ਕਾਂਗਰਸੀ ਵਰਕਰਾਂ ਨੇ ਘੇਰਿਆ ਥਾਣਾ

06/05/2020 1:44:31 PM

ਗੁਰਾਇਆ (ਮੁਨੀਸ਼ ਬਾਵਾ): ਸੂਬੇ 'ਚ ਭਾਵੇਂ ਕਾਂਗਰਸ ਦੀ ਸਰਕਾਰ ਹੈ ਪਰ ਸਰਕਾਰ 'ਚ ਹੀ ਕਾਂਗਰਸੀਆਂ ਦੀ ਸੁਣਵਾਈ ਨਹੀਂ ਹੋ ਰਹੀ ਉਲਟਾ ਕਾਂਗਰਸੀ ਵਰਕਰਾਂ ਤੇ ਹੀ ਪੁਲਸ ਵਲੋਂ ਪਰਚੇ ਦਰਜ ਕੀਤੇ ਜਾ ਰਹੇ ਹਨ।ਜਿਸਦੇ ਰੋਸ 'ਚ ਕਾਂਗਰਸੀ ਵਰਕਰਾਂ ਵਲੋਂ ਥਾਣਾ ਗੁਰਾਇਆ 'ਚ ਧਰਨਾ ਲਗਾਇਆ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਅਤੇ ਮੈਂਬਰ ਮਾਰਕੀਟ ਕਮੇਟੀ ਗੁਰਾਇਆ ਜਸਪ੍ਰੀਤ ਸਿੰਘ ਮਣਕੂ ਨੇ ਕਿਹਾ ਕਿ ਉਹ ਆਪਣੇ ਪਿੰਡ ਦੀ ਦਾਣਾ ਵੰਡ ਕਮੇਟੀ ਦੇ ਮੈਂਬਰ ਹਨ। ਕੁੱਝ ਦਿਨ ਪਹਿਲੇ ਉਨ੍ਹਾਂ ਦੇ ਪਿੰਡ 'ਚ ਸਰਕਾਰੀ ਦਾਣੇ ਵੰਡੇ ਜਾ ਰਹੇ ਸਨ, ਉਸ ਸਮੇਂ ਪਿੰਡ ਦੇ ਪੰਚਾਇਤ ਮੈਂਬਰ ਅਤੇ ਕੁੱਝ ਹੋਰ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਲੜਾਈ ਝਗੜਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਗੁਰਾਇਆ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਗੁਰਾਇਆ ਪੁਲਸ ਵੱਲੋਂ ਉਨ੍ਹਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਜਦਕਿ ਦੂਸਰੀ ਧੀਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਤੇ ਮਾਮਲਾ ਦਰਜ ਨਹੀਂ ਕੀਤਾ ਜਾਂਦਾ। ਇਹ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ।

Shyna

This news is Content Editor Shyna