ਇਨਸਾਫ਼ ਲੈਣ ਲਈ ਇਕੱਲਾ ਹੀ ਧਰਨੇ ’ਤੇ ਡਟਿਆ ਕਾਂਗਰਸੀ ਆਗੂ

10/13/2022 3:14:28 PM

ਮਾਹਿਲਪੁਰ (ਅਗਨੀਹੋਤਰੀ)- ਮਾਹਿਲਪੁਰ ਸ਼ਹਿਰ ਦੇ ਵਾਰਡ ਨੰਬਰ 12 ਦੇ ਇਕ ਕਾਂਗਰਸੀ ਆਗੂ ਨੇ ਨਗਰ ਪੰਚਾਇਤ ਦੀ ਬੇਰੁਖੀ ਤੋਂ ਦੁਖ਼ੀ ਹੋ ਕੇ ਬੁੱਧਵਾਰ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਹੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਧਰਨਾਕਾਰੀ ਨੇ ਦੋਸ਼ ਲਗਾਇਆ ਕਿ ਅਦਾਲਤ ਦਾ ਫ਼ੈਸਲਾ ਉਸ ਦੇ ਹੱਕ ਵਿਚ ਆਉਣ ਤੋਂ ਬਾਅਦ ਵੀ ਉਸ ਵੱਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਅਰਜ਼ੀਆਂ ’ਤੇ ਵੀ ਗੌਰ ਨਹੀਂ ਕੀਤਾ ਜਾ ਰਿਹਾ। 

ਪ੍ਰਾਪਤ ਜਾਣਕਾਰੀ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਅਸ਼ੀਸ਼ ਪ੍ਰਭਾਕਰ ਪੁੱਤਰ ਤੇਜਪਾਲ ਪ੍ਰਭਾਕਰ ਵਾਸੀ ਵਾਰਡ ਨੰਬਰ 12 ਨੇ ਧਰਨਾ ਦਿੰਦੇ ਹੋਏ ਦੱਸਿਆ ਕਿ ਗਲੀ ਵਿਚ ਇਕ ਗੁਆਂਢੀ ਨੇ ਕਬਜ਼ਾ ਕਰਕੇ ਉਸ ਨੂੰ ਛੱਤ ਦਿੱਤਾ ਅਤੇ ਗਲੀ ਨੂੰ ਪੂਰਾ ਕਰਾਸ ਕਰਕੇ ਮੱਲ ਲਿਆ। ਉਸ ਨੇ ਦੱਸਿਆ ਕਿ ਜਦੋਂ ਇਸ ਕਬਜ਼ੇ ਨੂੰ ਖ਼ਤਮ ਕਰਵਾਉਣ ਲਈ ਨਗਰ ਪੰਚਾਇਤ ਵਿਚ ਸ਼ਿਕਾਇਤ ਕੀਤੀ ਤਾਂ ਨਗਰ ਪੰਚਾਇਤ ਵਾਲਿਆਂ ਨੇ ਉਸ ਦੇ ਰਿਹਾਇਸ਼ੀ ਗੇਟ ਨੂੰ ਹੀ ਗੈਰ-ਕਾਨੂੰਨੀ ਐਲਾਨ ਦਿੱਤਾ। ਉਸ ਵੱਲੋਂ ਸੂਚਨਾ ਅਧਿਕਾਰ ਐਕਟ ਰਾਹੀਂ ਪ੍ਰਾਪਤ ਕੀਤੀ ਸੂਚਨਾ ਵਿਚ ਉਸ ਨੂੰ ਮੇਰਾ ਗੇਟ ਦਰਸਾ ਦਿੱਤਾ।

ਇਹ ਵੀ ਪੜ੍ਹੋ: ...ਜਦੋਂ ਜਲੰਧਰ ਦੇ ਰੈਣਕ ਬਾਜ਼ਾਰ 'ਚ ਅੰਗਰੇਜ਼ ਨੇ ਚਲਾਇਆ ਰਿਕਸ਼ਾ, ਖੜ੍ਹ ਤਕਦੇ ਰਹੇ ਲੋਕ

ਉਸ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ ਜਦੋਂ ਉਸ ਨੇ ਸ਼ਿਕਾਇਤਾਂ ਕੀਤੀਆਂ ਤਾਂ ਉਸ ਦੇ ਗੁਆਂਢੀ ਨੇ ਅਦਾਲਤ ਦਾ ਸਹਾਰਾ ਲੈ ਲਿਆ, ਜਿੱਥੇ ਕੇਸ ਉਸ ਦੇ ਹੱਕ ਵਿਚ ਹੋ ਗਿਆ ਅਤੇ ਮਾਣਯੋਗ ਅਦਾਲਤ ਨੇ ਉਸ ਦੇ ਕਬਜ਼ੇ ਨੂੰ ਨਾਜਾਇਜ਼ ਕਰਾਰ ਦਿੱਤਾ | ਉਸ ਨੇ ਦੱਸਿਆ ਕਿ ਉਸ ਨੇ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਨਗਰ ਪੰਚਾਇਤ ਦਫ਼ਤਰ ਮਾਹਿਲਪੁਰ ਵਿਖੇ ਅਰਜ਼ੀ ਦਿੱਤੀ ਪ੍ਰੰਤੂ ਕਿਸੇ ਨੇ ਵੀ ਉਸ ਦੀ ਸੁਣਵਾਈ ਨਾ ਕੀਤੀ, ਜਿਸ ਕਾਰਨ ਉਸ ਨੇ ਤੰਗ ਹੋ ਕੇ ਨਗਰ ਪੰਚਾਇਤ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ।

ਉਸ ਨੇ ਚਿਤਾਵਨੀ ਦਿੱਤੀ ਕਿ ਨਗਰ ਪੰਚਾਇਤ ਨੇ ਜੇਕਰ ਇਕ ਹਫ਼ਤੇ ਵਿਚ ਕਾਰਵਾਈ ਨਾ ਕੀਤੀ ਤਾਂ ਉਹ ਧਰਨੇ ਨੂੰ ਭੁੱਖ ਹੜਤਾਲ ਵਿਚ ਤਬਦੀਲ ਕਰ ਦੇਵੇਗਾ। ਇਸ ਸਬੰਧੀ ਜਦੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਰਾਜੀਵ ਸਰੀਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਦਾਲਤ ਵਿਚ ਉਹ ਤੀਜੀ ਧਿਰ ਸਨ। ਅਸੀਂ ਵੀ ਇਹ ਕੇਸ ਕਾਨੂੰਨੀ ਰਾਏ ਲੈਣ ਲਈ ਭੇਜਿਆ ਹੈ। ਉਸ ਤੋਂ ਬਾਅਦ ਜੋ ਵੀ ਕਾਰਵਾਈ ਬਣਦੀ ਹੋਵੇਗੀ, ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਆਦਮਪੁਰ ਏਅਰਪੋਰਟ ਪੁੱਜੇ PM ਮੋਦੀ ਦਾ DGP ਗੌਰਵ ਯਾਦਵ ਤੇ ਭਾਜਪਾ ਆਗੂ ਰਾਜੇਸ਼ ਬਾਘਾ ਵੱਲੋਂ ਨਿੱਘਾ ਸੁਆਗਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News