਦੇ ਲੋਕਾਂ ਵੱਲੋਂ ਅੱਜ ਬਲਾਕ ਕਾਂਗਰਸ ਭੋਗਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਮਹਿਤਾ ਜਸਵੀਰ ਸਿੰਘ ਸੈਣੀ ਮੀਰਾ ਸ਼ਰਮਾ ਆਦਿ ਦੀ ਪ੍ਰਧਾਨਗੀ ਹੇਠ ਇਕ ਮੈਰਿਜ ਪੈਲੇਸ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਅਗਾਮੀ ਚੋਣਾਂ ਵਿੱਚ  ਕਾਂਗਰਸ ਪਾਰਟੀ ਦਾ ਉਮੀਦਵਾਰਾਂ ਹਲਕੇ ਵਿੱਚੋਂ ਹੀ ਚੁਣੇ ਜਾਣ ਦੀ ਮੰਗ ਕੀਤੀ ਗਈ ਹੈ। 

ਇਸ ਮੀਟਿੰਗ ਵਿਚ ਪ੍ਰਮੁੱਖ ਤੌਰ ਤੇ ਬਲਾਕ ਸੰਮਤੀ ਮੈਂਬਰ ਬਲਵੰਤ ਸਿੰਘ ਬੰਤ ਅਵਤਾਰ ਸਿੰਘ ਸਰਪੰਚ ਚੱਕ ਸ਼ਕੂਰ ਗਿਆਨ ਸਿੰਘ ਸਰਪੰਚ ਬੁਲ੍ਹੋਵਾਲ ਸਾਬੀ ਸਰਪੰਚ ਜਮਾਲਪੁਰ ਹਰਦੀਪ ਸਿੰਘ ਦੀਪਾ ਸਧਾਣਾ ਡਾ ਵਸ਼ਿਸ਼ਟ ਭੋਗਪੁਰ  ਅਮਰੀਕ ਸਿੰਘ ਚੀਮਾ ਸਰਪੰਚ ਸੱਤੋਵਾਲੀ ਨੰਬਰਦਾਰ ਸਾਹਿਬ ਸਿੰਘ ਟਾਂਡੀ ਬੂਟਾ ਸਿੰਘ ਸਰਪੰਚ ਘੁੱਗ ਜਸਵੰਤ ਸਿੰਘ ਸਰਪੰਚ ਰੋਜੜੀ ਸੁਖਵਿੰਦਰ ਸਿੰਘ ਨੰਬਰਦਾਰ ਘੁੱਗ ਸੋਢੀ ਰਾਮ ਸਾਬਕਾ ਸੰਮਤੀ ਮੈਂਬਰ ਕੁਲਦੀਪ ਕੌਰ ਸਰਪੰਚ ਆਲਮਗੀਰ  ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕੇ ਦੇ ਲੋਕ ਸ਼ਾਮਲ ਹਨ  ਵੱਖ ਵੱਖ ਬੁਲਾਰਿਆਂ ਨੇ ਦੱਸਿਆ ਹੈ ਕਿ ਉੱਨੀ ਸੌ ਬਹੱਤਰ ਵਿਚ ਭੋਗਪੁਰ ਵਾਸੀ ਡਾ ਹਰਭਜਨ ਸਿੰਘ ਨੇ ਕਾਂਗਰਸੀ ਉਮੀਦਵਾਰ ਵਜੋਂ ਹਲਕਾ ਆਦਮਪੁਰ ਤੋਂ ਚੋਣ ਲੜੀ ਸੀ ਅਤੇ ਵਿਧਾਇਕ ਬਣੇ ਸਨ ਪਨਤਾਲੀ ਸਾਲ ਤਕ ਪਾਰਟੀ ਵੱਲੋਂ ਇਲਾਕੇ ਵਿੱਚੋਂ ਇੱਕ ਵੀ ਪਾਰਟੀ ਵਰਕਰ ਜਾਂ ਅਹੁਦੇਦਾਰ ਨੂੰ ਮੌਕਾ ਨਹੀਂ ਦਿੱਤਾ ਗਿਆ। ਹਲਕਾ ਆਦਮਪੁਰ ਦੀ ਇਹ ਬਦਕਿਸਮਤੀ ਰਹੀ ਹੈ ਕਿ ਪਾਰਟੀ ਵੱਲੋਂ ਹਰ ਵਾਰ ਬਾਹਰਲੇ ਆਗੂਆਂ ਨੂੰ ਹੀ ਉਨ੍ਹਾਂ ਤੇ ਜ਼ਬਰਦਸਤੀ ਥੋਪਿਆ ਜਾਂਦਾ ਰਿਹਾ ਹੈ ਪਰ ਹੁਣ ਇਲਾਕੇ ਦੇ ਲੋਕ  ਹਲਕੇ ਵਿੱਚੋਂ ਹੀ ਕਿਸੇ ਆਗੂ ਨੂੰ ਉਮੀਦਵਾਰ ਬਣਾਏ ਜਾਣ ਅਤੇ ਉਸ ਨਾਲ ਤੁਰਨਗੇ। 

ਇਹ ਵੀ ਪੜ੍ਹੋ: ਚਰਚਾ ਦਾ ਵਿਸ਼ਾ ਬਣੀ CM ਚੰਨੀ ਦੀ ਸਾਦਗੀ, ਬਜ਼ੁਰਗ ਔਰਤ ਨਾਲ ਸਾਂਝੇ ਕੀਤੇ ਵਿਚਾਰ ਤੇ ਖਾਧਾ ਸਾਦਾ ਭੋਜਨ

ਅੱਜ ਦੀ ਮੀਟਿੰਗ ਨੇ ਕਾਂਗਰਸ ਪਾਰਟੀ ਲਈ ਨਵੀਂ ਸਿਰਦਰਦੀ ਕੀਤੀ ਸ਼ੁਰੂ  

ਅੱਜ ਭੋਗਪੁਰ ਨੇੜਲੇ ਇਕ ਮੈਰਿਜ ਪੈਲੇਸ ਵਿੱਚ ਹਲਕਾ ਆਦਮਪੁਰ ਦੇ ਕਾਂਗਰਸੀ ਅਹੁਦੇਦਾਰਾਂ ਅਤੇ ਪੰਚਾਂ ਸਰਪੰਚਾਂ ਲੰਬੜਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਸਥਾਨਕ ਆਗੂ ਨੂੰ ਪਾਰਟੀ ਉਮੀਦਵਾਰ ਬਣਾਏ ਜਾਣ ਦੀ ਮੰਗ ਨਾਲ ਕਾਂਗਰਸ ਪਾਰਟੀ ਲਈ ਇਕ ਨਵੀਂ ਸਿਰਦਰਦੀ ਸ਼ੁਰੂ ਹੋ ਗਈ ਹੈ। ਪਹਿਲਾਂ ਤੋਂ ਹੀ ਖਿੱਚੋਤਾਣ ਦਾ ਸ਼ਿਕਾਰ ਹੋਈ ਕਾਂਗਰਸ ਪਾਰਟੀ ਆਪਣੇ ਪੁਰਾਣੇ ਆਗੂਆਂ ਨੂੰ ਸੈੱਟ ਕਰਨ ਲਈ ਸੰਘਰਸ਼ ਕਰ ਰਹੀ ਹੈ, ਜਿਨ੍ਹਾਂ ਵਿਚ ਕਈ ਪੁਰਾਣੇ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਦੇ ਹਲਕਿਆਂ ਨੂੰ ਬਦਲੇ ਜਾਣ ਦੀ ਵੀ ਚਰਚਾ ਹੈ। ਹੁਣ ਹਲਕਾ ਆਦਮਪੁਰ ਦੇ ਲੋਕਾਂ ਵੱਲੋਂ ਹਲਕੇ ਦੇ ਆਗੂ ਨੂੰ ਉਮੀਦਵਾਰ ਬਣਾਏ ਜਾਣ ਦੀ ਉੱਠੀ ਵੱਡੀ ਮੰਗ ਨੇ ਕਾਂਗਰਸ ਅੱਗੇ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਨੂਰਮਿਹਲ: ਕਰਵਾਚੌਥ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਪਤਨੀ ਤੋਂ ਦੁਖ਼ੀ ਪਤੀ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri